ਪੰਜਾਬ ਸਰਕਾਰ ਹੋਣਹਾਰ ਖਿਡਾਰੀਆਂ  ਨੂੰ ਨੌਕਰੀਆਂ ਅਤੇ ਮਾਣ ਸਨਮਾਨ ਦੇਣ ਲਈ ਵਚਨਵੱਧ – ਸਾਧੂ ਸਿੰਘ ਧਰਮਸੋਤ

Loading

ਲੁਧਿਆਣਾ 04 ਮਾਰਚ ( ਸਤ ਪਾਲ ਸੋਨੀ ) :  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁਡ਼ਕੇ ਆਪਣਾ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਖੇਡਾਂ ਵਿੱਚ ਮਾਣ ਮੱਤੀਆਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂਂ ਨੌਕਰੀਆਂ, ਇਨਾਮੀ ਰਾਸ਼ੀ ਅਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ), ਸਾਹਨੇਵਾਲ ਵਿਖੇ ਕਬੱਡੀ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਨਾਲ ਨਿਵਾਜਿਆ ਜਾਵੇਗਾ। ਉਨਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੀ ਉਘੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਨੇ ਡੀ.ਐਸ.ਪੀ. ਵਜੋਂ ਭਰਤੀ ਕੀਤਾ ਹੈ। ਇਸੇ ਤਰਾਂ ਜੋ ਹੋਰ ਖਿਡਾਰੀ ਵੀ ਵਿਸ਼ੇਸ਼ ਪ੍ਰਾਪਤੀਆਂ ਕਰਨਗੇ ਉਨਾਂ ਨੂੰ ਨੌਕਰੀਆਂ ਤੇ ਬਣਦੇ ਮਾਣ ਸਨਮਾਨ ਨਾਲ ਨਿਵਾਜਿਆ ਜਾਵੇਗਾ।
ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨਾਂ ਮੂਹਰੇ ਸੱਭ ਤੋ ਵੱਡੀ ਚੁਣੌਤੀ ਨਸ਼ੇ ਹਨ। ਜਿਸਦਾ ਉਨਾਂ ਨੂੰ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਤਾਂ ਜੋ ਨੌਜਵਾਨੀ ਨੂੰ ਬਚਾ ਕੇ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਤੋਰਿਆ ਜਾ ਸਕੇ। ਇਸ ਮੌਕੇ ਉਨਾਂ ਖੇਡ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਲ਼ਾਘਾ ਕਰਦਿਆਂ ਟੂਰਨਾਮੈਂਟ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 1,00000/-  ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋ ਪਹਿਲਾਂ ਸੀਨੀਆਰ ਕਾਂਗਰਸੀ ਆਗੂ  ਸਤਵਿੰਦਰ ਕੌਰ ਬਿੱਟੀ ਨੇ ਸੰਬੋਧਨ ਕਰਦਿਆਂ ਹਲਕਾ ਸਾਹਨੇਵਾਲ ਵਿੱਚ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਦਾ ਵੇਰਵਾ ਪੇਸ਼ ਕੀਤਾ ਤੇ ਭਰੋਸਾ ਦਿਵਾਇਆ ਕਿ ਹਲਕਾ ਸਾਹਨੇਵਾਲ ਨੂੰ ਖੇਡਾਂ ਵਿੱਚ ਮੋਹਰੀ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਖੇਡ ਪ੍ਰਬੰਧਕ ਸਵਰਨ ਸਿੰਘ, ਸੀਨੀਅਰ ਕਾਂਗਰਸੀ ਆਗੂ ਕੁਲਰਾਜ ਸਿੰਘ ਗਰੇਵਾਲ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖੇਡ ਪ੍ਰਸੰਸ਼ਕ ਹਾਜ਼ਰ ਸਨ।

14040cookie-checkਪੰਜਾਬ ਸਰਕਾਰ ਹੋਣਹਾਰ ਖਿਡਾਰੀਆਂ  ਨੂੰ ਨੌਕਰੀਆਂ ਅਤੇ ਮਾਣ ਸਨਮਾਨ ਦੇਣ ਲਈ ਵਚਨਵੱਧ – ਸਾਧੂ ਸਿੰਘ ਧਰਮਸੋਤ

Leave a Reply

Your email address will not be published. Required fields are marked *

error: Content is protected !!