ਫੋਕਲ ਪੁਆਇੰਟ ਦੀ ਮੁੱਖ ਸੜਕ ਦੀ ਮੁਰੰਮਤ ਸ਼ੁਰੂ

Loading

ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਕੰਮ ਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਉਦਘਾਟਨ

ਲੁਧਿਆਣਾ 31 ਅਕਤੂਬਰ ( ਸਤ ਪਾਲ ਸੋਨੀ ) :  ਲੁਧਿਆਣਾ ਦੇ ਸਨਅਤੀ ਖੇਤਰ ਫੋਕਲ ਪੁਆਇੰਟ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਦੀ ਸ਼ੁਰੂਆਤ ਹੋ ਗਈ ਹੈ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਥਾਨਕ ਮੈਟਰੋ ਸੜਕ ਦੀ ਮੁਰੰਮਤ ਦਾ ਕੰਮ ਖੁਦ ਸ਼ੁਰੂ ਕਰਵਾਇਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਫੋਕਲ ਪੁਆਇੰਟ ਖੇਤਰ ਨੂੰ ਹਰ ਪੱਖੋਂ ਵਿਕਸਿਤ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਫੋਕਲ ਪੁਆਇੰਟ ਵਿੱਚ ਪੈਂਦੀਆਂ ਟੁੱਟੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ, ਜਿਸ ਦੀ ਸ਼ੁਰੂਆਤ ਅੱਜ ਦੋ ਕਿਲੋਮੀਟਰ ਤੋਂ ਵਧੇਰੀ ਲੰਮੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਕੇ ਕੀਤੀ ਗਈ ਹੈ। ਇਸ ਪ੍ਰਾਜੈਕਟ ‘ਤੇ ਇੱਕ ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਸੜਕਾਂ ਦੇ ਟੈਂਡਰ ਵੀ ਜਲਦ ਲੱਗ ਰਹੇ ਹਨ।

ਉਨਾਂ ਕਿਹਾ ਕਿ ਪਿਛਲੀ ਸਰਕਰ ਨੇ ਇਸ ਖੇਤਰ ਦੀ ਬਿਲਕੁੱਲ ਵੀ ਸਾਰ ਨਹੀਂ ਲਈ। ਅੱਜ ਸਥਿਤੀ ਇਹ ਹੈ ਕਿ ਫੋਕਲ ਪੁਆਇੰਟ ਖੇਤਰ ਦੇ ਵਾਸੀ ਸੀਵਰੇਜ਼ ਦੀ ਸਭ ਤੋਂ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਬਰਸਾਤਾਂ ਦੇ ਦੌਰਾਨ ਸੀਵਰੇਜ਼ ਦਾ ਪਾਣੀ ਸੜਕਾਂ ‘ਤੇ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ। ਉਨਾਂ ਮੌਕੇ ‘ਤੇ ਹਾਜ਼ਰ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਕਿਹਾ ਕਿ ਇਸ ਖੇਤਰ ਦੀ ਸੀਵਰੇਜ਼ ਸਮੱਸਿਆ ਹੱਲ ਕਰਨ ਲਈ ਸੀਵਰੇਜ਼ ਸਾਫ ਕਰਨ ਵਾਲੀ ਆਧੁਨਿਕ ਮਸ਼ੀਨ ਇਸ ਖੇਤਰ ਵਿੱਚ ਭੇਜੀ ਜਾਵੇ ਤਾਂ ਜ਼ੋ ਬੰਦ ਸੀਵਰੇਜ਼ ਕਾਰਨ ਪੈਦਾ ਹੋਣ ਵਾਲੀ ਸਮੱਸਿਆਵਾਂ ਤੋਂ ਇਲਾਕਾ ਨਿਵਾਸੀਆਂ ਨੂੰ ਨਿਜ਼ਾਤ ਦਿਵਾਈ ਜਾਵੇ।

ਉਨਾਂ ਕਿਹਾ ਕਿ ਜਲਦੀ ਹੀ ਨਗਰ ਨਿਗਮ ਲੁਧਿਆਣਾ, ਨਗਰ ਸੁਧਾਰ ਟਰੱਸਟ, ਉਦਯੋਗ ਵਿਭਾਗ, ਗਲਾਡਾ ਅਤੇ ਸ਼ਹਿਰ ਦੇ ਸਨਅਤਕਾਰਾਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਫੋਕਲ ਪੁਆਇੰਟ ਸਮੇਤ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਸਾਂਝੀ ਯੋਜਨਾ ਬਣਾਈ ਜਾਵੇਗੀ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ 6 ਮਹੀਨੇ ਦੌਰਾਨ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ। ਇਸ ਮੌਕੇ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ  ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਕੌਸਲਰ ਪਾਲ ਸਿੰਘ ਗਰੇਵਾਲ, ਪੀ.ਏ. ਗੁਰਦੀਪ ਸਿੰਘ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪ੍ਰਮੁੱਖ ਸਨਅਤਕਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ  ਬਿੱਟੂ ਨੇ ਰਿਬਨ ਕੱਟ ਕੇ ਮੁਰੰਮਤ ਕਾਰਜ ਦੀ ਸ਼ੁਰੂਆਤ ਕਰਵਾਈ।

27920cookie-checkਫੋਕਲ ਪੁਆਇੰਟ ਦੀ ਮੁੱਖ ਸੜਕ ਦੀ ਮੁਰੰਮਤ ਸ਼ੁਰੂ

Leave a Reply

Your email address will not be published. Required fields are marked *

error: Content is protected !!