ਬਲੱਡ ਪ੍ਰੈਸ਼ਰ ਦਾ ਵਧਣਾ-ਘਟਣਾ ਦਿਲ ਲਈ ਹਾਨੀਕਾਰਕ ਹੁੰਦੈ :-ਡਾ: ਚੋਪਡ਼ਾ 

Loading


ਸੰਦੌਡ਼, 1 ਫਰਵਰੀ (ਹਰਮਿੰਦਰ ਸਿੰਘ ਭੱਟ)-‘ਗਰਮੀ ਤੇ ਸਰਦੀ ਦਾ ਮੌਸਮ ਪ੍ਰਕਿਰਤੀ ਦੇ ਨਾਲ-ਨਾਲ ਮਨੁੱਖੀ ਜੀਵਨ ‘ਤੇ ਵੀ ਆਪਣਾ ਚੰਗਾ ਮਾਡ਼ਾ ਅਸਰ ਪਾਉਂਦਾ ਹੈ ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਤੰਦਰੁਸਤ ਰਹਿਣ ਲਈ ਮੌਸਮ ਅਨੁਸਾਰ ਆਪਣਾ ਰਹਿਣ ਸਹਿਣ ਅਪਣਾਵੇ ਇਹ ਵਿਚਾਰ ਦਿਲ ਦੇ ਰੋਗਾਂ ਦੇ ਮਾਹਿਰ ਡਾ: ਸੰਦੀਪ ਚੋਪਡ਼ਾ ਨੇ ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਦਿਲ ਦੇ ਰੋਗਾਂ ਤੋਂ ਬਚਾਓ ਲਈ ਕਰਵਾਏ ਇੱਕ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ । ਡਾ: ਚੋਪਡ਼ਾ ਨੇ ਕਿਹਾ ਕਿ ਸਰਦ ਰੁੱਤ ‘ਚ ਅਕਸਰ ਮਨੁੱਖੀ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਜਾਂਦਾ ਹੈ ,ਜਦਕਿ ਗਰਮੀ ਰੁੱਤ ‘ਚ ਘਟਣ ਦੀ ਸੰਭਾਵਨਾ ਹੁੰਦੀ ਹੈ ਇਸ ਲਈ ਜਿਹਡ਼ੇ ਮਰੀਜ਼ ਵੱਧ ਬਲੱਡ ਪ੍ਰੈਸ਼ਰ ਕਾਰਨ ਦਵਾਈ ਖਾਂਦੇ ਹਨ, ਉਹ ਗਰਮੀ ਦੀ ਰੁੱਤ ‘ਚ ਦਵਾਈ ਲਈ ਆਪਣੇ ਡਾਕਟਰ ਦੀ ਸਲਾਹ ਲੈਣ । ਉਨਾਂ ਕਿਹਾ ਕਿ ਸਰੀਰ ਦਾ ਘਟਦਾ-ਵਧਦਾ ਬਲੱਡ ਪ੍ਰੈਸ਼ਰ ਸਰੀਰ ਦੇ ਹੋਰਨਾਂ ਅੰਗਾਂ ਤੋਂ ਇਲਾਵਾ ਦਿਲ ਦੀ ਕਾਰਜਸ਼ੈਲੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ।

12300cookie-checkਬਲੱਡ ਪ੍ਰੈਸ਼ਰ ਦਾ ਵਧਣਾ-ਘਟਣਾ ਦਿਲ ਲਈ ਹਾਨੀਕਾਰਕ ਹੁੰਦੈ :-ਡਾ: ਚੋਪਡ਼ਾ 

Leave a Reply

Your email address will not be published. Required fields are marked *

error: Content is protected !!