![]()
ਅੰਤਿਮ ਸੰਸਕਾਰ 11 ਦਸੰਬਰ ਸਵੇਰੇ 11ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।

ਲੁਧਿਆਣਾ 10 ਦਸੰਬਰ ( ਸਤ ਪਾਲ ਸੋਨੀ ) :ਸਰਾਭਾ ਨਗਰ ਲੁਧਿਆਣਾ ਵਿੱਚ ਫੁੱਲਾਂ ਦੇ ਕਾਰੋਬਾਰੀ ਵਿਕਾਸ ਪਾਲ ਵਿੱਗ ਦਾ ਬੀਤੀ ਰਾਤ ਸੰਖੇਪ ਬੀਮਾਰੀ ਮਗਰੋਂ ਸਥਾਨਕ ਦਯਾਨੰਦ ਹਸਪਤਾਲ ਚ ਦੇਹਾਂਤ ਹੋ ਗਿਆ ਹੈ।
ਵਿਕਾਸ 40 ਸਾਲਾਂ ਦਾ ਬੜਾ ਉਤਸ਼ਾਹੀ ਨੌਜਵਾਨ ਸੀ ਜਿਸ ਨੇ ਪੜ੍ਹਾਈ ਉਪਰੰਤ ਸਵੈ ਰੁਜ਼ਗਾਰ ਨੂੰ ਅਪਣਾਇਆ ਤੇ ਚੰਗੀ ਸ਼ੋਹਰਤ ਖੱਟੀ।ਵੈਲਨਟੀਨਾ ਫਲਾਵਰ ਪੁਆਇੰਟ ਸਰਾਭਾ ਨਗਰ ਮਾਰਕੀਟ ਲੁਧਿਆਣਾ ਚ ਕਾਰੋਬਾਰ ਕਰਦੇ ਵਿਕਾਸ ਨੇ ਪੰਜਾਬ ਵਿੱਚ ਚੋਟੀ ਦੇ ਵਿਆਹ ਮੰਡਪਾਂ ਚ ਉਸ ਨੇ ਕਲਾਤਮਿਕ ਫੁੱਲ ਸਜਾਵਟਾਂ ਕੀਤੀਆਂ।ਉਸ ਦਾ ਅੰਤਿਮ ਸੰਸਕਾਰ 11 ਦਸੰਬਰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
ਵਿਕਾਸ ਪਾਲ ਵਿੱਗ ਆਪਣੇ ਬਿਰਧ ਮਾਂ ਬਾਪ ਤੇ ਦੋ ਭੈਣ ਭਰਾਵਾਂ ਤੋਂ ਇਲਾਵਾ ਆਪਣੇ ਪਿੱਛੇ ਜੀਵਨ ਸਾਥਣ ਜ਼ੀਨੀ ਵਿੱਗ , ਬੇਟੀ ਖੁਸ਼ੀ ਵਿੱਗ ਅਤੇ ਮਾਸੂਮ ਬੇਟਾ ਚੈਤੰਨਯ ਪਿੱਛੇ ਛੱਡ ਗਿਆ ਹੈ।ਵਿਕਾਸ ਦੇ ਬਾਲ ਸਖਾ ਮਿੱਤਰ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਕਾਸ ਸ਼ਹਿਰ ਦੀਆਂ ਕਈ ਸਿਰਕੱਢ ਸਵੈ ਸੇਵੀ ਨਿਸ਼ਕਾਮ ਜਥੇਬੰਦੀਆਂ ਦਾ ਉੱਘਾ ਕਾਰਕੁਨ ਸੀ।