ਪੱਤਰਕਾਰ ਮਹਿਦੂਦਾਂ ਦੇ ਘਰ ਤੇ ਅਕਾਲੀ ਵਿਧਾਇਕ ਢਿੱਲੋਂ ਦੇ ਖਾਸਮਖਾਸ ਨੇ ਦੇਰ ਰਾਤ ਕੀਤਾ ਹਮਲਾ

Loading

 

ਪੱਤਰਕਾਰ ਭਾਈਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਪੁਲਿਸ ਕਮਿਸ਼ਨਰ ਨੇ ਫੌਰੀ ਕਾਰਵਾਈ ਦਾ ਦਿੱਤਾ ਭਰੋਸਾ

ਲੁਧਿਆਣਾ 7 ਨਵੰਬਰ  ( ਸਤ ਪਾਲ ਸੋਨੀ ) :   ਰੋਜਾਨਾ ਪਹਿਰੇਦਾਰ ਦੇ ਨਿਡਰ ਤੇ ਨਿਰਪੱਖ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਘਰ ਤੇ ਮੁਹੱਲੇ ਵਿੱਚ ਰਹਿੰਦੇ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਖਾਸਮਖਾਸ ਯੂਥ ਆਗੂ ਬਲਜੀਤ ਸਿੰਘ ਬੱਲੀ ਨੇ ਸਾਥੀਆਂ ਸਮੇਤ ਨਸ਼ੇ ਵਿੱਚ ਧੁੱਤ ਹੋ ਕੇ ਦੇਰ ਰਾਤ ਘਰ ਵਿੱਚ ਵਡ਼ ਕੇ ਹਮਲਾ ਕਰ ਦਿੱਤਾ। ਪੱਤਰਕਾਰ ਨੇ ਭੱਜਕੇ ਅੰਦਰ ਵਡ਼ ਕੇ ਆਪਣੀ ਜਾਨ ਬਚਾਈ। ਪੱਤਰਕਾਰ ਦੇ ਦੱਸਣ ਤੋਂ ਇਲਾਵਾ ਏਹ ਚਰਚਾ ਸੁਣੀ ਗਈ ਕਿ ਪੱਤਰਕਾਰ ਨੇ ਮੁਹੱਲੇ ਵਿੱਚ ਹੀ ਚੱਲਦੇ ਜਿਸ ਚੱਕਲਾ ਘਰ ਨੂੰ ਬੰਦ ਕਰਵਾਇਆ ਹੈ ਉਸ ਵਿੱਚੋਂ ਇਸ ਯੂਥ ਆਗੂ ਨੂੰ ਹਫਤਾ ਜਾਂਦਾ ਸੀ ਜਿਸ ਦੇ ਬੰਦ ਹੋਣ ਦੇ ਡਰ ਤੋਂ ਬੁਖਲਾਏ ਇਸ ਆਗੂ ਨੇ ਪੱਤਰਕਾਰ ਤੇ ਸੋਚੀ ਸਮਝੀ ਸ਼ਾਜਿਸ ਤਹਿਤ ਸਰੀਰਕ ਨੁਕਸਾਨ ਕਰਕੇ ਖੌਫ ਪੈਦਾ ਕਰਨ ਲਈ ਹਮਲਾ ਕੀਤਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਹੰਕਾਰੇ ਆਗੂ ਅਤੇ ਉਸਦੇ ਸਾਥੀਆਂ ਨੇ ਪੁਲਿਸ ਦੀ ਹਾਜਰੀ ਵਿੱਚ ਹੀ ਸ਼ਰੇਆਮ ਲਲਕਾਰੇ ਮਾਰਦਿਆਂ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਯੂਥ ਆਗੂ ਵੱਲੋਂ ਕੀਤੇ ਇਸ ਹਮਲੇ ਦੀ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਏਹ ਕਹਿਕੇ ਨਿੰਦਾ ਕੀਤੀ ਕਿ ਸੂਬੇ ਚੋਂ ਅਕਾਲੀ ਦਲ ਦੀ ਸਰਕਾਰ ਤਾਂ ਭਾਵੇਂ ਚੱਲੀ ਗਈ ਹੈ ਪਰ ਅਕਾਲੀਆਂ ਦੀ ਗੁੰਡਾਗਰਦੀ ਕਰਨ ਦੀ ਆਦਤ ਨਹੀ ਗਈ।

 

 

ਪੱਤਰਕਾਰਾਂ ਦੇ ਇੱਕ ਵਫਦ ਜਿਸਦੀ ਅਗਵਾਈ ਸੀਨੀਅਰ ਪੱਤਰਕਾਰ ਸ੍ਰੀ ਪਰਮੋਦ ਬਾਤਿਸ਼, ਸਰਬਜੀਤ ਸਿੰਘ ਲੁਧਿਆਣਵੀ, ਸਮਰਾਟ ਸ਼ਰਮਾ, ਐਡਵੋਕੇਟ ਗੌਰਵ ਅਰੋਡ਼ਾ ਅਤੇ ਐਸ ਪੀ ਸਿੰਘ ਕਰ ਰਹੇ ਸਨ ਨੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਮਹਿਦੂਦਾਂ ਨੇ ਦੱਸਿਆ ਕਿ ਇੱਕ ਮੀਟਿੰਗ ਕਰਕੇ ਔਰਤਾਂ ਨੇ ਮੁਹੱਲੇ ਵਿੱਚ ਦੇਹ ਵਪਾਰ ਦਾ ਧੰਧਾ ਚੱਲਣ ਦੀ ਗੱਲ ਆਖੀ ਤੇ ਇਸ ਨੂੰ ਬੰਦ ਕਰਵਾਉਣ ਲਈ ਮੰਗ ਕੀਤੀ। ਚੱਕਲਾ ਘਰ ਤੇ ਕਾਰਵਾਈ ਕਰਵਾਉਣ ਲਈ ਸਾਰੇ ਮੁੱਹਲੇ ਵੱਲੋਂ ਪੁਲਿਸ ਨੂੰ ਇੱਕ ਸਿਕਾਇਤ ਲਿਖ ਕੇ ਦਸਤਖਤ ਵੀ ਕੀਤੇ ਗਏ। ਏਹ ਆਗੂ ਅਤੇ ਇਸਦੇ ਸਾਥੀ ਪੁਲਿਸ ਨੂੰ ਦਿੱਤੀ ਜਾਣ ਵਾਲੀ ਸਿਕਾਇਤ ਤੇ ਬਿਨਾਂ  ਦਸਤਖਤ ਕੀਤੇ ਬਿਨਾਂ  ਹੀ ਲਲਕਾਰ ਮਾਰਦੇ ਹੋਏ ਉਥੋਂ ਚਲੇ ਗਏ ਸਨ।
ਪੁਲਿਸ ਚੌਂਕੀ ਮੁੰਡੀਆਂ ਦੇ ਇੰਚਾਰਜ ਸ੍ਰੀ ਅਸ਼ਵਨੀ ਕੁਮਾਰ ਅਤੇ ਥਾਣਾ ਮੁੱਖੀ ਜਮਾਲਪੁਰ ਸ: ਅਵਤਾਰ ਸਿੰਘ ਨੂੰ ਮੁਹੱਲੇ ਵਾਲਿਆਂ ਦੀ ਸਾਂਝੀ ਸਿਕਾਇਤ ਦਿੱਤੀ ਜਿਸ ਤੇ ਉਨਾਂ  ਬਿਨਾਂ  ਕੋਈ ਦੇਰੀ ਕੀਤੇ ਐਕਸ਼ਨ ਲਿਆ ਅਤੇ ਚੱਕਲੇ ਤੇ ਜਾ ਕੇ ਇਸਦੇ ਸੰਚਾਲਕ ਖਾਨ ਨੂੰ ਆਪਣਾ ਏਹ ਧੰਧਾ ਬੰਦ ਕਰਨ ਦੀ ਚੇਤਾਵਨੀ ਦਿੱਤੀ। ਪੂਰੇ ਮੁਹੱਲੇ ਖਾਸ ਕਰ ਔਰਤਾਂ ਨੇ ਪੁਲਿਸ ਵੱਲੋਂ ਕੀਤੇ ਇਸ ਕਾਰਜ ਦੀ ਰੱਜ ਕੇ ਸਲਾਘਾ ਕੀਤੀ ਅਤੇ ਮੌਕੇ ਤੇ ਹੀ ਉਨਾਂ  ਦਾ ਧੰਨਵਾਦ ਕੀਤਾ। ਚੱਕਲਾ ਘਰ ਤੇ ਕਾਰਵਾਈ ਦੀ ਸੂਚਨਾ ਜਿਉਂ ਹੀ ਇਸ ਆਗੂ ਨੂੰ ਪਤਾ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਸ਼ਰਾਬ ਪੀਤੀ ਅਤੇ ਰਾਤੀਂ ਸਾਢੇ ਕੁ ਨੌ ਦੇ ਕਰੀਬ ਜਦੋਂ ਮੈਂ ਗਲੀ ਵਿੱਚ ਬੈਠਾ ਸੀ, ਬਲਜੀਤ ਸਿੰਘ ਬੱਲੀ, ਵਿਜੇ ਕੁਮਾਰ, ਅਵਤਾਰ ਰਾਣਾ, ਸੰਭੂ ਸ਼ਾਹਨੀ ਅਤੇ ਰਾਕੇਸ਼ ਗੱਡੀ ਰੋਕ ਕੇ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਕੁੱਟਮਾਰ ਕਰਨ ਦੀ ਨੀਅਤ ਨਾਲ ਜਦੋਂ ਏਹ ਗੱਡੀ ਚੋਂ ਬਾਹਰ ਨਿਕਲਣ ਲੱਗੇ ਤਾਂ ਮੈਂ ਆਪਣੇ ਬਾਕਰ (ਵੈਸਾਖੀਆਂ ਰੂਪੀ ਲੋਹੇ ਦਾ ਢਾਂਚਾ) ਦੇ ਸਹਾਰੇ ਭੱਜ ਕੇ ਆਪਣੇ ਘਰ ਅੰਦਰ ਵਡ਼ ਗਿਆ। ਇਨਾਂ  ਮੇਰੇ ਘਰ ਦਾ ਬੂਹਾ ਜੋਰ ਜੋਰ ਨਾਲ ਖਡ਼ਕਾਉਂਦਿਆਂ ਗਾਲੀ ਗਲੋਚ ਕੀਤੀ ਅਤੇ ਆਪਣੇ ਘਰ ਅੱਗੇ ਜਾ ਕੇ ਉੱਚੀ ਡੈਕ ਲਗਾ ਕੇ ਗਲੀ ਵਿੱਚ ਹੀ ਸ਼ਰਾਬ ਪੀਣ ਲੱਗੇ ਅਤੇ ਉੱਚੀ ਉੱਚੀ ਬੱਕਰੇ ਬੁਲਾਉਂਦੇ ਤੇ ਲਲਕਾਰੇ ਮਾਰਦੇ ਹੋਏ ਮੈਨੂੰ ਧਮਕਾਉਣ ਲੱਗੇ। ਮੇਰੇ ਵੱਲੋਂ ਇਸਦੀ ਸੂਚਨਾ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੂੰ ਦਿੱਤੀ ਗਈ ਜਿਨਾਂ  ਤਿੰਨ ਪੁਲਿਸ ਮੁਲਾਜਮ ਮੌਕੇ ਤੇ ਭੇਜੇ। ਉਨਾਂ  ਦੀ ਹਾਜਰੀ ਵਿੱਚ ਵੀ ਏਹ ਲੋਕ ਮੈਨੂੰ ਜਾਤੀ ਸੂਚਕ ਗਾਲਾਂ ਕੱਢਦੇ ਅਤੇ ਧਮਕੀਆਂ ਦਿੰਦੇ ਹੋਏ ਲਲਕਾਰਦੇ ਮਾਰਦੇ ਹੋਏ ਦੁਬਾਰਾ ਮੇਰੇ ਘਰ ਅੱਗੇ ਆ ਗਏ। ਆਪਣੀ ਪੇਸ਼ ਨਾ ਜਾਂਦੀ ਦੇਖ ਏਹ ਤਿੰਨੋਂ ਪੁਲਿਸ ਵਾਲੇ ਵਾਪਸ ਚਲੇ ਗਏ ਜਿਸ ਕਾਰਨ ਇਨਾਂ  ਦੇ ਹੌਂਸਲੇ ਹੋਰ ਵਧ ਗਏ। ਮਾਮਲਾ ਹੋਰ ਜਿਆਦਾ ਗੰਭੀਰ ਹੁੰਦਾ ਦੇਖ ਮੈਂ ਪੁਲਿਸ ਕਮਿਸ਼ਨਰ ਸ੍ਰੀ ਰਾਜਿੰਦਰ ਨਾਥ ਢੋਕੇ ਅਤੇ ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਧਿਰੁਮਨ ਨਿੰਬਲੇ ਨੂੰ ਫੋਨ ਕੀਤਾ ਜਿਨਾਂ  ਮੌਕੇ ਤੇ ਫੋਰਸ ਭੇਜੀ ਅਤੇ ਏ ਸੀ ਪੀ ਸਾਹਨੇਵਾਲ ਹਰਕੰਵਲ ਕੌਰ ਬਰਾਡ਼ ਵੀ ਲਗਾਤਾਰ ਮੇਰੇ ਸਪੰਰਕ ਵਿੱਚ ਰਹੀ। ਪੁਲਿਸ ਨੇ ਮੌਕੇ ਤੇ ਬਲਜੀਤ ਸਿੰਘ ਬੱਲੀ ਨੂੰ ਸ਼ਰਾਬੀ ਹਾਲਤ ਵਿੱਚ ਕਾਬੂ ਕਰ ਲਿਆ ਜੋ ਪੁਲਿਸ ਫੌਰਸ ਦੀ ਮੌਜੂਦਗੀ ਵਿੱਚ ਧਮਕੀਆਂ ਦਿੰਦਾ ਰਿਹਾ। ਬਾਅਦ ਵਿੱਚ ਦੋ ਹੋਰ ਸ਼ਰਾਬੀ ਅਵਤਾਰ ਰਾਣਾ ਅਤੇ ਰਾਕੇਸ਼ ਕੁਮਾਰ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਬਾਕੀ ਭੱਜਣ ‘ਚ ਕਾਮਯਾਬ ਹੋ ਗਏ। ਫਡ਼ੇ  ਗਏ ਤਿੰਨਾਂ ਆਰੋਪੀਆਂ ਦੇ ਮੈਡੀਕਲ ਚੈੱਕ ਅਪ ਕਰਵਾਉਣ ਤੋਂ ਬਾਅਦ ਉਨਾਂ  ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।
ਮੈਂ ਪੁਲਿਸ ਕਮਿਸ਼ਨਰ  ਰਾਜਿੰਦਰ ਨਾਥ ਢੋਕੇ, ਡਿਪਟੀ ਪੁਲਿਸ ਕਮਿਸ਼ਨਰ  ਧਿਰੂਮਲ ਨਿੰਬਲੇ, ਏ ਸੀ ਪੀ ਹਰਕਮਲ ਕੌਰ ਬਰਾਡ਼, ਥਾਣਾ ਮੁੱਖੀ ਅਵਤਾਰ ਸਿੰਘ ਅਤੇ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਦਾ ਧੰਨਵਾਦ ਕਰਦਾ ਹਾਂ ਕਿ ਜਿਨਾਂ  ਮੌਕੇ ਤੇ ਕਾਰਵਾਈ ਨੂੰ ਕਰਕੇ ਮੈਨੂੰ ਸੁਰੱਖਿਆ ਦਿੱਤੀ। ਮੈਂ ਮੰਗ ਕਰਾਂਗਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਜਾਤੀ ਸੂਚਕ ਗਾਲਾਂ ਕੱਢ ਕੇ ਧਮਕਾਉਣ, ਸਰਬਜਨਕ ਥਾਂ ਤੇ ਗੱਡੀ ਖਡ਼ੀ ਕਰਕੇ ਉਸਦੇ ਡੈਕ ਦੀ ਉੱਚੀ ਅਵਾਜ ਕਰਕੇ ਸ਼ਰਾਬ ਪੀਣ ਦੇ ਦੋਸ਼ਾਂ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਚੱਕਲਾ ਘਰ ਬੰਦ ਹੋਣ ਤੋਂ ਬਾਅਦ ਏਹ ਬੁਖਲਾਹਟ ਵਿੱਚ ਕਿਉਂ ਆਏ ਬਾਰੇ ਵੀ ਜਾਂਚ ਕਰਕੇ ਵੱਖਰੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਰ ਸੀ।

7580cookie-checkਪੱਤਰਕਾਰ ਮਹਿਦੂਦਾਂ ਦੇ ਘਰ ਤੇ ਅਕਾਲੀ ਵਿਧਾਇਕ ਢਿੱਲੋਂ ਦੇ ਖਾਸਮਖਾਸ ਨੇ ਦੇਰ ਰਾਤ ਕੀਤਾ ਹਮਲਾ

Leave a Reply

Your email address will not be published. Required fields are marked *

error: Content is protected !!