ਬਰਤਾਨਵੀ ਨੌਜਵਾਨਾਂ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ

Loading

ਪੰਜਾਬੀ ਮੂਲ ਦੇ 16 ਬਰਤਾਨਵੀ ਨੌਜਵਾਨਾਂ ਵੱਲੋਂ ਪਹਿਲੀ ਵਾਰ ਪੰਜਾਬ ਦਾ ਦੌਰਾ, ਹੀਰੋ ਸਾਈਕਲ ਅਤੇ ਮੌਂਟੇ ਕਾਰਲੋ ਫੈਕਟਰੀਆਂ ਦੇਖੀਆਂ

ਲੁਧਿਆਣਾ, 18 ਅਗਸਤ (ਸਤ ਪਾਲ  ਸੋਨੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮਆਪਣੀਆਂ ੜਾਂ ਨਾਲ ਜੁਡ਼ੋਤਹਿਤ ਇੰਗਲੈਂਡ ਤੋਂ ਆਏ ਨੌਜਵਾਨਾਂ ਨੇ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ ਕੀਤਾ ਪੰਜਾਬੀ ਮੂਲ ਦੇ 17 ਨੌਜਵਾਨਾਂ ਦਾ ਦੂਜਾ ਬੈਚ 10 ਤੋਂ 22 ਅਗਸਤ ਤੱਕ ਸੂਬੇ ਦਾ ਦੌਰਾ ਕਰ ਰਿਹਾ ਹੈ ਇਸ ਗਰੁੱਪ ਵਿੱਚ 13-25 ਸਾਲ ਦੀ ਉਮਰ ਦੇ ਅੱਠ ਲੜਕੇ ਅਤੇ ਅੱਠ ਲੜਕੀਆਂ ਸ਼ਾਮਿਲ ਹਨ ਜਦਕਿ ਪੰਜ ਮੈਂਬਰ ਕੋਆਰਡੀਨੇਟਰ ਵਜੋਂ ਵਫ਼ਦ ਨਾਲ ਆਏ ਹਨਲੁਧਿਆਣਾ ਵਿਖੇ ਇਸ ਵਫ਼ਦ ਵੱਲੋਂ ਹੀਰੋ ਸਾਈਕਲਜ਼ ਅਤੇ ਮੌਂਟੇ ਕਾਰਲੋ ਦਾ ਦੌਰਾ ਕੀਤਾ ਹੀਰੋ ਸਾਈਕਲਜ਼ ਵਿਖੇ ਮਿਸ ਸਲੋਨੀ ਅਤੇ ਮੌਂਟੇ ਕਾਰਲੋ ਵਿਖੇ  ਅਜੇ ਥਾਪਰ ਨੇ ਇਸ ਵਫ਼ਦ ਦਾ ਸਵਾਗਤ ਕੀਤਾ ਅਤੇ ਆਪਣੀਆਂ ਕੰਪਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ

ਵਫ਼ਦ ਵਿੱਚ ਸ਼ਾਮਿਲ ਵਰਿੰਦਰ ਸਿੰਘ ਖਹਿਰਾ, ਸੁਰਿੰਦਰ ਕੌਰ ਖਹਿਰਾ, ਦਨਵੀਰ ਕੌਰ ਕੈਲੇ, ਹਰਲੀਨ ਕੌਰ ਖਹਿਰਾ ਅਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਪੰਜਾਬ ਆਏ ਹਨ ਅਤੇ ਇਥੋਂ ਦੇ ਅਮੀਰ ਸੱਭਿਆਚਾਰ, ਰੀਤੀ ਰਿਵਾਜਾਂ ਅਤੇ ਪਿਆਰ ਸਦਭਾਵਨਾ ਨੂੰ ਦੇਖ ਕੇ ਹੈਰਾਨ ਹਨ ਉਨਾਂ ਕਿਹਾ ਕਿ ਉਹ ਇਥੋਂ ਦੇ ਸਨਅਤੀ ਵਿਕਾਸ ਨੂੰ ਦੇਖ ਕੇ ਵੀ ਬਹੁਤ ਖੁਸ਼ ਹੋਏ ਹਨ ਉਨਾਂ ਕਿਹਾ ਕਿ ਪੰਜਾਬ ਦੇ ਦੌਰੇ ਤੋਂ ਪਹਿਲਾਂ ਉਨਾਂ ਦੇ ਮਨਾਂਤੇ ਪ੍ਰਭਾਵ ਸੀ ਕਿ ਸ਼ਾਇਦ ਪੰਜਾਬ ਇਕੱਲਾ ਖੇਤੀਬਾਡ਼ੀਤੇ ਅਧਾਰਿਤ ਸੂਬਾ ਹੀ ਹੈ ਪਰ ਉਹ ਇਸ ਦੇ ਸਨਅਤੀ ਵਿਕਾਸ ਨੂੰ ਦੇਖ ਕੇ ਬਹੁਤ ਖੁਸ਼ ਹਨ ਉਨਾਂ ਕਿਹਾ ਕਿ ਉਹ ਇਸ ਬਾਰੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨਾਲ ਗੱਲਾਂ ਸਾਂਝੀਆਂ ਕਰਨਗੇ ਦੱਸਣਯੋਗ ਹੈ ਕਿ ਇਸ ਯੋਜਨਾ ਤਹਿਤ ਪਹਿਲਾ ਵਫ਼ਦ ਵੀ ਪਿਛਲੇ ਸਾਲ ਲੁਧਿਆਣਾ ਪਹੁੰਚਿਆ ਸੀ ਅਤੇ ਆਜ਼ਾਦੀ ਦਿਹਾੜੇਮੌਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸੀ

ਇਹ ਨੌਜਵਾਨ ਪੁਲਿਸ ਅਕਾਦਮੀ ਫਿਲੌਰ ਤੋਂ ਸਿੱਧਾ ਹੀਰੋ ਸਾਈਕਲਜ਼ ਵਿਖੇ ਪੁੱਜੇ ਸਨ, ਜਿਸ ਉਪਰੰਤ ਉਨਾਂ ਵੱਲੋਂ ਮੌਂਟੇ ਕਾਰਲੋ ਦੀ ਹੌਜ਼ਰੀ ਫੈਕਟਰੀ ਦੇਖੀ ਗਈ ਸ਼ਾਮ ਨੂੰ ਇਹ ਵਫ਼ਦ ਵਾਪਸ ਜਲੰਧਰ ਚਲਾ ਗਿਆ ਪੰਜਾਬ ਸਰਕਾਰ ਵੱਲੋਂ ਇਨਾਂ ਨੌਜਵਾਨਾਂ ਦੇ ਰਹਿਣਸਹਿਣ ਦੇ ਪ੍ਰਬੰਧਾਂ ਤੋਂ ਇਲਾਵਾ ਪ੍ਰਮੁੱਖ ਥਾਵਾਂਤੇ ਜਾਣ ਅਤੇ ਹੋਰ ਪ੍ਰੋਗਰਾਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਇਨਾਂ ਨੌਜਵਾਨਾਂ ਵੱਲੋਂ ਸੂਬੇ ਵਿਚਲੀਆਂ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਵੱਖਵੱਖ ਥਾਵਾਂਤੇ ਵੀ ਜਾਣ ਦਾ ਪ੍ਰੋਗਰਾਮ ਹੈ

ਲੁਧਿਆਣਾ ਤੋਂ ਇਲਾਵਾ ਇਨਾਂ ਨੌਜਵਾਨਾਂ ਵੱਲੋਂ ਚੰਡੀਗ, ਸ੍ਰੀ ਫਤਹਿਗੜ ਸਾਹਿਬ, ਜਲੰਧਰ, ਕਪੂਰਥਲਾ ਅਤੇ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਹੱਤਵਪੂਰਨ ਸਥਾਨਾਂ ਅਤੇ ਆਪਣੇ ਪੁਰਖਿਆਂ ਦੇ ਸਥਾਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਪੁਰਖ਼ਿਆਂ ਦੇ ਸਥਾਨਾਂ ਦਾ ਦੌਰਾ ਕਰਨ ਦੌਰਾਨ ਉਹ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਮਾਪਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ, ਜਿਸ ਨਾਲ ਉਨਾਂ ਨੂੰ ਆਪਣੇ ਪੁਰਖ਼ਿਆਂ ਦੀਆਂ ਜਡ਼ਾਂ ਨਾਲ ਜੁਡ਼ਨ ਦਾ ਮੌਕਾ ਮਿਲੇਗਾ

ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ, 2017 ਨੂੰ ਲੰਡਨ ਤੋਂਆਪਣੀਆਂ ਜਡ਼ਾਂ ਨਾਲ ਜੁਡ਼ੋਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਇਸ ਯੋਜਨਾ ਅਧੀਨ ਕਦੀ ਵੀ ਮੁਲਕ ਵਿੱਚ ਨਾ ਆਉਣ ਵਾਲੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ੜਾਂ ਨਾਲ ਜੁੜਾਨ ਦਾ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੌਰੇ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਦੇ ਯਾਤਰਾ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ

ਇਨਾਂ ਨੌਜਵਾਨਾਂ ਦੇ ਲੁਧਿਆਣਾ ਦੌਰੇ ਦੌਰਾਨ ਉਨਾਂ ਨੂੰ ਸ਼ਹਿਰ ਲੁਧਿਆਣਾ ਖਾਸ ਕਰਕੇ ਸੂਬਾ ਪੰਜਾਬ ਦੇ ਸਨਅਤੀ ਵਿਕਾਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਆਪਣੇ ਮੌਜੂਦਾ ਦੇਸ਼ ਵਿੱਚ ਜਾ ਕੇ ਪੰਜਾਬ ਦੇ ਸਨਅਤੀ ਵਿਕਾਸ ਬਾਰੇ ਦੱਸ ਸਕਣ ਇਸ ਮੌਕੇ ਉਨਾਂ ਨਾਲ ਜ਼ਿਲਾ ਉਦਯੋਗ ਕੇਂਦਰ ਤੋਂ  ਐੱਸ. ਐੱਸ. ਰੇਖੀ ਵੀ ਹਾਜ਼ਰ ਸਨ

45420cookie-checkਬਰਤਾਨਵੀ ਨੌਜਵਾਨਾਂ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦਾ ਦੌਰਾ
error: Content is protected !!