![]()
ਕੌਂਸਲਰ ਮਮਤਾ ਆਸ਼ੂ ਨੇ ਕੀਤਾ ਟਰੱਕ ਰਵਾਨਾ

ਲੁਧਿਆਣਾ, 23 ਅਗਸਤ ( ਸਤ ਪਾਲ ਸੋਨੀ ) : ਪੰਜਾਬ ਅਤੇ ਚੰਡੀਗਡ਼ ਦੇ ਕੱਪੜਾ ਵਪਾਰੀਆਂ ਨੇ ਕੇਰਲਾ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਬਿਸਕੁਟ, ਕੰਬਲ ਅਤੇ ਚੌਲਾਂ ਦਾ ਭਰਿਆ ਇੱਕ ਟਰੱਕ ਅੱਜ ਕੇਰਲਾ ਲਈ ਰਵਾਨਾ ਕੀਤਾ। ਟਰੱਕ ਨੂੰ ਕੌਂਸਲਰ ਮਮਤਾ ਆਸ਼ੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਸਥਿਤੀ ਵਿੱਚ ਕੇਰਲਾ ਅਤੇ ਉਥੋਂ ਦੇ ਲੋਕਾਂ ਦੇ ਨਾਲ–ਨਾਲ ਖੜੀ ਹੈ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਤੋਂ 1 ਲੱਖ ਖਾਣੇ ਦੇ ਪੈਕੇਟ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਭੇਜੇ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਹੋਰ ਵੀ ਦਾਨ ਕਰਨ ਅਤੇ ਲੋਕਾਂ ਦੀ ਸਹਾਇਤਾ ਕਰਨ ਦਾ ਸੱਦਾ ਦਿੱਤਾ ਹੋਇਆ ਹੈ।ਪੰਜਾਬ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੋਨੂੰ ਨੀਲੀਬਾਰ ਨੇ ਕਿਹਾ ਕਿ ਇਹ ਰਾਹਤ ਸਮੱਗਰੀ ‘ਏਡ ਕੇਰਲਾ‘ ਦੇ ਨਾਮ ਹੇਠ ਭੇਜੀ ਜਾ ਰਹੀ ਹੈ। ਉਨਾਂ ਕਿਹਾ ਕਿ ਗੁਰਬਾਣੀ ਨੇ ਵੀ ਸਾਨੂੰ ਦੁੱਖ ਦੀ ਸਥਿਤੀ ਵਿੱਚ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨ ਦਾ ਸੁਨੇਹਾ ਦਿੱਤਾ ਹੈ।
ਲੁਧਿਆਣਾ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਅਰੋੜਾ ਨੇ ਕਿਹਾ ਕਿ ਖਾਣ ਵਾਲੇ ਬਿਸਕੁਲ ਕੋਚੀ ਦੇ ਜੇ ਲਕਸ਼ਮੀ ਸਟੋਰ ਵਿਖੇ ਭੇਜਿਆ ਗਿਆ ਹੈ, ਜਿਨਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਸਮੱਗਰੀ ਦੀ ਲੋੜਵੰਦਾਂ ਨੂੰ ਚੰਗੀ ਤਰਾਂ ਯਕੀਨੀ ਬਣਾਇਆ ਜਾਵੇਗਾ। ਚੰਡੀਗੜ ਕੱਪੜਾ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਬੌਬੀ ਗੁਲਾਟੀ ਨੇ ਕਿਹਾਕਿ ਇਹੀ ਸਮਾਂ ਹੈ ਕਿ ਇਸ ਹੰਗਾਮੀ ਸਥਿਤੀ ਵਿੱਚ ਕੇਰਲਾ ਦੇ ਲੋਕਾਂ ਦੇ ਨਾਲ ਖ਼ੜਾ ਜਾਵੇ। ਜਿੰਨੀ ਹੋ ਸਕੇ ਸਾਨੂੰ ਮਦਦ ਕਰਨੀ ਚਾਹੀਦੀ ਹੈ। ਕਿਸ਼ੋਰ ਸਾੜੀ ਸਟੋਰ ਅੰਮਿੰਰਤਸਰ ਦੇ ਕਵਿਸ਼ ਨੇ ਕਿਹਾ ਕਿ ਰਾਸ਼ਟਰ ਸੇਵਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਪੰਜਾਬੀਆਂ ਨੇ ਹਮੇਸ਼ਾਂ ਮੂਹਰੇ ਹੋ ਕੇ ਯੋਗਦਾਨ ਪਾਇਆ ਹੈ। ਹਿੰਦ ਸਿਲਕ ਲੁਧਿਆਣਾ ਦੇ ਰਾਕੇਸ਼ ਗੁਪਤਾ ਨੇ ਕਿਹਾ ਕਿ ਇਹ ਸਮੱਗਰੀ ਨਿਤਿਨ ਪਟੇਲ ਦੀ ਪਟੇਲ ਪਾਰਸਨ ਸਰਵਿਸ ਵੱਲੋਂ ਸੇਵਾ ਭਾਵਨਾ ਨਾਲ ਮੁਫ਼ਤ ਟਰਾਂਸਪੋਰਟ ਕੀਤੇ ਗਏ ਹਨ।