ਪੰਜਾਬ ਦਾ ਮਾਲਵਾ ਖੇਤਰ ਸਭ ਤੋਂ ਵੱਧ ਕੈਂਸਰ ਪੀਡ਼ਤਾ ਨਾਲ ਗ੍ਰਸਤ,

Loading

ਸੀਟੀ ਯੂਨੀਵਰਸਿਟੀ ਅਤੇ ਵਰਲਡ ਕੈਂਸਰ ਕੇਅਰ ਦੇ ਸਾਹਿਯੋਗ ਨਾਲ ਕੈਂਸਰ ਚੈਕਅਪ ਕੈਂਪ ਦਾ ਆਯੋਜਨ
– ਦੋ ਸੌ ਪਿੰਡਾ ਤੋਂ 2 ਹਜ਼ਾਰ ਤੋਂ ਵੀ ਵੱਧ ਲੋਕ ਪੁੱਜੇ

– ਲੁਧਿਆਣਾ, 22 ਜਨਵਰੀ ( ਸਤ ਪਾਲ ਸੋਨੀ ) :  ਸੀਟੀ ਯੂਨੀਵਰਸਿਟੀ ਅਤੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਜਗਰਾਉਂ ਦੀ ਸੀਟੀ ਯੂਨੀਵਰਸਿਟੀ ਵਿਖੇ ਕੈਂਸਰ ਜਾਗਰੂਕਤਾ ਅਤੇ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਦੋ ਸੌ ਪਿੰਡਾ ਤੋਂ 2 ਹਜ਼ਾਰ ਤੋਂ ਵੀ ਵੱਧ ਲੋਕ ਚੈੱਕਅਪ ਕਰਵਾਉਣ ਲਈ ਪੁੱਜੇ ਸਨ।
ਇਸ ਕੈਂਪ ਵਿੱਚ ਲੋਕਾਂ ਦੀ ਸਹੁਲਤ ਲਈ ਫਰੀ ਬੱਸਾਂ ਲਗਾਈਆਂ ਗਈਆਂ ਸਨ। ਇਸ ਦੌਰਾਨ ਲੋਕਾਂ ਦਾ ਚੈੱਕਅਪ ਕਰ ਉਨਾਂ  ਨੂੰ ਫਰੀ ਦਵਾਈਆ ਮੁਹੱਈਆ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਮਾਲਵਾ ਖੇਤਰ ਤੋਂ  ਮੋਗਾ, ਜਗਰਾਉਂ, ਲੁਧਿਆਣਾ ਅਤੇ ਰਾਏਕੋਟ ਦੇ ਲੋਕ ਚੈੱਕਅਪ ਕਰਵਾਉਣ ਲਈ ਆਏੇ ਸਨ।
ਇਸ ਸਮਾਗਮ ਦਾ ਉੱਦਘਾਟਨ ਸੀਟੀ ਯੂਨੀਵਰਸਿਟੀ ਦੇ ਚਾਂਸਲਰ  ਚਰਨਜੀਤ ਸਿੰਘ ਚੰਨੀ, ਪ੍ਰੋ-ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ, ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ, ਸਲਾਹਕਾਰ ਜਸਵੰਤ ਸਿੰਘ ਗਰੇਵਾਲ, ਮੈਨੇਜਿੰਗ ਡਾਇਰੈਕਟਰ  ਧਰਮਿੰਦਰ ਢਿੱਲੋਂ, ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਅਤੇ ਕੈਂਸਰ ਮਾਹਰ ਡਾ. ਦਵਿੰਦਰ ਸਿੰਘ ਸੰਧੂ ਨੇ ਕੀਤਾ।
ਇਸ ਕੈਂਪ ਵਿੱਚ ਲੋਕਾਂ ਦੀ ਜਾਂਚ ਲਈ ਛੇ ਤਰੀਕੇ ਦੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਸਨ ,ਕਿਉਂਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਪੀਡ਼ਤ ਲੋਕੀ ਰਹਿੰਦੇ ਹਨ।
ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਸ. ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਸਾਲ ਵੀ ਸੀਟੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੈਂਸਰ ਚੈਕਅਪ ਕੈਂਪ ਦਾ ਆਯੋਜਨ ਕਰਵਾ ਰਹੇ ਹਾਂ। ਉਨਾਂ  ਕਿਹਾ ਕਿ ਕੈਂਸਰ ਦਾ ਇਲਾਜ ਮੁਮਕਿਨ ਹੈ ਜੇਕਰ ਸਹੀ ਸਮੇਂ ‘ਤੇ ਇਲਾਜ ਕਰਵਾਇਆ ਜਾਵੇ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਅਤੇ ਪ੍ਰੋ-ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਜਿੱਥੇ ਸ਼ਹਿਰਾ ਦੇ ਵਿਕਾਸ ਹੋ ਰਿਹਾ ਹੈ, ਉਨਾਂ  ਹੀ  ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਸ. ਚੰਨੀ ਨੇ ਕਿਹਾ ਕਿ ਪੰਜਾਬ ਮਾਲਵਾ ਖੇਤਰ ਵਿਚ ਵਿਗਡ਼ਦੇ ਹਾਲਾਤਾਂ ਨੂੰ ਦੇਖ ਇਸ ਤਰਾਂ ਦੇ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਹੈ। ਇਸ ਤਰਾਂ ਦੇ ਸਮਾਗਮਾ ਰਾਹੀ ਅਸੀਂ ਕੈਂਸਰ ਪੀਡ਼ਤਾ ਦੀ ਮਦੱਦ ਕਰ ਸਕਦੇ ਹਾਂ।

11660cookie-checkਪੰਜਾਬ ਦਾ ਮਾਲਵਾ ਖੇਤਰ ਸਭ ਤੋਂ ਵੱਧ ਕੈਂਸਰ ਪੀਡ਼ਤਾ ਨਾਲ ਗ੍ਰਸਤ,

Leave a Reply

Your email address will not be published. Required fields are marked *

error: Content is protected !!