ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤਾਂ ਨੂੰ ‘ਅਨੁਕੂਲ ਵਾਤਾਵਰਣ’ ਮੁਹੱਈਆ ਕਰਵਾਇਆ ਜਾ ਰਿਹੈ-ਸਚਿਤ ਜੈਨ

Loading

ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਸੂਬੇ ਵਿੱਚ ਕਾਰੋਬਾਰ ਵਧਾਉਣ ਲਈ ਆਇਚੀ ਸਟੀਲ ਕਾਰਪੋਰੇਸ਼ਨ ਜਾਪਾਨ ਦੀ ਭਾਈਵਾਲੀ ਨਾਲ ਕੀਤਾ ਜਾ ਰਿਹੈ 200 ਕਰੋੜ ਦਾ ਨਿਵੇਸ਼

ਲੁਧਿਆਣਾ, 20 ਨਵੰਬਰ (ਚੜ੍ਹਤ ਪੰਜਾਬ ਦੀ) : ਵਰਧਮਾਨ ਸਪੈਸ਼ਲ ਸਟੀਲਜ਼ ਦੇ ਉੱਪਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਸਨਅਤੀ ਨੀਤੀ ਦੀ ਪ੍ਰਸ਼ੰਸਾ ਕੀਤੀ ਹੈਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤਾਂ ਦੇ ਅਨੁਕੂਲ ਵਾਤਾਵਰਣ ਮੁਹੱਈਆ ਕਰਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵੀ ਸੂਬੇ ਵਿੱਚ ਨਿਵੇਸ਼ ਕਰਨ ਲਈ ਅੱਗੇ ਰਹੀਆਂ ਹਨਉਨਾਂ ਦੱਸਿਆ ਕਿ ਜਾਪਾਨ ਦੀ ਟੋਇਟਾ ਮੋਟਰ ਕਾਰਪੋਰੇਸ਼ਨ ਕੰਪਨੀ ਨਾਲ ਸੰਬੰਧਤ ਆਇਚੀ ਸਟੀਲ ਕਾਰਪੋਰੇਸ਼ਨ ਜਾਪਾਨ ਵੱਲੋਂ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ ਦੇ 11.4 ਫੀਸਦੀ ਸ਼ੇਅਰ ਖਰੀਦ ਦੇ ਸੂਬੇ ਵਿੱਚ ਨਿਵੇਸ਼ ਕੀਤਾ ਗਿਆ ਹੈ

ਅੱਜ ਫੋਕਲ ਪੁਆਇੰਟ ਸਥਿਤ ਆਪਣੀ ਫੈਕਟਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਚਿਤ ਜੈਨ ਨੇ ਕਿਹਾ ਕਿ ਉਹ ਲੁਧਿਆਣਾ ਵਿੱਚ 200 ਕਰੋੜ ਰੁਪਏ ਦਾ ਨਿਵੇਸ਼ ਕਰਕੇ ਆਪਣੀ ਕੰਪਨੀ ਦੀ ਉਤਪਾਦਨ ਸਮਰੱਥਾ ਨੂੰ ਅਪਗ੍ਰੇਡ ਕਰਨ ਲੱਗੇ ਹਨਇਸ ਸੰਬੰਧੀ ਆਇਚੀ ਸਟੀਲ ਕਾਰਪੋਰੇਸ਼ਨ ਜਾਪਾਨ ਦੇ ਨੁਮਾਇੰਦਿਆਂ ਦੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਹਨਉਨਾਂ ਕਿਹਾ ਕਿ ਆਇਚੀ ਸਟੀਲ ਕਾਰਪੋਰੇਸ਼ਨ ਜਾਪਾਨ ਦੇ ਨੁਮਾਇੰਦੇ ਪੰਜਾਬ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ, ਜਿਸ ਕਰਕੇ ਹੀ ਉਨਾਂ ਨੇ ਸੂਬੇ ਵਿੱਚ ਨਿਵੇਸ਼ ਦਾ ਫੈਸਲਾ ਕੀਤਾ ਹੈ

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਹਾਂਪੱਖੀ ਸਹਿਯੋਗ ਸਦਕਾ ਹੀ ਵਿਸ਼ਵ ਪੱਧਰ ਦੀ ਕੰਪਨੀ ਸੂਬੇ ਵਿੱਚ ਪੈਰ ਧਰਨ ਜਾ ਰਹੀ ਹੈ, ਜਿਸ ਨਾਲ ਸੂਬੇ ਦਾ ਸਨਅਤੀ ਵਿਕਾਸ ਕਰਨ ਲਈ ਤਕਨੀਕੀ, ਸਮਾਜਿਕ ਅਤੇ ਵਾਤਾਵਰਣ ਸਹਿਯੋਗ ਮਿਲ ਸਕੇਗਾਇਹ ਕੰਪਨੀ ਅੱਜ ਅਤੇ ਕੱਲ ਦੀ ਆਟੋਮੋਟਿਵ ਇੰਡਸਟਰੀ ਨੂੰ ਉਨਾਂ ਦੀ ਲੋੜ ਮੁਤਾਬਿਕ ਉੱਚ ਪੱਧਰ ਦਾ ਸਟੀਲ ਸਪਲਾਈ ਕਰਨ ਦੇ ਸਮਰੱਥ ਹੋਵੇਗੀਕੰਪਨੀ ਵੱਲੋਂ ਭਾਰਤ ਵਿੱਚ ਤਿੰਨ ਨੁਮਾਇੰਦਿਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈਉਨਾਂ ਦੱਸਿਆ ਕਿ ਦੋਵਾਂ ਕੰਪਨੀਆਂ ਵੱਲੋਂ ਅਡਵਾਂਸਡ ਤਕਨੀਕ ਦੇ ਸਹਾਰੇ ਦੇਸ਼ ਵਿੱਚ ਉੱਚਤਮ ਗੁਣਵੱਤਾ ਦਾ ਸਟੀਲ ਉਤਪਾਦ ਕਰਨ ਦਾ ਟੀਚਾ ਲੈ ਕੇ ਚੱਲਿਆ ਜਾ ਰਿਹਾ ਹੈਇਸ ਨਾਲ ਵਰਧਮਾਨ ਸਪੈਸ਼ਲ ਸਟੀਲਜ਼ ਨੂੰ ਆਉਣ ਵਾਲੇ ਸਮੇਂ ਵਿੱਚ ਆਪਣਾ ਦਾਇਰਾ ਵਧਾਉਣ ਦਾ ਮੌਕਾ ਮਿਲੇਗਾਉਨਾਂ ਕਿਹਾ ਕਿ ਇਸ ਭਾਈਵਾਲੀ ਅਧੀਨ ਸਾਡਾ ਮੁੱਖ ਮਕਸਦ ਦੇਸ਼ ਦੀਆਂ ਆਟੋਮੋਟਿਵ ਕੰਪਨੀਆਂ ਲਈ ਵਿਸ਼ੇਸ਼ ਸਟੀਲ ਗਰੇਡਜ਼ ਵਿਕਸਤ ਕਰਨਾ ਹੈ, ਜਿਸ ਨਾਲ ਸਟੀਲ ਦਰਾਮਦ ਦਾ ਬਦਲ ਲੱਭਿਆ ਜਾ ਸਕੇਮੌਜੂਦਾ ਸਮੇਂ ਇਹ ਸਟੀਲ ਦਰਾਮਦ ਕੀਤਾ ਜਾ ਰਿਹਾ ਹੈਉਪਰੰਤ ਸਾਡਾ ਨਿਸ਼ਾਨਾ ਇਹ ਸਟੀਲ ਦੱਖਣ ਏਸ਼ੀਆ ਅਤੇ ਯੂਰਪ ਨੂੰ ਬਰਾਮਦ ਕਰਨ ਦਾ ਵੀ ਹੈ

ਉਨਾਂ ਕਿਹਾ ਕਿ ਇੰਨਵੈੱਸਟ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵੰਨ ਸਟਾਪ ਕਲੀਅਰੈਂਸ ਪ੍ਰਣਾਲੀ ਸਨਅਤਕਾਰਾਂ ਨੂੰ ਕਾਫੀ ਰਾਸ ਰਹੀ ਹੈਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਵਿਕਸਤ ਕਰਨ ਲਈ ਕਾਫੀ ਹਾਂਪੱਖੀ ਹੁੰਗਾਰਾ ਦੇ ਰਹੀ ਹੈਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸਸਤੀ ਬਿਜਲੀ, ਜੀ. ਐੱਸ. ਟੀ., ਲੈਂਡ ਓਨਰਸ਼ਿਪ ਸਟੈਂਪ ਡਿਊਟੀ ਸਮੇਤ ਕਈ ਰਿਆਇਤਾਂ ਸਨਅਤਾਂ ਨੂੰ ਦਿੱਤੀਆਂ ਜਾ ਰਹੀਆਂ ਹਨਜਿਸ ਨਾਲ ਸਨਅਤਾਂ ਨੂੰ ਕਾਫੀ ਲਾਭ ਮਿਲ ਰਿਹਾ ਹੈਸਚਿਤ ਜੈਨ ਨੇ ਹੋਰ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀਆਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਸੂਬੇ ਦਾ ਸਨਅਤੀ ਵਿਕਾਸ ਕਰਨ ਦੇ ਨਾਲਨਾਲ ਸਨਅਤਕਾਰਾਂ ਦਾ ਵੀ ਵਿਕਾਸ ਹੋ ਸਕੇ

 

 

 

49000cookie-checkਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਨਅਤਾਂ ਨੂੰ ‘ਅਨੁਕੂਲ ਵਾਤਾਵਰਣ’ ਮੁਹੱਈਆ ਕਰਵਾਇਆ ਜਾ ਰਿਹੈ-ਸਚਿਤ ਜੈਨ
error: Content is protected !!