![]()

ਲੁਧਿਆਣਾ 13 ਅਪ੍ਰੈੱਲ ( ਸਤ ਪਾਲ ਸੋਨੀ ) : ਗੁਰਦੁਆਰਾ ਨਿਰਮਲ ਅਕਾਲ ਬੁੰਗਾ ਸਾਹਿਬ ਸ਼ਹੀਦ ਬਾਬਾ ਜੁਝਾਰ ਸਿੰਘ ਜੀ, ਜੀ ਟੀ ਰੋਡ ਟਰਾਂਸਪੋਰਟ ਨਗਰ ਵਿਖੇ ਨਿਹੰਗ ਸਿੰਘ ਅਤੇ ਸਿੰਘਣੀਆਂ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਖਿਲਾਫ ਮੁਜਾਹਰਾ ਕਰਦਿਆਂ ਇਸ ਤੇ ਪਾਬੰਧੀ ਪੂਰਨ ਤੌਰ ਤੇ ਪਾਬੰਧੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਤਰੁਣਾ ਦਲ ਦੇ ਮੁੱਖੀ ਜੱਥੇਦਾਰ ਬਾਬਾ ਜੋਗਿੰਦਰ ਸਿੰਘ ਖਾਲਸਾ, ਪ੍ਰਧਾਨ ਕੁਲਦੀਪ ਸਿੰਘ ਖਾਲਸਾ ਅਤੇ ਬੀਬੀ ਕੁਲਵੰਤ ਕੌਰ ਖਾਲਸਾ ਨੇ ਕਿਹਾ ਕਿ ਏਹ ਫਿਲਮ ਆਰ ਐਸ ਐਸ ਦੇ ਇਸ਼ਾਰੇ ਤੇ ਸਿੱਖੀ ਦਾ ਘਾਣ ਅਤੇ ਸਿੱਖ ਗੁਰੂਆਂ ਅਤੇ ਹੋਰ ਮਹਾਨ ਸ਼ਹੀਦਾਂ ਦੇ ਜੀਵਨ ਫਲਸਫੇ ਨੂੰ ਕੁਰਾਹੇ ਪਾਉਣ ਦੇ ਮਕਸਦ ਨਾਲ ਬਣਾਈ ਗਈ ਹੈ। ਜੇਕਰ ਸਮਾਂ ਰਹਿੰਦਿਆਂ ਸਮੁੱਚੀ ਸਿੱਖ ਕੌਮ ਨੇ ਇਸ ਨੂੰ ਰਿਲੀਜ ਹੋਣ ਤੋਂ ਨਾ ਰੋਕਿਆ ਤਾਂ ਭਵਿੱਖ ‘ਚ ਇਸਦੇ ਭਿਆਨਕ ਸਿੱਟੇ ਨਿਕਲਣੇ। ਉਨਾਂ ਕਿਹਾ ਕਿ ਤਰੁਣਾ ਦਲ ਅਜਿਹਾ ਕਦੇ ਨਹੀ ਹੋਣ ਦੇਵੇਗਾ ਅਤੇ ਇਸ ਫਿਲਮ ਨੂੰ ਰੋਕਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।ਉਨਾਂ ਕਿਹਾ ਕਿ ਭਾਵੇਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਫਿਲਮ ਬਣਾਉਣ ਵਾਲੇ ਸਿੱਕੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ ਪਰ ਏਹ ਪੱਕਾ ਹੱਲ ਨਹੀ। ਜੱਥੇਦਾਰਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਖੁਦ ਅੱਗੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਫਿਲਮ ਨੂੰ ਰੋਕਣ ਲਈ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਹੋਣਗੇ ਉਸ ਤੇ ਗੁਰੂ ਕੀ ਫੌਜ ਚੱਟਾਨ ਵਾਂਗ ਪਹਿਰਾ ਦੇਵੇਗੀ। ਇਸ ਮੌਕੇ ਬਲਰਾਜ ਸਿੰਘ ਬਿਕਰਮ ਸਿੰਘ, ਫਤਿਹ ਸਿੰਘ, ਸੁੱਖਾ ਸਿੰਘ, ਅੰਮ੍ਰਿਤ ਸਿੰਘ, ਹੰਸ ਸਿੰਘ, ਦਲਜੀਤ ਸਿੰਘ, ਲਵਜੀਤ ਕੌਰ, ਬਬਲਜੀਤ ਕੌਰ ਅਤੇ ਹੋਰ ਹਾਜਰ ਸਨ।