![]()

ਸੂਬਾ ਪ੍ਰਧਾਨ ਰਾਜੂ ਅਤੇ ਇੰਚਾਰਜ ਤੋਮਰ ਨੇ ਸਿਰਕਤ ਕਰ 15 ਮਾਰਚ ਦੀ ਰੈਲੀ ਦਾ ਦਿੱਤਾ ਸੱਦਾ
ਲੁਧਿਆਣਾ 13 ਮਾਰਚ ( ਸਤ ਪਾਲ ਸੋਨੀ ) : ਲੋਕਤੰਤਰ ਦੀ ਰੱਖਿਆ ਕਰਦੇ ਹੋਏ 1992 ਵਿੱਚ ਅੱਤਵਾਦੀਆਂ ਦੁਆਰਾ ਸ਼ਹੀਦ ਕੀਤੇ ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਯੋਧਿਆਂ ਨੂੰ ਸਰਧਾਂਜਲੀ ਦੇਣ ਲਈ ਸ਼ਹੀਦੀ ਸਮਾਰਕ ਜਸਪਾਲ ਬਾਂਗਰ ਵਿਖੇ ਸਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੂਬਾ ਇੰਚਾਰਜ ਐਮ ਐਲ ਤੋਮਰ, ਨਿਰਮਲ ਸੁਮਨ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਸਿਰਕਤ ਕੀਤੀ। ਸੂਬਾਈ ਆਗੂਆਂ ਵੱਲੋਂ ਸ਼ਹੀਦਾਂ ਨੂੰ ਨਮਨ ਕਰਨ ਉਪਰੰਤ ਸ਼ਹੀਦ ਪਰਿਵਾਰਾਂ ਨੂੰ ਹਰ ਸਾਲ ਦੀ ਤਰਾਂ ਸਨਮਾਨਿਤ ਕੀਤਾ ਗਿਆ। ਮਿਸ਼ਨਰੀ ਕਲਾਕਾਰਾਂ ਵਿੱਕੀ ਬਹਾਦਰਕੇ, ਜੀਵਨ ਮਹਿਮੀ ਅਤੇ ਹਰਨਾਮ ਸਿੰਘ ਬਹਿਲਪੁਰੀ ਨੇ ਸ਼ਹੀਦਾਂ ਦੀ ਜੀਵਨੀ ਤੇ ਚਾਨਣਾ ਪਾਉਣ ਵਾਲੇ ਗੀਤ ਸੁਣਾ ਕੇ ਵਰਕਰਾਂ ਵਿੱਚ ਜੋਸ਼ ਭਰਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਮਰ, ਰਾਜੂ ਅਤੇ ਸੁਮਨ ਨੇ ਕਿਹਾ ਕਿ ਏਹ ਸ਼ਹੀਦ ਕੇਵਲ ਬਹੁਜਨ ਸਮਾਜ ਪਾਰਟੀ ਦੇ ਹੀ ਨਹੀ ਬਲਕਿ ਸਾਰਿਆਂ ਦੇ ਸ਼ਹੀਦ ਹਨ ਕਿਉਂਕਿ 1992 ‘ਚ ਅੱਤਵਾਦੀ ਦੇਸ਼ ਦੇ ਲੋਕਤੰਤਰ ਦਾ ਕਤਲ ਕਰਨਾ ਚਾਹੁੰਦੇ ਸਨ ਪਰ ਇਨਾਂ ਜੁਝਾਰੂ ਯੋਧਿਆਂ ਸ਼ਹੀਦ ਨਛੱਤਰ ਸਿੰਘ, ਸ਼ਹੀਦ ਨਾਜਰ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਸਵਰਨਜੀਤ ਸਿੰਘ ਅਤੇ ਸ਼ਹੀਦ ਹਰਜਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਚੁਨੌਤੀ ਦੇ ਕੇ ਵੋਟਾਂ ਪਾਈਆਂ। ਵੋਟਾਂ ਪਾਉਣ ਦਾ ਖਮਿਆਜਾ ਇਨਾਂ ਨੂੰ ਆਪਣੀਆਂ ਕੀਮਤੀ ਜਾਨਾਂ ਦੇ ਕੇ ਭੁਗਤਣਾ ਪਿਆ। ਆਗੂਆਂ ਨੇ ਕਿਹਾ ਕਿ ਏਹ ਬਸਪਾ ਦੇ ਏਹ ਸ਼ਹੀਦ ਮੂਲਨਿਵਾਸੀ ਬਹੁਜਨਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣਗੇ ਅਤੇ ਇਨਾਂ ਤੋਂ ਸੇਧ ਲੈ ਕੇ ਆਉਣ ਵਾਲੀਆਂ ਪੀੜੀਆਂ ਸੱਤਾਸਥਾਪਤੀ ਵੱਲ ਵਧਣਗੀਆਂ। ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਦਾ ਵੀ ਏਹੀ ਸੁਪਨਾ ਸੀ ਕਿ ਦੇਸ਼ ਵਿੱਚ ਬਹੁਜਨਾਂ ਦਾ ਰਾਜ ਆਵੇ ਅਤੇ ਸਦੀਆਂ ਤੋਂ ਹੱਕ ਅਧਿਕਾਰਾਂ ਤੋਂ ਵਾਂਝੇ ਕੀਤੇ ਲੋਕਾਂ ਨੂੰ ਉਨਾਂ ਦੇ ਹੱਕ ਅਤੇ ਅਧਿਕਾਰ ਮਿਲਣ ਤੇ ਉਹ ਵੀ ਸਨਮਾਨ ਦੀ ਜਿੰਦਗੀ ਜਿਉਣ। ਆਗੂਆਂ ਨੇ ਕਿਹਾ ਕਿ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ 15 ਮਾਰਚ ਨੂੰ ਜਨਮ ਦਿਨ ਚੰਡੀਗੜ ਦੇ ਰੈਲੀ ਗਰਾਊਂਡ ਵਿਖੇ ਪਾਰਟੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ‘ਚ ਮਨਾਇਆ ਜਾ ਰਿਹਾ ਹੈ। ਇਸ ਲਈ 15 ਮਾਰਚ ਨੂੰ ਪੰਜਾਬ ਦੇ ਲੋਕ ਵਹੀਰਾ ਘੱਤ ਕੇ ਚੰਡੀਗੜ ਪਹੁੰਚ ਕੇ ਆਪਣੀ ਆਗੂ ਦੇ ਵਿਚਾਰ ਸੁਣਨ ਅਤੇ ਉਨਾਂ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਸੱਤਾ ਪ੍ਰਾਪਤੀ ਦੇ ਮਿਸ਼ਨ ਵੱਲ ਵਧਣ। ਇਸ ਮੌਕੇ ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਜੋਨ ਕੋਆਡੀਨੇਟਰ ਰਾਮ ਸਿੰਘ ਗੋਗੀ, ਪ੍ਰਗਣ ਬਿਲਗਾ, ਇੰਸਪੈਕਟਰ ਮਹਿੰਦਰ ਸਿੰਘ, ਲਾਭ ਸਿੰਘ ਭਾਮੀਆਂ, ਬਲਵੀਰ ਸਿੰਘ ਰਾਜਗੜ, ਮਾਸਟਰ ਰਾਮਾਨੰਦ, ਚਰਨਜੀਤ ਸਿੰਘ, ਬਿੱਕਰ ਸਿੰਘ ਨੱਤ, ਹੰਸ ਰਾਜ ਬੰਗੜ, ਚਰਨ ਸਿੰਘ ਲੁਹਾਰਾ, ਨਰਿੰਦਰ ਕੁਮਾਰ, ਸੁਖਦੇਵ ਮਹੇ, ਬੂਟਾ ਸਿੰਘ ਸੰਗੋਵਾਲ, ਨਿਰਮਲ ਸਿੰਘ ਭੱਟੀ, ਵਿੱਕੀ ਕੁਮਾਰ, ਅਨੁਜ ਕੁਮਾਰ, ਸੁਰਿੰਦਰ ਚਾਪੜਾ, ਹਰਦੇਵ ਸਿੰਘ ਧਾਲੀਆ ਅਤੇ ਹੋਰ ਹਾਜਰ ਸਨ।