![]()

ਲੁਧਿਆਣਾ, 16 ਅਪ੍ਰੈੱਲ( ਸਤ ਪਾਲ ਸੋਨੀ ) : ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਸਥਾਨਕ ਖੇਤਰੀ ਕੇਂਦਰ, ਪੰਜਾਬ ਯੂਨੀਵਰਸਿਟੀ ਵਿਖੇ ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਨੈਸ਼ਨਲ ਫੈਡਰੇਸ਼ਨ ਆਫ਼ ਇਨਫਰਮੇਸ਼ਨ ਕਮਿਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ। ਸੈਮੀਨਾਰ ਵਿੱਚ ਲਾਅ ਦੇ 75 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੇ ਫੈਕਲਟੀ ਮੈਂਬਰਾਂ ਪ੍ਰੋਫੈਸਰ ਡਾ. ਸ਼ਿਵ ਕੁਮਾਰ ਡੋਗਰਾ, ਡਾ. ਵੈਸ਼ਾਲੀ ਠਾਕੁਰ, ਡਾ. ਆਰਤੀ ਪੁਰੀ, ਪ੍ਰੋਫੈਸਰ ਯਸ਼ਪਾਲ ਮੰਨਵੀਂ ਅਤੇ ਹੋਰਾਂ ਨੇ ਇਸ ਐਕਟ ਬਾਰੇ ਬੜੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵੱਲੋਂ ਉਠਾਏ ਗਏ ਸਵਾਲਾਂ ਦਾ ਬੜੇ ਵਿਸਥਾਰ ਨਾਲ ਜਵਾਬ ਦਿੱਤਾ।
ਮੈਗਸੀਪਾ ਦੇ ਕੋਰਸ ਕੋਆਰਡੀਨੇਟਰ ਜਰਨੈਲ ਸਿੰਘ ਨੇ ਦੱਸਿਆ ਕਿ ਲੋਕ ਹਿੱਤ ਲਾਗੂ ਕੀਤੇ ਗਏ ਇਸ ਐਕਟ ਨਾਲ ਲੋਕਾਂ ਨੂੰ ਅਸਲ ਮਾਅਨਿਆਂ ਵਿੱਚ ਸਸ਼ਕਤ ਕੀਤਾ ਗਿਆ ਹੈ। ਇਸ ਨਾਲ ਸਰਕਾਰੀ ਕੰਮਾਂ ਅਤੇ ਸੇਵਾਵਾਂ ਵਿੱਚ ਪਾਰਦਰਸ਼ਤਾ ਆਈ ਹੈ। ਉਨਾਂ ਦੱਸਿਆ ਕਿਤ ਉਨਾਂ ਵੱਲੋਂ ਹੁਣ ਤੱਕ 80 ਤੋਂ ਵਧੇਰੇ ਜਾਗਰੂਕਤਾ ਸਮਾਗਮ ਕਰਵਾਏ ਗਏ ਹਨ। ਸੈਮੀਨਾਰ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟਾਂ ਦੀ ਵੀ ਵੰਡ ਕੀਤੀ ਗਈ।