ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਨੂੰ ਬੂਰ ਪੈਣ ਲੱਗਾ

Loading


ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਸਾਰੇ ਵਿਦਿਆਰਥੀਆਂ ਨੂੰ ਮਿਲੀ ਨੌਕਰੀ

ਲੁਧਿਆਣਾ, 6 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿੱਥੇ ਨੌਜਵਾਨਾਂ ਨੂੰ ਉਨਾਂ ਦੀ ਕਾਬਲੀਅਤ ਮੁਤਾਬਿਕ ਹੁਨਰਮੰਦ ਕੀਤਾ ਜਾ ਰਿਹਾ ਹੈ ਉਥੇ ਉਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਇਸ ਘਰ-ਘਰ ਰੋਜ਼ਗਾਰ ਯੋਜਨਾ ਨੂੰ ਪੂਰੀ ਤਰਾਂ ਬੂਰ ਪੈਣ ਲੱਗਾ ਹੈ। ਸਥਾਨਕ ਗਿੱਲ ਰੋਡ ਉਪਰ ਚੱਲ ਰਹੇ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਸਾਰੇ ਵਿਦਿਆਰਥੀਆਂ ਨੂੰ ਕੋਰਸ ਦੇ ਖ਼ਤਮ ਹੁੰਦਿਆਂ ਸਾਰ ਹੀ ਸ਼ਹਿਰ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਵੱਲੋਂ ਨੌਕਰੀ ਉੱਪਰ ਰੱਖ ਲਿਆ ਗਿਆ ਹੈ।
ਇਸ ਸੰਸਥਾ ਵਿੱਚ ਇਸ ਕੋਰਸ ਦੇ ਇੱਕ ਬੈਚ ਵਿੱਚ 21 ਵਿਦਿਆਰਥੀਆਂ ਨੇ ਟਰੇਨਿੰਗ ਲਈ ਸੀ, ਜਿਸ ਵਿੱਚੋਂ 18 ਵਿਦਿਆਰਥੀਆਂ ਨੂੰ ਸੱਜਣ ਕਾਸਟਿੰਗ ਲਿਮਿਟਡ ਨੇ ਅਤੇ 2 ਵਿਦਿਆਰਥੀਆਂ ਨੂੰ ਹਾਈਵੇਜ਼ ਇੰਡਸਟਰੀਜ਼ ਨੇ ਨੌਕਰੀ ਪ੍ਰਦਾਨ ਕਰ ਦਿੱਤੀ ਹੈ। ਜਦਕਿ ਇੱਕ ਵਿਦਿਆਰਥੀ ਨੇ ਸਵੈ-ਰੋਜ਼ਗਾਰ ਵਾਲੇ ਪਾਸੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਸੰਸਥਾ ਅਤੇ ਜਿਲਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਵਿੱਚ ਫਿੱਟਰ ਮਕੈਨੀਕਲ ਅਸੈਂਬਲੀ ਕੋਰਸ ਪੂਰਾ ਕਰਨ ਵਾਲੇ 20 ਵਿਦਿਆਰਥੀਆਂ ਵਿੱਚੋਂ 16 ਵਿਦਿਆਰਥੀਆਂ ਨੂੰ ਸ਼ਹਿਰ ਦੇ ਜਾਣੀਆਂ ਪਛਾਣੀਆਂ ਸਨਅਤੀ ਇਕਾਈਆਂ ਬਜਾਜ ਸੰਨਜ਼ ਲਿਮਿਟਡ ਫੋਕਲ ਪੁਆਇੰਟ, ਜੇ. ਪੀ. ਸਾਈਕਲਜ਼ ਅਤੇ ਭਗਵਾਨ ਸੰਨਜ਼ ਨੇ ਨੌਕਰੀ ਦਿੱਤੀ ਸੀ, ਜਦਕਿ ਬਾਕੀ 4 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਸਨ।
ਸੰਸਥਾ ਦੇ ਇੰਚਾਰਜ  ਪੁਸ਼ਕਰ ਮਿਸ਼ਰਾ ਅਤੇ ਕੋਰਸ ਦੇ ਇੰਸਟਰੱਕਟਰ  ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਮਾਰਚ 2017 ਵਿੱਚ ਸ਼ੁਰੂ ਹੋਈ ਸੀ, ਜਿਸ ਦੌਰਾਨ ਇਥੇ ਸਿੱਖਿਆ ਹਾਸਲ ਕਰਨ ਵਾਲੇ 60 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਮਿਲ ਗਈ ਹੈ ਅਤੇ ਉਹ ਵਧੀਆ ਤਨਖਾਹਾਂ ਲੈ ਰਹੇ ਹਨ। ਜਦਕਿ 40 ਫੀਸਦੀ ਵਿਦਿਆਰਥੀ ਆਪਣਾ ਰੋਜਗਾਰ ਸ਼ੁਰੂ ਕਰਨ ਵਾਲੇ ਪਾਸੇ ਗਏ ਹਨ। ਉਨਾਂ ਕਿਹਾ ਕਿ ਸੀ. ਐੱਨ. ਸੀ. ਆਪਰੇਟਰ ਕੋਰਸ ਪਾਸ ਵਿਦਿਆਰਥੀਆਂ ਨੂੰ ਸ਼ੁਰੂਆਤ ਵਿੱਚ ਹੀ 14000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜੋ ਕਿ ਹੌਲੀ-ਹੌਲੀ ਤਜ਼ਰਬੇ ਨਾਲ ਵਧਦੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਨਾਂ ਦੀ ਸੰਸਥਾ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਹੁਨਰਮੰਦ ਕਰਨ ਅਤੇ ਨੌਕਰੀ ਦਿਵਾਉਣ ਲਈ ਦ੍ਰਿਡ਼ ਯਤਨਸ਼ੀਲ ਹੈ।
ਉਨਾਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਘੱਟ ਸਮੇਂ ਵਾਲੇ 6 ਕੋਰਸ ਬਿਲਕੁਲ ਮੁਫਤ ਕਰਵਾਏ ਜਾ ਰਹੇ ਹਨ। ਇਸਦੇ ਨਾਲ ਹੀ ਵਰਦੀ, ਸਿਖ਼ਲਾਈ ਅਤੇ ਹੋਰ ਸਿੱਖਿਆ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਦਾਖ਼ਲਾ ਲੈਣ ਵਾਲੇ ਵਿਦਿਆਰਥੀ 10ਵੀਂ ਜਾਂ 12ਵੀਂ ਪਾਸ ਹੋਣੇ ਜ਼ਰੂਰੀ ਹਨ। ਇਥੇ ਇਹ ਵੀ ਵਿਸ਼ੇਸ਼ ਤੌਰ ਉੱਪਰ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਦੌਰਾਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਦੇ 1,61, 522 ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਈ ਹੈ।

19970cookie-checkਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਨੂੰ ਬੂਰ ਪੈਣ ਲੱਗਾ

Leave a Reply

Your email address will not be published. Required fields are marked *

error: Content is protected !!