ਪੰਜਾਬ ਸਰਕਾਰ ਸਭਿਆਚਾਰ ਨੂੰ ਬਡ਼ਾਵਾ ਦੇਣ ਲਈ ਅਜਿਹੇ ਮੇਲੇ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਆਯੋਜਤ ਕਰੇਗੀ

Loading

 

 

 

ਮੇਲਿਆਂ ‘ਚ ਜਾਣ ਦਾ ਸ਼ੌਕ, ਖੁੱਲ•ਾ ਖਾਣ-ਪੀਣ ਅਤੇ ਹੱਸਣਾ-ਖੇਡਣਾ ਪੰਜਾਬੀ ਸੁਭਾਅ ਦਾ ਹਿੱਸਾ-ਰਵਨੀਤ ਸਿੰਘ ਬਿੱਟੂ

ਲੁਧਿਆਣਾ, 10 ਅਕਤੂਬਰ ( ਸਤ ਪਾਲ ਸੋਨੀ ) : ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਚੱਲ ਰਹੇ ਖੇਤਰੀ ਸਰਸ ਮੇਲਾ-2017 ਦੌਰਾਨ ਅੱਜ ਸ੍ਰੀ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਸਮੇਂ ਉਹਨਾਂ ਨਾਲ ਸ੍ਰ. ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਵੀ ਹਾਜ਼ਰ ਸਨ।
ਅੱਜ ਸਰਸ ਮੇਲੇ ਵਿੱਚ ਸ਼ਾਮਲ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸ੍ਰ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬੀ ਮੁੱਢ ਤੋਂ ਪੰਜਾਬੀਆਂ ਨੂੰ ਮੇਲਿਆਂ ਵਿੱਚ ਜਾਣ ਦਾ ਸੌਰਿਹਾ ਹੈ ਅਤੇ ਖੁੱਲੇ  ਖਾਣ-ਪੀਣ, ਹੱਸਣਾ-ਖੇਡਣਾ ਪੰਜਾਬੀ ਸੁਭਾਅ ਦਾ ਹਿੱਸਾ ਰਿਹਾ ਹੈ। ਪੰਜਾਬੀਆਂ ਦੀ ਨਿਰੋਈ ਸਿਹਤ ਦਾ ਰਾਜ ਵੀ ਇਸੇ ਵਿੱਚ ਛੁਪਿਆ ਹੋਇਆ ਹੈ। ਉਹਨਾਂ ਲੁਧਿਆਣਾ ਵਿਖੇ ਸਰਸ ਮੇਲਾ ਆਯੋਜ਼ਨ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਸ਼ਸਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਔਰਤ ਸ਼ਸ਼ਕਤੀਕਰਨ ਲਈ ਮੀਲ ਪੱਥਰ ਸਾਬਤ ਹੋਣਗੇ। ਉਹਨਾਂ ਕਿਹਾ ਕਿ ਅਜਿਹੇ ਮੇਲੇ ਆਯੋਜਿਤ ਕਰਨ ਨਾਲ ਜਿੱਥੇ ਸਾਡੀ ਨੌਜਵਾਨ ਪੀਡ਼ੀ  ਵੱਖ-ਵੱਖ ਸੂਬਿਆਂ ਦੇ ਸਭਿਆਚਾਰ, ਬੋਲੀ, ਰਹਿਣ-ਸਹਿਣ ਅਤੇ ਖਾਣ-ਪੀਣ ਤੋਂ ਜਾਣੂ ਹੋਵੇਗੀ, ਉਥੇ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਪ੍ਰਬਲ ਹੋਵੇਗੀ। ਹੋਰਨਾਂ ਸੂਬਿਆਂ ਦੇ ਵਾਸੀਆਂ ਨੂੰ ਵੀ ਪੰਜਾਬ ਦੀ ਅਮੀਰ ਵਿਰਾਸਤ, ਖੁਲੇ ਖਾਣ-ਪੀਣ ਅਤੇ ਸਭਿਆਚਾਰ ਨੂੰ ਸਮਝਣ ਦਾ ਮੌਕਾ ਮਿਲੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਸੂਬੇ ਵਿੱਚ ਸਭਿਆਚਾਰ ਨੂੰ ਹੋਰ ਬਡ਼ਾਵਾ ਦੇਣ ਲਈ ਪੰਜਾਬ ਸਰਕਾਰ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੇ ਮੇਲੇ ਆਯੋਜਤ ਕਰੇਗੀ। ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਸੀਟ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿਤੇਗੀ, ਕਿਉਕਿ ਅਕਾਲੀ ਦਲ -ਬੀ.ਜੇ.ਪੀ. ਦਾ ਅਧਾਰ ਖਤਮ ਹੋ ਗਿਆ ਅਤੇ ਆਮ ਆਦਮੀ ਪਾਰਟੀ ਵੀ ਬੁਰੀ ਤਰਾਂ ਬਿਖਰ ਗਈ ਹੈ। ਇਸ ਮੌਕੇ ਉਹਨਾਂ ਖੇਡਾਂ, ਪਡ਼ਾਈ ਅਤੇ ਹੋਰ ਗਤੀਵਿਧੀਆਂ ਦੀ ਮਾਹਰ ਪੁਸ਼ਵਿੰਦਰ ਕੌਰ ਦਾ ਸਨਮਾਨ ਵੀ ਕੀਤਾ।
ਅੱਜ ਸਵੇਰੇ 10.30 ਵਜੇ ਤੋਂ 11.50 ਵਜੇ ਤੱਕ ਸਪਰਿੰਗਡੇਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਤੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਸਿਵਲ ਲਾਈਨਜ਼ ਦੇ ਵਿਦਿਆਰਥੀਆਂ ਵੱਲੋਂ ਕਲਾਸੀਕਲ ਡਾਂਸ ਰਾਸਲੀਲਾ, ਸਮੂਹ ਗਾਨ, ਫੋਕ ਆਰਕੈਸਟਰਾ, ਸੋਲੋ ਡਾਂਸ, ਵੈਸਟਰਨ ਡਾਂਸ, ਸੰਗੀਤ ਸਾਜ ਆਈਟਮਾਂ ਦੀ ਪੇਸ਼ਕਾਰੀ ਕੀਤੀ। ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਵੱਲੋਂ 11.50 ਵਜੇ ਤੋਂ ਦੁਪਹਿਰ 1.15 ਵਜੇ ਤੱਕ ਮੁਰਲੀ ਰਾਜਸਥਾਨੀ ਦੀ ਪੇਸ਼ਕਾਰੀ ਦੇ ਨਾਲ-ਨਾਲ ਕਾਲਬੇਲੀਆ, ਭਵਾਈ, ਲੰਗਮੰਗਾਨਿਹਾਰ ਗੀਤ (ਰਾਜਸਥਾਨ) ਪ੍ਰੋਗਰਾਮ ਪੇਸ਼ ਕੀਤੇ ਗਏ। ਸ਼ਾਮ ਨੂੰ 4.00 ਵਜੇ ਤੋਂ 7.00 ਵਜੇ ਤੱਕ ਨਾਰਥ ਜ਼ੋਨ ਕਲਚਰਲ ਕੌਸਲ ਵੱਲੋਂ ਹੀ ਬਧਾਈ (ਮੱਧ ਪ੍ਰਦੇਸ਼), ਰਥਵਾ (ਗੁਜਰਾਤ), ਬਰਸਾਨਾ ਕੀ ਹੋਲੀ, ਬੀਹੂ, ਛਾਹੂ ਅਤੇ ਮੁਰਲੀ ਰਾਜਸਥਾਨੀ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸ੍ਰੀਮਤੀ ਮਲਿਕ ਨੇ ਜ਼ਿਲਾ ਵਾਸੀਆਂ ਨੂੰ ਸਰਸ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਸਮਾਜ ਖਾਸ ਕਰ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਬੋਲੀ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।

6030cookie-checkਪੰਜਾਬ ਸਰਕਾਰ ਸਭਿਆਚਾਰ ਨੂੰ ਬਡ਼ਾਵਾ ਦੇਣ ਲਈ ਅਜਿਹੇ ਮੇਲੇ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਆਯੋਜਤ ਕਰੇਗੀ

Leave a Reply

Your email address will not be published. Required fields are marked *

error: Content is protected !!