![]()

ਲੁਧਿਆਣਾ, 9 ਫਰਵਰੀ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਨਿਊ ਕੁਲਦੀਪ ਨਗਰ ਵਿਖੇ ਨਗਰ ਨਿਗਮ ਦੀਆਂ ਟਿਕਟਾਂ ਦੀ ਵੰਡ ਲਈ ਨਿਯੁਕਤ ਕੀਤੀ ਸਕਰੀਨਿੰਗ ਕਮੇਟੀ ਦੇ ਮੈਂਬਰ ਸੂਬਾ ਕੋਆਡੀਨੇਟਰ ਨਿਰਮਲ ਸਿੰਘ ਸੁਮਨ, ਮਹਿਲਾ ਪ੍ਰਧਾਨ ਰਚਨਾ ਦੇਵੀ, ਸੂਬਾ ਜਨਰਲ ਸਕੱਤਰ ਡਾ: ਮੱਖਣ ਸਿੰਘ ਅਤੇ ਜੋਨ ਕੋਆਡੀਨੇਟਰ ਪ੍ਰਵੀਨ ਬੰਗਾ ਨਾਲ ਮੀਟਿੰਗ ਕੀਤੀ ਅਤੇ 16 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ। ਉਨਾਂ ਬਾਕੀ ਉਮੀਦਵਾਰਾਂ ਦਾ ਉਮੀਦਵਾਰਾਂ ਦਾ ਐਲਾਨ ਕੱਲ ਕਰਨ ਦੀ ਗੱਲ ਵੀ ਆਖੀ। ਬਸਪਾ ਵੱਲੋਂ ਐਲਾਨੇ ਉਮੀਦਵਾਰਾਂ ਵਿੱਚ ਵਾਰਡ ਨੰ: ਤੋਂ 6 ਨਰੇਸ਼ ਬਸਰਾ, ਵਾਰਡ ਨੰ: 11 ਤੋਂ ਸੁਰਿੰਦਰ ਕੌਰ, ਵਾਰਡ ਨੰ: 13 ਮਾਲਤੀ ਦੇਵੀ, ਵਾਰਡ ਨੰ: 15 ਕਿਰਨ ਦੇਵੀ, ਵਾਰਡ ਨੰ: 16 ਸਲਿੰਦਰ ਕੌਰ, ਵਾਰਡ ਨੰ: 17 ਅਨੂ ਛੱਜਲਾਨਾ, ਵਾਰਡ ਨੰ: 22 ਅਵਤਾਰ ਸਿੰਘ, ਵਾਰਡ ਨੰ: 23 ਸੁਮਨ ਦੇਵੀ, ਵਾਰਡ ਨੰ: 28 ਰਣਵਿਜੇ ਯਾਦਵ, ਵਾਰਡ ਨੰ: 31 ਸੁਖਵਿੰਦਰ ਕੌਰ ਗਿੱਲ, ਵਾਰਡ ਨੰ: 34 ਨਵਤੇਜ ਸਿੰਘ ਦੁੱਗਰੀ, ਵਾਰਡ ਨੰ: 65 ਰਚਨੀ ਬਾਲਾ, ਵਾਰਡ ਨੰ: 71 ਗੀਤਾ ਰਾਣੀ, ਵਾਰਡ ਨੰ: 84 ਸੋਹਣ ਸਿੱਧੂ, ਵਾਰਡ ਨੰ: 89 ਸੁਖਵਿੰਦਰ ਕੌਰ ਅਤੇ ਵਾਰਡ ਨੰ: 95 ਜਗਦੀਸ਼ ਲਾਲ ਹਨ
। ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਦਾਅਵਾ ਕੀਤਾ ਕਿ ਉਨਾਂ ਦੇ ਉਮੀਦਵਾਰ ਵਿਰੋਧੀ ਪਾਰਟੀਆਂ ਨਾਲੋਂ ਬੇਹਤਰ ਅਤੇ ਲੋਕ ਸੇਵਾ ਦੇ ਸੰਪਨ ਹਨ, ਲੋਕਾਂ ਵਿੱਚ ਆਧਾਰ ਰੱਖਣ ਵਾਲੇ ਸਾਡੇ ਸਾਰੇ ਉਮੀਦਵਾਰ ਸਫਲ ਹੁੰਦੇ ਹੋਏ ਨਗਰ ਨਿਗਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ, ਜਿਲਾ ਪ੍ਰਧਾਨ ਜੀਤ ਰਾਮ ਬਸਰਾ, ਸਾਬਕਾ ਕੌਂਸਲਰ ਤਾਰਾ ਸਿੰਘ, ਕਮਿੱਕਰ ਸਿੰਘ, ਪ੍ਰਗਣ ਬਿਲਗਾ ਜਨਰਲ ਸਕੱਤਰ, ਰਵੀ ਕਾਂਤ ਜੱਖੂ ਸਕੱਤਰ, ਸੁਰੇਸ਼ ਸੋਨੂੰ, ਨਿਰਮਲ ਸਿੰਘ ਸੋਖੀ, ਸ਼ਿਵ ਚੰਦ ਗੋਗੀ, ਵਿੱਕੀ ਬਹਾਦਰਕੇ, ਪਵਨ ਕੁਮਾਰ, ਰਾਜਿੰਦਰ ਨਿੱਕਾ, ਹੰਸਰਾਜ, ਚਰਨ ਸਿੰਘ ਲੁਹਾਰਾ, ਹਰਮੀਤ ਸਿੰਘ, ਸੁਖਦੇਵ ਮਹੇ, ਸੰਤੋਖ ਸੋਖਾ ਅਤੇ ਹੋਰ ਹਾਜਰ ਸਨ।