![]()

ਲੇਖਕ ਮੱਲ ਸਿੰਘ ਦੀ ਕਿਤਾਬ ਬਣੇਗੀ ਇਤਿਹਾਸਿਕ ਦਸਤਾਵੇਜ : ਬੁਲਾਰੇ
ਲੁਧਿਆਣਾ 26 ਮਈ ( ਸਤ ਪਾਲ ਸੋਨੀ ) : ਭੀਮ ਰਾਓ ਅੰਬੇਡਕਰ ਸਿੱਖ ਫਾਊਡੇਸ਼ਨ ਵੱਲੋਂ ਡਾ: ਅੰਬੇਡਕਰ ਸਿੱਖ ਸੈਂਟਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਜਮਾਲਪੁਰ ਵਿਖੇ ਸ: ਮੱਲ ਰੰਧਾਵਾ ਮਸੰਦਾ ਦੀ ਲਿਖੀ ਕਿਤਾਬ ‘ਡਾ: ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ? ਦੋਸ਼ੀ ਕੌਣ’ ਤੇ ਹੋਈ ਵਿਚਾਰ ਗੋਸਟੀ ਕੀਤੀ ਗਈ। ਜਿਸ ਵਿੱਚ ਬਿਨ ਬੁਲਾਏ ਮਹਿਮਾਨ ਵਜੋਂ ਪਹੁੰਚੇ ਐਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਤੇ ਸਿੱਖ ਵਿਦਵਾਨ ਚਿੰਤਕ ਪ੍ਰੋ: ਕ੍ਰਿਪਾਲ ਸਿੰਘ ਬੰਡੂਗਰ ਨੇ ਇਸ ਗੋਸਟੀ ਦੀ ਅਹਿਮੀਅਤ ਨੂੰ ਤਸਦੀਕ ਕਰ ਦਿੱਤਾ। ਉਨਾਂ ਸਟੇਜ ਤੋਂ ਸੰਬੋਧਨ ਦੌਰਾਨ ਆਪਣੇ ਮੂੰਹੋਂ ਇਸ ਕਿਤਾਬ ਅਤੇ ਇਸ ਉੱਤੇ ਕੀਤੀ ਗਈ ਵਿਚਾਰ ਚਰਚਾ ਨੂੰ ਬਹੁਤ ਹੀ ਜਿਆਦਾ ਅਹਿਮ ਆਖਦਿਆਂ ਕਿਹਾ ਕਿ ਭਾਵੇਂ ਮੈਨੂੰ ਇਸ ਸਮਾਗਮ ਵਿੱਚ ਕੋਈ ਸੱਦਾ ਨਹੀ ਦਿੱਤਾ ਗਿਆ ਸੀ ਪਰ ਜਦੋਂ ਮੈਂ ਅਖਬਾਰਾਂ ਵਿੱਚ ਇਸ ਬਾਰੇ ਪਡ਼ਿਆ ਤਾਂ ਮੈਂ ਇਸਦੀ ਅਹਿਮੀਅਤ ਨੂੰ ਸਮਝਦਿਆਂ ਸਮੂਲੀਅਤ ਕਰਨ ਲਈ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਉਨਾਂ ਕਿਹਾ ਕਿ ਏਹ ਸਮੇਂ ਦੀ ਲੋਡ਼ ਹੈ। ਸਮਾਗਮ ਦੀ ਸੁਰੂਆਤ ਬਲਿਹਾਰ ਸਿੰਘ ਦੇ ਕਵੀਸਰੀ ਜੱਥੇਦੀਆਂ ਕਵਿਤਾਵਾਂ ਤੋਂ ਸੁਰੂ ਹੋਈ। ਸਵਾਗਤੀ ਭਾਸ਼ਣ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦਿੱਤਾ ਅਤੇ ਸਟੇਜ ਦਾ ਸੰਚਾਲਨ ਮਾਸਟਰ ਅਮਨਦੀਪ ਸਿੰਘ ਨੇ ਕੀਤਾ। ਉੱਘੇ ਸਿੱਖ ਵਿਦਵਾਨ, ਅੰਬੇਡਕਰਵਾਦੀ/ ਮੂਲਨਿਵਾਸੀ ਬਹੁਜਨ ਸਮਾਜ ਦੇ ਚਿੰਤਕ ਬੁਲਾਰਿਆਂ ਸਾਬਕਾ ਐਮ ਪੀ ਭਾਈ ਅਤਿੰਦਰਪਾਲ ਸਿੰਘ ਖਾਲਸਾ, ਡਾ.ਗੁਰਦਰਸ਼ਨ ਸਿੰਘ ਢਿੱਲੋਂ, ਐਡਵੋਕੇਟ ਡੀ.ਐਸ.ਗਿੱਲ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਡਾ.ਹਰਨੇਕ ਸਿੰਘ ਕਲੇਰ, ਤੇਜਿੰਦਰ ਸਿੰਘ ਝੱਲੀ, ਭਾਈ ਗੁਰਬਚਨ ਸਿੰਘ ਤੇ ਪ੍ਰੋ ਬਲਵਿੰਦਰਪਾਲ ਸਿੰਘ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਸ੍ਰੀ ਗਿਆਨਸ਼ੀਲ, ਸੁੱਖਾ ਸਿੰਘ ਖਾਲਸਾ (ਜਿਆਣ), ਭਾਈ ਮਨਧੀਰ ਸਿੰਘ ਸਿੱਖ ਸਿਆਸਤ, ਕਾਮਰੇਡ ਸੱਤਪਾਲ ਸਿੰਘ ਜੋਸ਼ੀਲਾ, ਪ੍ਰਿੰਸੀਪਲ ਬਲਦੇਵ ਸਿੰਘ ਮੋਹਾਲੀ, ਬਲਦੇਵ ਸਿੰਘ ਸੇਖਵਾਂ, ਲਖਵਿੰਦਰ ਸਿੰਘ ਲੱਖਾ ਨਾਰੰਗਵਾਲ, ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਬਾਦਲੀਲ ਆਪਣੇ ਵਿਚਾਰ ਦਿੱਤੇ। ਪ੍ਰਧਾਨਗੀ ਭਾਸ਼ਣ ਦੌਰਾਨ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਕਨਵੀਨਰ ਭੀਮ ਰਾਓ ਅੰਬੇਡਕਰ ਸਿੱਖ ਫਾਊਂਡੇਸ਼ਨ ਨੇ ਪੂਰੀ ਵਿਚਾਰ ਚਰਚਾ ਨੂੰ ਸਾਫ ਕੀਤਾ। ਉਨਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਮੂਲਨਿਵਾਸੀ ਬਹੁਜਨ ਸਮਾਜ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਦੱਬੇ ਕੁੱਚਲੇ ਲੋਕਾਂ ਦੀਆਂ ਜੱਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਇੱਕਠੀਆਂ ਹੋਈਆਂ ਹਨ। ਉਨਾਂ ਕਿਹਾ ਕਿ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਸੋਚ ਅਤੇ ਡਾ: ਭੀਮ ਰਾਓ ਅੰਬੇਡਕਰ ਦੀ ਮਨੋਕਾਮਨਾ ਦੇ ਮੱਦੇਨਜਰ, 6743 ਜਾਤਾਂ ਵਿੱਚ ਵੰਡੇ ਲੋਕਾਂ ਨੂੰ ਇੱਕ ਕਰਨ ਦੀ ਕੋਸ਼ਿਸ ਕੀਤੀ ਹੈ ਤਾਂ ਕਿ ਹਿੰਦੂ ਰਾਸ਼ਟਰ ਸਥਾਪਿਤ ਕਰਨ ਦੀਆਂ ਕੋਝੀਆਂ ਚਾਲਾਂ ਵਿਰੁੱਧ ਇੱਕਠੇ ਹੋ ਕੇ, ਗੁਰੂ ਗੰ੍ਰਥ ਸਾਹਿਬ ਦੇ ਸਿਧਾਂਤ ਵਾਲਾ ਹਲੀਮੀ ਅਧਾਰਿਤ ਬੇਗਮਪੁਰਾ ਖਾਲਸਾ ਰਾਜ ਸਥਾਪਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਗੈਰ ਬਰਾਬਰੀ ਦੀ ਵਿਵਸਥਾ ਨੂੰ ਖਤਰਾ ਪੈਦਾ ਹੁੰਦਾ ਦੇਖ ਬ੍ਰਾਮਣਵਾਦੀ ਤਾਕਤਾਂ ਜਿਨਾਂ ਵਿੱਚ ਕੁਝ ਸਿੱਖ ਆਗੂ ਵੀ ਸਨ ਨੇ ਡਾ: ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ ਜਿਸ ਨਾਲ ਸਾਡਾ ਨਾ ਪੂਰਾ ਕੀਤਾ ਜਾਣ ਵਾਲਾ ਵੱਡਾ ਨੁਕਸਾਨ ਹੋਇਆ। ਉਨਾਂ ਕਿਹਾ ਕਿ ਇਸ ਦੌਰਾਨ ਬਹੁਤ ਕੁਝ ਅਜਿਹਾ ਵਾਪਰਿਆ ਜਿਸਨੂੰ ਏਹ ਕਿਤਾਬ ਦੂਰ ਕਰ ਦੇਵੇਗੀ। ਪ੍ਰਬੰਧਕੀ ਕਮੇਟੀ ਵੱਲੋਂ ਬੰਡੂਗਰ ਸਮੇਤ ਬਾਕੀਆਂ ਬੁਲਾਰਿਆਂ ਨੂੰ ਸਨਮਾਨ ਚਿੰਨ ਅਤੇ ਕਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨੇਜਰ ਮਨਜੀਤ ਸਿੰਘ ਪ੍ਰਧਾਨ, ਅੰਮ੍ਰਿਤਪਾਲ ਸਿੰਘ, ਲਾਭ ਸਿੰਘ ਭਾਮੀਆਂ, ਮਾਸਟਰ ਵੀਰ ਸਿੰਘ ਸੰਗੋਵਾਲ, ਡਾ: ਰਣਜੀਤ ਸਿੰਘ, ਜਸਵਿੰਦਰ ਸਿੰਘ ਪੈਗਾਮ, ਜੀਤਰਾਮ ਬਸਰਾ, ਜੱਥੇਦਾਰ ਜਰਨੈਲ ਸਿੰਘ, ਜਸਵਿੰਦਰ ਸਿੰਘ ਲੋਪੋਂ, ਮਾਸਟਰ ਰਾਮਾਨੰਦ, ਬੰਸੀ ਲਾਲ ਪ੍ਰੇਮੀਂ, ਜੋਗਿੰਦਰ ਰਾਏ, ਸੁਖਵਿੰਦਰ ਸਿੰਘ ਗੌਂਸਗਡ਼, ਰਣਜੀਤ ਸਿੰਘ ਰੇਲਵੇ, ਡਾ: ਜੀਵਨ ਬਸਰਾ, ਉਜਾਗਰ ਸਿੰਘ ਭਾਮੀਆਂ, ਜਸਵਿੰਦਰ ਸਿੰਘ ਖਾਲਸਾ, ਨਾਨਕ ਸਿੰਘ ਲੱਕੀ, ਕੁਲਦੀਪ ਸਿੰਘ ਕੀਪੀ, ਰਾਮਦਾਸ ਗੁਰੂ, ਪ੍ਰਦੀਪ ਸਿੰਘ ਖਾਲਸਾ, ਹਰਸ਼ਦੀਪ ਸਿੰਘ ਮਹਿਦੂਦਾਂ ਅਤੇ ਵੀਰਪਾਲ ਸਿੰਘ ਆਦਿ ਵੀ ਹਾਜਰ ਸਨ।