ਬੀਬੀ ਭੱਠਲ ਵੱਲੋਂ ਸਾਊਥ ਸਿਟੀ ਇਲਾਕੇ ‘ਚ ਨਵੇਂ ਉਸਾਰੇ ਸੀਨੀਅਰ ਸਿਟੀਜ਼ਨ ਭਵਨ ਦਾ ਉਦਘਾਟਨ

Loading

ਬਜੁਰਗਾਂ ਕੋਲ ਤਜਰਬੇ ਦਾ ਖ਼ਜਾਨਾ ਨੌਜਵਾਨਾਂ ਨੂੰ ਇਸ ਦਾ ਲਾਹਾ ਲੈਣ ਦਾ ਦਿੱਤਾ ਸੱਦਾ

ਲੁਧਿਆਣਾ, 19 ਜਨਵਰੀ ( ਸਤ ਪਾਲ ਸੋਨੀ ) : ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਸਾਊਥ ਸਿਟੀ ਇਲਾਕੇ ਵਿੱਚ ‘ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ’ ਵੱਲੋਂ 12 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਸੀਨੀਅਰ ਸਿਟੀਜ਼ਨ ਭਵਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਵਿਧਾਇਕ  ਰਾਕੇਸ਼ ਪਾਂਡੇ ਵੀ ਮੌਜੂਦ ਸਨ। ਬੀਬੀ ਭੱਠਲ ਨੇ ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਜੁਰਗ ਵਿਅਕਤੀਆਂ ਲਈ ਸੀਨੀਅਰ ਸਿਟੀਜ਼ਨ ਸੋਸਾਇਟੀ ਦਾ ਇਹ ਬਹੁਤ ਵੱਡਾ ਤੇ ਵਧੀਆਂ ਉੱਦਮ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਅਤੇ ਪੁਰਾਣੇ ਸਮੇਂ ਵਿੱਚ ਬਹੁਤ ਅੰਤਰ ਆ ਗਿਆ ਹੈ, ਪੁਰਾਣੇ ਸਮੇਂ ਵਿੱਚ ਲੋਕਾਂ ਦਾ ਇੱਕ ਦੂਸਰੇ ਦੇ ਘਰ ਜਾਣਾ ਆਮ ਗੱਲ ਸੀ, ਪ੍ਰਤੂੰ ਅੱਜ ਇਸ ਗੱਲ ਦੀ ਵੱਡੀ ਘਾਟ ਹੈ ਜਿਸ ਕਾਰਨ ਬਜੁਰਗ ਆਪਣੇ ਘਰਾਂ ਦੀ ਚਾਰਦੀਵਾਰੀ ਤੱਕ ਸੀਮਤ ਹੋ ਕੇ ਰਹਿ ਗਏ ਹਨ। ਉਨਾਂ ਦੀ ਇਕੱਲਤਾ ਨੂੰ ਖਤਮ ਕਰਨ ਲਈ ਅਜਿਹੇ ਉੱਦਮਾਂ ਦੀ ਸਖ਼ਤ ਲੋਡ਼ ਹੈ। ਬਜੁਰਗ ਇੱਕ ਸਾਂਝੀ ਥਾਂ ‘ਤੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਲਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਕੇ ਸਮਾਜ ਅਤੇ ਨੌਜਵਾਨਾਂ ਨੂੰ ਚੰਗੀ ਸੇਧ ਦੇ ਸਕਦੇ ਹਨ।

ਬੀਬੀ ਭੱਠਲ ਨੇ ਨੌਜਵਾਨਾਂ ਨੂੰ ਸੰਬੋਧਤ ਹੁੰਦਿਆ ਕਿਹਾ ਕਿ ਬਜੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਨਾਂ ਕੋਲ ਜਿੰਦਗੀ ਦੇ ਅਣ-ਮੁੱਲੇ ਤਜਰਬੇ ਹਨ, ਜਿਨਾਂ ਦੀ ਵਰਤੋਂ ਕਰਕੇ ਨੌਜਵਾਨ ਆਪਣਾ ਜੀਵਨ ਸੁਖਾਲਾ ਬਣਾ ਸਕਦੇ ਹਨ। ਉਨਾਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਮੁਸ਼ਕਲਾਂ ਦੇ ਹੱਲ ਲਈ ਬਜੁਰਗਾਂ ਦੇ ਤਜਰਬਿਆਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਉਨਾਂ ਸੋਸਾਇਟੀ ਦੇ ਇਸ ਉਦਮ ਦੀ ਸ਼ਲਾਘਾ ਕਰਦਿਆ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਮਾਜ ਸੇਵਾ ਅਤੇ ਭਲਾਈ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋਂ ਇੱਕ ਨਿਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਉਨਾਂ ਇਸ ਮੌਕੇ ਸੋਸਾਇਟੀ ਦੇ ਆਹੁੱਦੇਦਾਰਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਸਾਇਟੀ ਦੇ ਪ੍ਰਧਾਨ ਅਰੁਣ ਸੇਠ, ਸਕੱਤਰ ਵਿਨੋਦ ਕੁਮਾਰ ਮਹਿੰਦਰਾ, ਬਲਜਿੰਦਰ ਸਿੰਘ ਸੰਧੂ ਅਤੇ  ਜਗਰੂਪ ਸਿੰਘ ਹਾਜ਼ਰ ਸਨ।

32910cookie-checkਬੀਬੀ ਭੱਠਲ ਵੱਲੋਂ ਸਾਊਥ ਸਿਟੀ ਇਲਾਕੇ ‘ਚ ਨਵੇਂ ਉਸਾਰੇ ਸੀਨੀਅਰ ਸਿਟੀਜ਼ਨ ਭਵਨ ਦਾ ਉਦਘਾਟਨ

Leave a Reply

Your email address will not be published. Required fields are marked *

error: Content is protected !!