ਬਾਬਾ ਸਾਹਿਬ ਡਾ: ਅੰਬੇਡਕਰ ਦੀਆਂ ਅਪੱਤੀਜਨਕ ਪੋਸਟਾਂ ਵਾਲਿਆਂ ਤੇ ਪਰਚਾ ਕਰਵਾਉਣ ਲਈ ਵਕੀਲਾਂ ਦਾ ਵਫਦ ਪੁਲਿਸ ਕਮਿਸ਼ਨਰ ਨੂੰ ਮਿਲਿਆ

Loading

ਲੁਧਿਆਣਾ, 20 ਜਨਵਰੀ  ( ਸਤ ਪਾਲ ਸੋਨੀ ) :  ਸੋਸ਼ਲ ਮੀਡੀਆ ਦੀਆਂ ਸਾਈਟਾਂ ਫੇਸਬੁੱਕ ਅਤੇ ਹੋਰਾਂ ‘ਤੇ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਬਾਰੇ ਅਪੱਤੀਜਨਕ ਪੋਸਟਾਂ ਬਣਾ ਕੇ ਪਾਉਣ ਅਤੇ ਬਹੁਤ ਹੀ ਗੰਦੀ ਭਾਸ਼ਾ ਦਾ ਪ੍ਰਯੋਗ ਕਰਕੇ ਟਿੱਪਣੀਆਂ ਕਰਨ ਵਾਲਿਆਂ ਤੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਵਕੀਲਾਂ ਦਾ ਵਫਦ ਪੁਲਿਸ ਕਮਿਸ਼ਨਰ ਰਾਜਿੰਦਰ ਨਾਥ ਢੋਕੇ ਨੂੰ ਮਿਲਿਆ। ਵਕੀਲਾਂ ਨੇ ਪੁਲਿਸ ਕਮਿਸ਼ਨਰ ਨੂੰ ਦੱਸਿਆ ਕਿ ਸੋਸ਼ਲ ਸਾਈਟ ਫੇਸਬੁੱਕ ਪੰਜਾਬ ਬੋਲਦਾ,ਪੰਜਾਬ ਸਿੰਘ ,ਅਜਾਦ ਸੋਚ, ਜਗਾ  ਸਿੰਘ ,ਵਿਜੇ  ਕੁਮਾਰ , ਜਟ ਪੰਜਾਬੀ ,ਬਾਜ  ਸਿੰਘ  ਉੱਤੇ ਕੁਝ ਅਸ਼ਾਂਤੀ ਪਸੰਦ ਲੋਕਾਂ ਵੱਲੋਂ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਬਾਰੇ ਅਪੱਤੀਜਨਕ ਪੋਸਟਾਂ ਬਣਾ ਕੇ ਪਾਈਆਂ ਜਾ ਰਹੀਆਂ ਹਨ ਅਤੇ ਇਨਾਂ ਤੇ ਬਹੁਤ ਹੀ ਗੰਦੀ ਭਾਸ਼ਾ ਦੀ  ਵਰਤੋਂ ਕਰਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਕਰੋਡ਼ਾਂ ਲੋਕਾਂ ਦੇ ਮਨਾ ਨੂੰ ਠੇਸ ਪਹੁੰਚ ਰਹੀ ਹੈ। ਇਨਾਂ ਵੱਲੋਂ  ਏਹ ਕੁਕਰਮ ਹੁਣ ਵੀ ਜਾਰੀ ਹੈ ਜਿਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਅਜਿਹੇ ਅਕਾਊਟਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਅਜਿਹਾ ਮਾਡ਼ਾ ਕੰਮ ਕਰਨ ਵਾਲੇ ਸਮਾਜ ਵਿਰੋਧੀ ਅਨਸ਼ਰਾਂ ਤੇ ਤੁੰਰਤ ਪਰਚਾ ਦਰਜ ਕਰਕੇ ਇਨਾਂ ਦੀ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਕਮਿਸ਼ਨਰ ਨੇ ਉਨਾਂ ਨੂੰ ਜਲਦ ਤੋਂ ਜਲਦ ਪਰਚਾ ਦਰਜ ਕਰਨ ਦਾ ਭਰੋਸਾ ਦਿੰਦਿਆਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਏ ਡੀ ਪੀ ਸੀ 4 ਨੂੰ ਜਾਂਚ ਕਰਨ ਲਈ ਭੇਜ ਦਿੱਤਾ। ਵਕੀਲਾਂ ਨੇ ਕਿਹਾ ਕਿ ਉਹ ਕਾਨੂੰਨ ਤੇ ਵਿਸ਼ਵਾਸ ਰੱਖਣ ਵਾਲੇ ਸ਼ਾਂਤੀ ਪਸੰਦ ਲੋਕ ਹਨ ਅਤੇ ਸਾਨੂੰ ਉਮੀਦ ਹੈ ਕਿ ਸਾਡੀ ਸਿਕਾਇਤ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਦਾਲਤ ਦਾ ਰੁੱਖ ਅਖਤਿਆਰ ਕੀਤਾ ਜਾਵੇ, ਅਜਿਹੇ ਕਿਸੇ ਵੀ ਸਮਾਜ ਵਿਰੋਧੀ ਅਨਸ਼ਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਜਮਾਲਪੁਰ, ਆਰ ਐਲ ਸੁਮਨ, ਇੰਦਰਜੀਤ ਸਿੰਘ, ਕੁਲਵੰਤ ਸਿੰਘ ਗੁਰੂ, ਭਾਗ ਸਿੰਘ, ਨਰਿੰਦਰ ਆਦੀਆ, ਪੀ ਐਸ ਕੈਂਥ, ਸੁਭਾਸ਼ ਲਾਲ, ਕੁਲਵਿੰਦਰ ਸਿੰਘ, ਗੁਰਨਾਮ ਸਿੰਘ ਮਹਿਮੀ, ਕੁਲਵਿੰਦਰ ਬੰਗਾ, ਰਾਹੁਲ ਪਾਹੁਲ, ਰਮਨ ਕੁਮਾਰ, ਗੁਰਵਿੰਦਰ ਸਿੰਘ, ਹੇਮਪਾਲ ਸਿੰਘ ਨੰਦਪੁਰ, ਹਰਬੰਸ ਸਿੰਘ ਗਿੱਲ (ਸਾਰੇ ਵਕੀਲ) ਤੋਂ ਇਲਾਵਾ ਕਥਾ ਵਾਚਕ ਹਰਪ੍ਰੀਤ ਸਿੰਘ ਮੱਖੂ, ਸੁਖਜੀਤ ਸਿੰਘ ਖੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਗੁਰਮੇਲ ਸਿੰਘ ਸੰਧੂ ਬੀ ਐਮ ਪੀ ਅਤੇ ਵੱਖ ਵੱਖ ਮੂਲਨਿਵਾਸੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਸੰਗਠਨਾਂ ਦੇ ਹੋਰ ਨੁੰਮਾਇਦੇ ਵੀ ਹਾਜਰ ਸਨ।

11540cookie-checkਬਾਬਾ ਸਾਹਿਬ ਡਾ: ਅੰਬੇਡਕਰ ਦੀਆਂ ਅਪੱਤੀਜਨਕ ਪੋਸਟਾਂ ਵਾਲਿਆਂ ਤੇ ਪਰਚਾ ਕਰਵਾਉਣ ਲਈ ਵਕੀਲਾਂ ਦਾ ਵਫਦ ਪੁਲਿਸ ਕਮਿਸ਼ਨਰ ਨੂੰ ਮਿਲਿਆ

Leave a Reply

Your email address will not be published. Required fields are marked *

error: Content is protected !!