![]()

ਲੁਧਿਆਣਾ 15 ਮਾਰਚ ( ਸਤ ਪਾਲ ਸੋਨੀ ) : ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ) ਦਾ ਸੂਬਾ ਪੱਧਰੀ ਡੈਲੀਗੇਟ ਇਜਲਾਸ ਜਿਸ ਵਿੱਚ ਵੱਖ ਵੱਖ ਜ਼ਿਲਿਆਂ, ਯੂਨਿਟਾਂ ਦੀਆਂ25ਜੱਥੇਬੰਦੀਆਂ ਦੇ 330 ਡੈਲੀਗੇਟ ਹਾਜ਼ਰ ਹੋਏ। ਇਹ ਇਜਲਾਸ ਸੂਬਾ ਪ੍ਰਧਾਨ ਮਹਿੰਦਰ ਸਿੰਘ ਪ੍ਰਵਾਨਾ (ਹੁਸ਼ਿਆਰਪੁਰ) ਦੀ ਅਗਵਾਈ ਹੇਠ ਸਪੰਨ ਹੋਇਆ। ਐਸੋਸ਼ੀਏਸ਼ਨ ਜਨਰਲ ਸਕੱਤਰ ਕਰਮ ਸਿੰਘ ਧਨੋਆ ਵੱਲੋਂ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਤੇ ਵਿੱਤ ਸਕੱਤਰ ਪ੍ਰੇਮ ਚੰਦ ਅਗਰਵਾਲ ਵੱਲੋਂ ਵਿੱਤ ਸਬੰਧੀ ਲੇਖਾ ਜੋਖਾ ਰਿਪੋਰਟ ਪਡ਼ੀ ਗਈ। ਉਪਰੰਤ ਸੂਬਾ ਪ੍ਰਧਾਨ ਮਹਿੰਦਰ ਸਿੰਘ ਪ੍ਰਵਾਨਾ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ।
ਸੂਬਾ ਪ੍ਰਧਾਨ ਵੱਲੋਂ ਆਪਣੇ ਅਹੁੱਦੇ ਤੇ ਕਾਰਜਕਾਰਨੀ ਦਾ ਅਸਤੀਫਾ ਪੇਸ਼ ਕੀਤਾ ਗਿਆ ਜੋ ਕਿ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਅਤੇ ਨਵੀਂ ਚੋਣ ਲਈ ਚੋਣ ਪੈਨਲ ਬਣਾਇਆ ਗਿਆ ਜਿਸ ਵਿੱਚ ਕੁਲਵੰਤ ਸਿੰਘ ਤਰਨਤਾਰਨ ਨੂੰ ਚੇਅਰਮੈਨ ਪਿਆਰਾ ਸਿੰਘ ਜਲੰਧਰ ਤੇ ਨੱਥਾ ਸਿੰਘ ਨੂੰ ਮੈਂਬਰ ਬਣਾਇਆ ਗਿਆ। ਲੰਮਾ ਸਮਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਮਹਿੰਦਰ ਸਿੰਘ ਪ੍ਰਵਾਨਾ ਨੂੰ ਕਨਫੈਡਰੇਸ਼ਨ ਦਾ ਜ਼ਿੰਦਗੀ ਭਰ ਲਈ ਚੇਅਰਮੈਨ ਬਖਸ਼ੀਸ਼ ਸਿੰਘ ਬਰਨਾਲਾ ਜੀ ਨੂੰ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ (ਮੋਹਾਲੀ) ਨੂੰ ਮੁਡ਼ ਜਨਰਲ ਸਕੱਤਰ ਅਤੇ ਪ੍ਰੇਮ ਚੰਦ ਅਗਰਵਾਲ (ਸੁਨਾਮ) ਨੂੰ ਮੁਡ਼ ਫਾਈਨਾਂਸ ਸਕੱਤਰ ਅਤੇ ਪਿਆਰਾ ਸਿੰਘ ਜਲੰਧਰ ਨੂੰ ਸਰਪ੍ਰਸਤ ਮਦਨ ਗੋਪਾਲ (ਅੰਮ੍ਰਿਤਸਰ) ਨੂੰ ਸਲਾਹਕਾਰ ਅਤੇ ਰਾਜ ਕੁਮਾਰ ਅਰੋਡ਼ਾ ਸੰਗਰੂਰ ਨੂੰ ਕਨਫੈਡਰੇਸ਼ਨ ਦਾ ਮੁੱਖ ਬੁਲਾਰਾ ਸਰਬ ਸੰਮਤੀ ਨਾਲ ਬਣਾਏ ਗਏ। ਅਜਲਾਸ ਵਿੱਚ ਦਰਸ਼ਨ ਸਿੰਘ ਮੋਡ਼ (ਬਠਿੰਡਾ) ਨੂੰ ਲੋਕ ਸਭਾ ਦੇ ਵਿੱਚ ਹਲਕਾ ਪਾਰਲੀਮੈਂਟ ਬਠਿੰਡਾ ਤੋਂ ਚੋਣ ਲਡ਼ਨ ਦਾ ਐਲਾਨ ਕੀਤਾ ਗਿਆ ਅਤੇ ਸਮੁੱਚੇ ਪੈਨਸ਼ਨਰਾਂ ਵੱਲੋਂ ਇਸ ਚੋਣ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ‘ਤੇ ਜਗਜੀਤ ਸਿੰਘ ਦੁਆ ਪ੍ਰਧਾਨ ਪਟਿਆਲਾ, ਸੁਰਜੀਤ ਸਿੰਘ ਗੁਰਾਇਆ ਅੰਮ੍ਰਿਤਸਰ, ਪ੍ਰੀਤਮ ਸਿੰਘ ਧੁਰਾ ਅਤੇ ਸਵਿੰਦਰਾ ਸਿੰਘ ਅਨੰਦ ਸੰਗਰੂਰ, ਕੁਲਵਰਨ ਸਿੰਘ ਪ੍ਰਧਾਨ ਹੁਸ਼ਿਆਰਪੁਰ ਅਤੇ ਹੋਰ ਵੱਡੀ ਗਿਣਤੀ ਵਿੱਚ ਪੈਨਸ਼ਨਰ ਆਗੂ ਹਾਜ਼ਰ ਹੋਏ।