ਬਾਦਲ, ਸੁਖਬੀਰ, ਸੁਮੈਧ ਸਿੰਘ ਸੈਣੀ ਅਤੇ ਸੌਧਾ ਸਾਧ ਦਾ ਪੁਤਲਾ ਫੂਕਣ ਉਪਰੰਤ ਬਰਗਾੜੀ ਨੂੰ ਰਵਾਨਾ ਹੋਇਆ ਸੱਤਵਾਂ ਜੱਥਾ

Loading

ਬਾਦਲਕਿਆਂ ਨੂੰ ਸਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ : ਜੱਥੇਦਾਰ ਚੀਮਾ
ਲੁਧਿਆਣਾ 5 ਸਤੰਬਰ ( ਸਤ ਪਾਲ ਸੋਨੀ ) : ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਅਤੇ ਸੌਦਾ ਸਾਧ ਨੂੰ ਦੋਸ਼ੀ ਮੰਨ ਕੇ ਪੰਜਾਬ ਭਰ ਵਿੱਚ ਉਨਾਂ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਤੁਰੰਤ ਪਰਚਾ ਦਰਜ ਕਰ ਗ੍ਰਿਫਤਾਰੀਆਂ ਦੀ ਮੰਗ ਕੀਤੀ ਜਾ ਰਹੀ ਹੈ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਲਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ‘ਚ ਇੱਕਠੇ ਹੋਏ ਆਗੂਆਂ ਅਤੇ ਵਰਕਰਾਂ ਨੇ ਵੱਡੇ ਅਤੇ ਛੋਟੇ ਬਾਦਲ ਸਮੇਤ ਸੁਮੈਧ ਸਿੰਘ ਸੈਣੀ ਅਤੇ ਸੌਧਾ ਸਾਧ ਦਾ ਪੁਤਲਾ ਫੂਕਣ ਉਪਰੰਤ ਬਰਗਾੜੀ ਇਨਸਾਫ ਮੋਰਚੇ ਵਿੱਚ ਸਮੂਲੀਅਤ ਲਈ ਸੱਤਵਾਂ ਜੱਥਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਜੱਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਪ੍ਰਾਪਤੀ ਲਈ ਬੇਅਦਬੀਆਂ ਕਰਨ ਦਾ ਬਜਰ ਪਾਪ ਤਾਂ ਕੀਤਾ ਹੀ ਸੀ ਅਤੇ ਜਦੋਂ ਸੰਗਤ ਰੋਸ ਵਿੱਚ ਸ਼ਾਂਤਮਈ ਤਰੀਕੇ ਨਾਲ ਧਰਨੇ ਤੇ ਬੈਠੀ ਤਾਂ ਮੁੱਖ ਮੰਤਰੀ ਨੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਦੇ ਖੂਨ ਨਾਲ ਪਹਿਲਾਂ ਹੀ ਹੱਥ ਰੰਗੀ ਬੈਠੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁੜ ਖੂਨ ਦੀ ਹੌਲੀ ਖੇਡਣ ਦੀ ਖੁੱਲ ਦੇ ਦਿੱਤੀ। ਜੱਥੇਦਾਰ ਚੀਮਾ ਨੇ ਕਿਹਾ ਕਿ ਬੇਅਦਬੀਆਂ ਅਤੇ ਗੋਲੀ ਚਲਾ ਕੇ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਸਾਰਾ ਕਾਲਾ ਕਾਰਨਾਮ ਜੱਗ ਜਾਹਰ ਹੋ ਚੁੱਕਿਆ ਹੈ ਇਸ ਲਈ ਸਾਰੇ ਮਾਮਲੇ ‘ਚ ਭਾਗੀਦਾਰ ਦੋਸ਼ੀਆਂ ਤੇ ਪਰਚੇ ਦਰਜ ਕਰਕੇ ਉਨਾਂ ਨੂੰ ਜੇਲਾਂ ਵਿੱਚ ਡੱਕਿਆ ਜਾਵੇ। ਜੱਥੇਦਾਰ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਸਾਰੇ ਵਿਧਾਇਕ ਅਤੇ ਪੰਜਾਬ ਦੀ ਜਨਤਾ ਚੱਟਾਨ ਵਾਂਗ ਖੜ•ੀ ਹੈ ਇਸ ਲਈ ਉਹ ਐਸ ਆਈ ਟੀ ਦੇ ਬਹਾਨੇ ਮਾਮਲੇ ਨੂੰ ਹੋਰ ਨਾ ਲਮਕਾਉਣ ਅਤੇ ਸਾਬਕਾ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਸੁਮੇਧ ਸਿੰਘ ਸੈਣੀ ਅਤੇ ਉਮਰਾਨੰਗਲ ਸਮੇਤ ਸਾਰੇ ਦੋਸ਼ੀਆਂ ਤੇ ਕਾਰਵਾਈ ਕਰਨ। ਜੱਥੇਦਾਰ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਜਰ ਅੰਦਾਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਪਟਨ ਅਤੇ ਕਾਂਗਰਸ ਦਾ ਹਸਰ ਬਾਦਲਕਿਆਂ ਤੋਂ ਵੀ ਮਾੜਾ ਹੋਵੇਗਾ। ਇਸ ਮੌਕੇ ਸਕੱਤਰ ਜਨਰਲ ਮਨਜੀਤ ਸਿੰਘ ਸਿਆਲਕੋਟੀ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਕੁਲਵੰਤ ਸਿੰਘ ਸਲੇਮਟਾਬਰੀ, ਜੱਥੇਦਾਰ ਸੁਖਚੈਨ ਸਿੰਘ, ਗੁਰਸੇਵਕ ਸਿੰਘ ਆਨੰਦਪੁਰੀ, ਜੱਥੇਦਾਰ ਮੋਹਣ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸੇਠੀ, ਸਵਰਨ ਸਿੰਘ ਖਾਲਸਾ, ਦਰਸ਼ਨ ਸਿੰਘ ਖਵਾਜਕੇ, ਜੱਥੇਦਾਰ ਗੁਰਦੀਪ ਸਿੰਘ, ਬਾਪੂ ਸੰਤੋਖ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਕਟਾਣੀ, ਨਾਜਰ ਸਿੰਘ ਰਾਈਆਂ, ਜਤਿੰਦਰ ਸਿੰਘ ਮਹਿਲਕਲਾਂ, ਹਰਭਜਨ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਰੋੜ, ਬਾਬਾ ਦਰਸ਼ਨ ਸਿੰਘ, ਹਰਭਜਨ ਸਿੰਘ ਕਾਰਾਬਾਰਾ, ਜਸਵੀਰ ਸਿੰਘ ਚੀਮਾ, ਰਣਜੀਤ ਸਿੰਘ, ਕਮਲ ਸ਼ਰਮਾ, ਬਲਵੀਰ ਸਿੰਘ ਮਣਕੂ, ਗੁਰਦੀਪ ਸਿੰਘ ਜੱਸਲ, ਦਰਬਾਰਾ ਸਿੰਘ, ਪਰਮਜੀਤ ਸਿੰਘ, ਗੋਪੀ ਚੌਹਾਨ, ਹਰਭਜਨ ਸਿੰਘ ਜੋਹਲ, ਹਰਪ੍ਰੀਤ ਸਿੰਘ ਜੋਹਲ, ਲਾਡੀ ਰਾਠੌਰ, ਪਵਨ ਕੁਮਾਰ, ਹਰਪਾਲ ਸਿੰਘ ਪਾਲਾ ਅਤੇ ਹੋਰ ਹਾਜਰ ਸਨ।
ਪੁਤਲੇ ਨੂੰ ਅੱਗ ਲਗਾ ਵਾਲ ਵਾਉਣ ਦੌਰਾਨਲ ਬਚੇ ਜੱਥੇਦਾਰ ਚੀਮਾ ਤੇ ਹੋਰ ਆਗੂ : ਸਥਾਨਕ ਭਾਰਤ ਨਗਰ ਚੌਂਕ ਵਿੱਚ ਜਿਸ ਮੌਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਜਦੋਂ ਬਾਦਲ, ਸੁਖਬੀਰ, ਸੁਮੈਧ ਸਿੰਘ ਸੈਣੀ ਅਤੇ ਸੌਧਾ ਸਾਧ ਦੇ ਪੁਤਲੇ ਨੂੰ ਅੱਗ ਦੇਣ ਲੱਗੇ ਹੀ ਸਨ ਤਾਂ ਉਨਾਂ ਸਮੇਤ ਕਈ ਹੋਰ ਆਗੂ ਅੱਗ ਲੱਗੇ ਪੁਤਲੇ ਦੀ ਚਪੇਟ ਵਿੱਚ ਆਉਣ ਲੱਗੇ ਸਨ। ਹੋਇਆ ਇੰਝ ਕਿ ਪੁਤਲੇ ਨੂੰ ਅੱਗ ਲਗਾਉਣ ਲਈ ਉਸ ਉੱਤੇ ਅਜੇ ਪੈਟਰੋਲ ਪਾਇਆ ਹੀ ਜਾ ਰਿਹਾ ਸੀ ਕਿ ਕਿਸੇ ਨੇ ਉਸਨੂੰ ਅੱਗ ਲਗਾ ਦਿੱਤੀ ਤੇ ਦੇਖਦੇ ਹੀ ਦੇਖਦੇ ਪੁਤਲਾ ਧੂੰ ਧੂੰ ਕਰਕੇ ਜਲਣ ਲੱਗਾ ਤੇ ਇਸ ਦੀ ਚਪੇਟ ਵਿੱਚ ਆ ਕੇ ਕਈ ਜਾਣੇ ਝੁਲਸ਼ਣ ਤੋਂ ਬੱਚ ਗਏ।

24880cookie-checkਬਾਦਲ, ਸੁਖਬੀਰ, ਸੁਮੈਧ ਸਿੰਘ ਸੈਣੀ ਅਤੇ ਸੌਧਾ ਸਾਧ ਦਾ ਪੁਤਲਾ ਫੂਕਣ ਉਪਰੰਤ ਬਰਗਾੜੀ ਨੂੰ ਰਵਾਨਾ ਹੋਇਆ ਸੱਤਵਾਂ ਜੱਥਾ

Leave a Reply

Your email address will not be published. Required fields are marked *

error: Content is protected !!