‘ਬੇਟੀ ਬਚਾਓ-ਬੇਟੀ ਪਡ਼ਾਓ’ ਸੰਬੰਧੀ ਸੈਮੀਨਾਰ ਦਾ ਆਯੋਜਨ

Loading

ਬੇਟੀ ਬਚਾਓ-ਬੇਟੀ ਪਡ਼ਾਓ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ-ਡਿਪਟੀ ਕਮਿਸ਼ਨਰ
ਲੁਧਿਆਣਾ, 27 ਮਾਰਚ ( ਸਤ ਪਾਲ ਸੋਨੀ ) :  ਬੇਟੀ ਬਚਾਓ ਬੇਟੀ ਪਡ਼ਾਓ ਸਬੰਧੀ ਸੈਮੀਨਾਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ  ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਇਹ ਸੈਮੀਨਾਰ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤਾ ਗਿਆ।
ਸਮਾਗਮ ਦੌਰਾਨ ਅਗਰਵਾਲ ਨੇ ਇਸ ਮੁਹਿੰਮ ਤਹਿਤ ਜ਼ਿਲੇ ਦੀਆਂ ਉਨਾਂ 10 ਏ.ਐਨ.ਐਮਜ਼ ਅਤੇ 10 ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ, ਜਿਨਾਂ ਦੀ ਲਿੰਗ ਅਨੁਪਾਤ ਸੰਬੰਧੀ ਕਾਰਗੁਜ਼ਾਰੀ ਪ੍ਰਸੰਸ਼ਾਯੋਗ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਬੇਟੀ ਬਚਾਓ-ਬੇਟੀ ਪਡ਼ਾਓ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ, ਕਿਉਂਕਿ ਇਹ ਸਮੇਂ ਦੀ ਇੱਕ ਮੁੱਖ ਲੋਡ਼ ਹੈ ਕਿ ਲਡ਼ਕੀਆਂ ਹਰ ਪੱਖੋਂ ਤਰੱਕੀ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਆਂਗਨਵਾਡ਼ੀ ਵਿਭਾਗ ਵੱਲੋਂ ਵੀ ਇਹ ਪ੍ਰੋਗਰਾਮ ਵੱਡੇ ਪੱਧਰ ‘ਤੇ ਚਲਾਇਆ ਜਾ ਰਿਹਾ ਹੈ ਤਾਂ ਕਿ ਜੋ ਲਡ਼ਕੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵੱਖ-ਵੱਖ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਸਰਕਾਰ ਵੱਲੋਂ ਜੋ ਚਲਾਈਆਂ ਗਈਆਂ ਹਨ, ਉਸ ਬਾਰੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਐਸ.ਪੀ. ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਗੁਲਾਟੀ ਨੇ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੀਟਿੰਗ ਵਿੱਚ ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਨਾਂ ਨੇ ਵੀ ਆਪਣੀ ਵਿਭਾਗ ਦੀ ਸ਼ਮੂਲੀਅਤ ਬਾਰੇ ਗੱਲਬਾਤ ਕੀਤੀ। ਡਾ. ਮਨਜੀਤ ਸਿੰਘ ਸਹਾਇਕ ਸਿਵਲ ਸਰਜਨ ਲੁਧਿਆਣਾ ਨੇ ਇਕੱਤਰ ਲੋਕਾਂ ਦਾ ਧੰਨਵਾਦ ਕੀਤਾ।

 

15430cookie-check‘ਬੇਟੀ ਬਚਾਓ-ਬੇਟੀ ਪਡ਼ਾਓ’ ਸੰਬੰਧੀ ਸੈਮੀਨਾਰ ਦਾ ਆਯੋਜਨ

Leave a Reply

Your email address will not be published. Required fields are marked *

error: Content is protected !!