ਪੰਜਾਬ ਰੋਡਵੇਜ ਸ਼ਡਿਊਲਡ ਕਾਸਟ ਇੰਪਲਾਈਜ ਯੂਨੀਅਨ ( ਰਜਿ:) ਦੀ ਸੂਬਾ ਪੱਧਰੀਦੀ ਮੀਟਿੰਗ ਹੋਈ

Loading

ਬੂਟਾ ਸਿੰਘ ਨੂੰ ਲੁਧਿਆਣਾ ਡੀਪੂ ਦਾ ਪ੍ਰਧਾਨ ਨਿਯੁਕਤ ਕੀਤਾ

ਲੁਧਿਆਣਾ 20 ਮਾਰਚ (ਪੱਤਰ ਪ੍ਰੇਰਕ) ਪੰਜਾਬ ਰੋਡਵੇਜ ਸ਼ਡਿਊਲਡ ਕਾਸਟ ਇੰਪਲਾਈਜ ਯੂਨੀਅਨ (ਰਜਿ:) ਦੀ ਸੂਬਾ ਪੱਧਰੀ ਮੀਂਟਿੰਗ ਪ੍ਰਧਾਨ ਸਲਵਿੰਦਰ ਕੁਮਾਰ ਦੀ ਅਗਵਾਈ ਵਿੱਖ ਅੱਜ ਬੱਸ ਸਟੈਂਡ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਪੰਜਾਬ ਰੋਡਵੇਜ ਲੁਧਿਆਣਾ ਡੀਪੂ ਦੀ ਚੋਣ ਵੀ ਕੀਤੀ ਗਈ। ਮੀਂਟਿੰਗ ਵਿੱਚ ਬੂਟਾ ਸਿੰਘ ਪ੍ਰਧਾਨ, ਅਮਰਜੀਤ ਸਿੰਘ ਚੇਅਰਮੈਨ, ਸੁਖਦੀਪ ਸਿੰਘ ਵਾਈਸ ਚੇਅਰਮੈਨ, ਰਾਮ ਸਿੰਘ ਜਨਰਲ ਸਕੱਤਰ, ਪਰਮਜੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਪੂਰਨ ਸਿੰਘ ਵਾਈਸ ਪ੍ਰਧਾਨ, ਦੇਸ਼ ਰਾਜ ਵਾਈਸ ਜਨਰਲ ਸਕੱਤਰ, ਲਖਵੀਰ ਸਿੰਘ ਖਜਾਨਚੀ, ਜਗਦੀਪ ਸਿੰਘ ਸਹਿ ਖਜਾਨਚੀ, ਜਗਜੀਤ ਸਿੰਘ ਸਹਾਇਕ ਖਜਾਨਚੀ, ਸੁਰਿੰਦਰ ਸਿੰਘ ਵਾਈਸ ਜਨਰਲ ਸਕੱਤਰ, ਵਰਿੰਦਰ ਸਿੰਘ ਪ੍ਰੈਸ ਸਕੱਤਰ, ਸੁੱਚਾ ਸਿੰਘ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਦੋਰਾਨ ਨਜਾਇਜ ਉਪਰੇਸ਼ਨ ਬੰਦ ਕਰਵਾਉਣ , ਆਊਟ ਭਰਤੀ ਨੂੰ ਬੰਦ ਕਰਵਾ ਕੇ ਪੱਕੀ ਭਰਤੀ ਕਰਵਾਉਣ , ਡਿਊਟੀ ਸੈਕਸ਼ਨ ਦਾ ਰੂਟ ਹਰ ਤਿੰਨ ਮਹੀਨੇ ਵਿੱਚ ਬਦਲਾਉਣ , ਰਿਸ਼ਵਤਖੋਰੀ ਨੂੰ ਲਗਾਮ ਲਗਾਉਣ, ਪਨ ਬੱਸ ਅਤੇ ਰੋਡਵੇਜ ਬੱਸਾਂ ਦਾ ਫਲੀਟ ਪੂਰਾ ਕਰਵਾਉਣ , ਵਰਕਸਾਂ ਦਾ ਸਟਾਫ ਪੂਰਾ ਕਰਵਾਉਣ, ਕਰਜਾ ਮੁਕਤ ਬੱਸਾਂ ਰੋਡਵੇਜ ਫਲੀਟ ਵਿੱਚ ਸਮੇਤ ਸਟਾਫ ਤਬਦੀਲ ਕਰਵਾਉਣ , ਦਫਤਰਾਂ ਵਿੱਚ ਕਲਰਕ ਅਤੇ ਸਟਾਫ ਨੂੰ ਪੂਰਾ ਕਰਵਾਉਣ , ਸਟੋਰ ਆਟੋ ਡੈਂਟ ਅਤੇ ਵਾਸ਼ਿੰਗ ਬੁਆਇਲ ਦੀ ਪਦ ਉਨਤੀ ਬਿਨਾਂ  ਸ਼ਰਤ ਕਰਵਾਉਣ , ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਦਾ ਬਕਾਇਆ ਜਲਦ ਕਰਵਾਉਣ , ਵਾਸ਼ਿੰਗ ਬੁਆਏ ਦੀਆਂ ਤਨਾਖਾਹਾਂ ਦਿਵਾਉਣ ਸੰਬੰਧੀ ਆਦਿ ਮੰਗਾਂ ਤੇ ਵਿਚਾਰ ਕਰਕੇ ਮਨਵਾਉਣ ਦੀ ਰੂਪ ਰੇਖਾ ਵੀ ਉਲੀਕੀ ਗਈ। ਪ੍ਰਧਾਨ ਸਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ ਨਾ ਮੰਨੀਆਂ ਤਾਂ ਰੋਸ ਵਜੋ ਮਿਤੀ 22 ਮਾਰਚ ਨੂੰ 12 ਵਜੇ ਤੋ ਲੈ ਕੇ 2 ਵਜੇ ਤੱਕ ਜਨਰਲ ਬੱਸ ਸਟੈਡ ਬੰਦ ਰੱਖਿਆ ਜਾਵੇਗਾ।

14910cookie-checkਪੰਜਾਬ ਰੋਡਵੇਜ ਸ਼ਡਿਊਲਡ ਕਾਸਟ ਇੰਪਲਾਈਜ ਯੂਨੀਅਨ ( ਰਜਿ:) ਦੀ ਸੂਬਾ ਪੱਧਰੀਦੀ ਮੀਟਿੰਗ ਹੋਈ

Leave a Reply

Your email address will not be published. Required fields are marked *

error: Content is protected !!