ਬੀਟੀਐਫ ਨੇ ਬੱਸਾਂ ‘ਚ ਵੱਜਦੇ ਲੱਚਰ ਗੀਤ ਅਤੇ ਬੁਲਟ ਦੇ ਪਾਂਉਦੇ ਪਟਾਖਿਆਂ ਨੂੰ ਬੰਦ ਕਰਵਾਉਣ ਲਈ ਥਾਣਾ ਜੋਧਾਂ ਨੂੰ ਦਿੱਤਾ ਮੰਗ ਪੱਤਰ

Loading


ਜੋਧਾਂ, 15 ਜੂਨ ( ਦਲਜੀਤ ਸਿੰਘ ਰੰਧਾਵਾ/ ਦੇਵ ਸਰਾਭਾ ) ਸਾਡੇ ਦੇਸ ਪੰਜਾਬ ਨੂੰ ਜਿਥੇ ਪੂਰੀ ਦੁਨੀਆਂ ਵਿੱਚ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾਂ ਹੈ ਉਥੇ ਸਾਡੇ ਇਸ ਪੰਜਾਬ ਅੰਦਰ ਛੇਵਾਂ ਦਰਿਆ ਨਸ਼ਿਆਂ ਅਤੇ ਸੱਤਵਾਂ ਲੱਚਰ ਗਾਇਕੀ ਦਾ ਵੀ ਜੋਰਾਂ ਨਾਲ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਸੱਭਿਆਚਾਰ ਦੇ ਨਾਮ ਹੇਠ ਕੁੱਝ ਕਲਾਕਾਰ  ਆਪਣਾ ਨਾਂ ਚਮਕਾਉਣ ਲਈ ਸੱਭਿਆਚਾਰ ਦੇ ਦਰਵਾਜੇ ਰਾਹੀ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਧੀਆਂ ਨੂੰ ਗੀਤਾਂ ਰਾਹੀਂ ਬੇਇੱਜਤ ਕਰ ਰਹੇ ਹਨ, ਇਸੇ ਨੂੰ ਦੇਖਦਿਆਂ ਬੇਗਮਪੁਰਾ ਟਾਈਗਰ ਫੋਰਸ ਹਲਕਾ ਦਾਖਾ ਵਲੋਂ ਥਾਣਾ ਮੁੱਖੀ ਜੋਧਾਂ ਜਸਵੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਗਿਆ ਤਾਕਿ ਬੱਸਾਂ ‘ਚ ਵੱਜ ਰਹੇ ਗੰਦੇ ਗੀਤ ਅਤੇ ਪਿੰਡਾਂ ਕਸਬਿਆਂ ‘ਚ ਕੁੱਝ ਅਮੀਰਜਾਦੇ ਫੁਕਰੇ ਟਾਇਪ ਦੇ ਲੋਕ ਬੁਲਟ ਮੋਟਰਸਾਈਕਲ ਰਾਹੀ ਪਾਂਉਦੇ ਪਟਾਖਿਆਂ ਨੂੰ ਰੋਕਿਆਂ ਜਾ ਸਕੇ ਅਤੇ ਦੋਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਕੀਤੀ ਜਾ ਸਕੇ ।ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਦੇਵ ਸਰਾਭਾ, ਰਣਜੀਤ ਸਿੰਘ ਢੈਪਈ, ਬਾਬਾ ਬਲਰਾਜ ਸਿੰਘ ਟੂਸੇ ਨੇ ਕਿਹਾ ਕਿ ਬੱਸਾਂ ‘ਚ ਮੌਜੂਦ ਕੁਝ ਕੰਡਕਟਰਾਂ ਤੋਂ ਇਲਾਵਾ ਨਾਲ ਘੁੰਮਦੇ ਚਾਰ ਪੰਜ ਫੂਕਰੇ ਟਾਈਪ ਦੇ ਮੁੰਡੇ ਨਿੱਤ ਬੱਸਾਂ ‘ਚ ਧੀਆਂ-ਭੈਣਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਬੱਸਾਂ ‘ਚ ਨਾ ਸੁਨਣਯੋਗ ਅਸਲੀਲ ਗੀਤ ਬਜਾਏ ਜਾਂਦੇ ਹਨ, ਜਦਕਿ ਮਾਨਯੋਗ ਅਦਾਲਤ ਵਲੋਂ ਬੱਸਾਂ ‘ਚ ਟੇਪਾਂ ਬਜਾਉਣ ਦੀ ਸਖਤ ਮਨਾਹੀ ਹੈ । ਉਕਤ ਆਗੂਆਂ ਨੇ ਟੈਕਟਰਾਂ ਤੇ ਗੜਗੱਜ ਪਾਂਉਦੇਂ ਜੋਰਦਾਰ ਅਵਾਜ ਨਾਲ ਬਜਾਏ ਜਾਂਦੇ ਸਾਂਉਡ ਸਿਸਟਮ ਵੀ ਬੰਦ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਉਕਤ ਆਗੂਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਅੰਦਰ ਜਿੱਥੇ ਦਿਸਾ ਸੂਚਕ ਬੋਰਡ ਲਗਾ ਰਹੇ ਹਨ ਉਥੇ ਸਮਾਜ ਨੂੰ ਗੰਧਲਾ ਕਰਨ ਵਾਲੀਟਾਂ ਗੱਲਾਂ ਜਿਵੇਂ ਟਰੈਕਟਰਾਂ ਅਤੇ ਗੱਡਆਂ ਆਦਿ ਤੇ ਉੱਚੀ ਅਵਾਜ ਵਿੱਚ ਗੰਦੇ ਚੱਲਦੇ ਗੀਤਾਂ ਨੂੰ ਬੰਦ ਕਰਵਾਉਣ ਸਬੰਧੀ ਬੋਰਡ ਲਗਾਉਣ ਵੱਲ ਵੀ ਧਿਆਨ ਦੇਣ। ਇਸ ਮੌਕੇ ਕਰਨੈਲ ਸਿੰਘ ਸਹੌਲੀ, ਗੁਰਮੁੱਖ ਸਿੰਘ ਊਭੀ, ਸੁਖਵਿੰਦਰ ਸਿੰਘ ਖੰਡੂਰ, ਜਗਦੀਪ ਸਿੰਘ ਲੋਹਗੜ, ਰਣਜੀਤ ਸਿੰਘ ਮਨਸੂਰਾਂ, ਮਨਮੋਹਣ ਸਿੰਘ ਮਨਸੂਰਾਂ, ਮਨਜਿੰਦਰ ਸਿੰਘ ਅੱਬੂਵਾਲ ਆਦਿ ਹਾਜਰ ਸਨ।

20560cookie-checkਬੀਟੀਐਫ ਨੇ ਬੱਸਾਂ ‘ਚ ਵੱਜਦੇ ਲੱਚਰ ਗੀਤ ਅਤੇ ਬੁਲਟ ਦੇ ਪਾਂਉਦੇ ਪਟਾਖਿਆਂ ਨੂੰ ਬੰਦ ਕਰਵਾਉਣ ਲਈ ਥਾਣਾ ਜੋਧਾਂ ਨੂੰ ਦਿੱਤਾ ਮੰਗ ਪੱਤਰ

Leave a Reply

Your email address will not be published. Required fields are marked *

error: Content is protected !!