![]()

ਅਨੂ ਛੱਜਲਾਨਾ ਦੇ ਪੈਦਲ ਮਾਰਚ ਨੇ ਉਸਦੀ ਇੱਕਤਰਫਾ ਜਿੱਤ ਤੇ ਲਗਾਈ ਮੋਹਰ : ਸੂਬਾ ਪ੍ਰਧਾਨ
ਲੁਧਿਆਣਾ, 22 ਫਰਵਰੀ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੀ ਵਾਰਡ ਨੰ: 17 ਤੋਂ ਮਜਬੂਤ ਉਮੀਦਵਾਰ ਅਨੂ ਛੱਜਲਾਨਾ ਪਤਨੀ ਸੀਨੀਅਰ ਬਸਪਾ ਆਗੂ ਵਿੱਕੀ ਕੁਮਾਰ ਨੇ ਪੈਦਲ ਮਾਰਚ ਕੱਢ ਕੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ। ਅਨੂ ਛੱਜਲਾਨਾ ਦੇ ਪੈਦਲ ਮਾਰਚ ਵਿੱਚ ਜਿਥੇ ਉਨਾਂ ਦੇ ਹਜਾਰਾਂ ਦੀ ਗਿਣਤੀ ਵਿੱਚ ਸਮੱਰਥਕ ਪਹੁੰਚੇ ਉਥੇ ਹੀ ਬਸਪਾ ਦੇ ਸੂਬਾ ਪ੍ਰਧਾਨ ਸ੍ਰੀ ਰਛਪਾਲ ਸਿੰਘ ਰਾਜੂ, ਮਹਿਲਾ ਵਿੰਗ ਦੀ ਪ੍ਰਧਾਨ ਰਚਨਾ ਦੇਵੀ ਅਤੇ ਜੋਨ ਕੋਆਡੀਨੇਟਰ ਪ੍ਰਵੀਨ ਬੰਗਾ ਨੇ ਵਿਸ਼ੇਸ ਤੌਰ ਤੇ ਪੰਹੁਚ ਕੇ ਅਨੂ ਛੱਜਲਾਨਾ ਅਤੇ ਸਮੱਰਥਕਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਗੱਲ ਕਰਦਿਆਂ ਅਨੂ ਛੱਜਲਾਨਾ ਨੇ ਹਾਥੀ ਵਾਲਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਜਿੱਤਣ ਤੋਂ ਬਾਅਦ ਵਾਰਡ ਦਾ ਵਿਕਾਸ ਕਰਵਾਉਣ ਦਾ ਦਾਅਵਾ ਕੀਤਾ। ਉਨਾਂ ਦੇ ਪਤੀ ਵਿੱਕੀ ਕੁਮਾਰ ਨੇ ਕਿਹਾ ਕਿ ਅੱਜ ਪੈਦਲ ਮਾਰਚ ਵਿੱਚ ਵੋਟਰ ਹੱਥਾਂ ਵਿੱਚ ਹਾਥੀ ਨਿਸ਼ਾਨ ਵਾਲੇ ਨੀਲੇ ਝੰਡੇ ਫੜ ਕੇ ਉਨਾਂ ਦੀ ਜਿੱਤ ਲਈ ਘਰਾਂ ਵਿੱਚੋਂ ਨਿਕਲੇ ਹਨ ਜਿਨਾਂ ਦਾ ਮੈਂ ਦੇਣ ਨਹੀ ਦੇ ਸਕਾਂਗਾ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਬੀਬੀ ਅਨੂ ਛੱਜਲਾਨਾ ਲਈ ਘਰਾਂ ਚੋਂ ਹਾਥੀ ਨਿਸ਼ਾਨ ਦਾ ਪ੍ਰਚਾਰ ਕਰਨ ਲਈ ਨਿਕਲੇ ਹਜਾਰਾਂ ਵੋਟਰਾਂ ਦਾ ਇੱਕਠ ਇਨਾਂ ਦੀ ਲੋਕਪ੍ਰੀਅਤਾ ਤੇ ਮੋਹਰ ਹੈ। ਉਨਾਂ ਕਿਹਾ 24 ਫਰਵਰੀ ਨੂੰ ਵਾਰਡ ਨੰ: 17 ਦੇ ਲੋਕ ਹਾਥੀ ਵਾਲਾ ਬਟਨ ਦਬਾ ਕੇ ਬੀਬੀ ਅਨੂ ਛੱਜਲਾਨਾ ਨੂੰ ਆਪਣੀ ਕੌਂਸਲਰ ਬਣਾਉਣਗੇ। ਇਸ ਮੌਕੇ ਪ੍ਰਗਣ ਬਿਲਗਾ, ਰਾਜਿੰਦਰ ਨਿੱਕਾ, ਅਨੁਜ ਕੁਮਾਰ, ਸੌਰਵ ਬਿਰਲਾ, ਕਾਲਾ ਬਸਰਾ, ਸ਼ੀਲਾ ਦੇਵੀ, ਸਿਤਾਰਾ ਦੇਵੀ, ਬਬਲੀ, ਨਿਸ਼ਾ, ਸੁਸ਼ੀਲਾ ਦੇਵੀ, ਕਾਂਤਾ, ਕਿਸਮਤਾ, ਗੁਲਾਬ ਚੰਦ, ਰਾਮਨੰਦ, ਮੈਨੂੰ ਰਾਮ, ਪੰਚਦੇਵ, ਡਾ: ਸੁਮਨ, ਗੌਤਮ ਚੌਹਾਨ, ਰਵੀ ਚੋਟਾਲਾ, ਸੰਜੀਤ, ਬਿੰਦਰ, ਰਾਜੂ ਸ਼ੇਰਪੁਰੀਆ, ਟੋਨੀ ਸ਼ੇਰਪੁਰੀਆ, ਅਨਿਲ, ਅੰਕਿਤ, ਅਰਵਿੰਦ, ਗੌਰਵ ਅਤੇ ਵਿੱਕੀ ਤੋਂ ਇਲਾਵਾ ਹੋਰ ਹਾਜਰ ਸਨ।