ਪ੍ਰੈਸ ਲਾਇਨਜ਼ ਕਲੱਬ ਰਜ਼ਿ ਨੇ ਕੀਤੀ ਪੱਤਰਕਾਰ ਕੇ.ਜੇ ਸਿੰਘ ਤੇ ਉਸਦੀ ਮਾਤਾ ਦੇ ਕਤਲ ਦੀ ਸ਼ਖਤ ਸ਼ਬਦਾਂ ‘ਚ ਨਿੰਦਾ

Loading

 

 

ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸ਼ਜਾ ਨਾ ਦਿੱਤੀ ਤਾਂ ਪੱਤਰਕਾਰ ਭਾਈਚਾਰਾ ਸਡ਼ਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗਾ

ਲੁਧਿਆਣਾ, 23 ਸਤੰਬਰ  (ਚਡ਼੍ਹਤ ਪੰਜਾਬ ਦੀ) : ਪ੍ਰੈਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਵੀ ਦੀ ਅਗਵਾਈ ਵਿਚ ਸਥਾਨਕ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿਚ ਮੋਹਾਲੀ ਦੇ ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਤੇ ਉਹਨਾਂ ਦੀ ਮਾਤਾ ਗੁਰਚਰਨ ਕੌਰ ਦਾ ਕਤਲ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਮੀਟਿੰਗ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਸਮੂਹ ਪ੍ਰੈਸ ਲਾਇਨਜ਼ ਕਲੱਬ ਦੇ ਮੈਂਬਰਾਂ ਤੇ ਆਹੁਦੇਦਾਰਾਂ ਨੇ ਆਏ ਦਿਨ ਹੋ ਰਹੇ ਪੱਤਰਕਾਰਾਂ ਤੇ ਹਮਲਿਆ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਆਪਣੀ ਕਲਮ ਰਾਹੀ ਅਫ਼ਸਰਸ਼ਾਹੀ ਤੱਕ ਪਹੁੰਚਾਉਣ ਵਾਲਿਆ ਤੇ ਹਮਲੇ ਲੋਕਤੰਤਰ ਦਾ ਕਤਲ ਹੈ। ਕਿਉਂਕਿ ਲੋਕ ਹਰ ਪਾਸਿਓਂ ਨਿਰਾਸ਼ ਹੋ ਕੇ ਅਖੀਰ ਵਿਚ ਮੀਡੀਆ ਦਾ ਸਹਾਰਾ ਲੱਭਦੇ ਹਨ ਤੇ ਪੱਤਰਕਾਰ ਤੇ ਉਹ ਜੋ ਵਿਸ਼ਵਾਸ ਕਰਕੇ ਆਪਣੀ ਦਾਸਤਾਨ ਸੁਣਕੇ ਆਪਣਾ ਦੁੱਖ ਸਾਂਝਾ ਕਰਕੇ ਆਪਣੇ ਲਈ ਇਨਸਾਫ਼ ਦੀ ਮੰਗ ਕਰਦੇ ਹਨ।
ਇਸ ਤੋਂ ਪਹਿਲਾਂ ਵੀ ਕੰਨਡ਼ ਦੀ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ, ਤ੍ਰਿਪੁਰਾ ਵਿਚ ਸਾਂਤੂਨ ਭੈਮਿਕ ਦੇ ਪੱਤਰਕਾਰ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨਾ ਤੇ ਅੱਜ ਇਹ ਦੋ ਹੱਤਿਆਵਾਂ ਦੀ ਘਟਨਾ ਨੇ ਪੱਤਰਕਾਰ ਭਾਈਚਾਰੇ ਨੂੰ ਝੰਜੋਡ਼ ਕੇ ਰੱਖ ਦਿੱਤਾ ਹੈ। ਇਹ ਸਿਲਾਸਿਲਾ ਕਦ ਤੱਕ ਜਾਰੀ ਰਹੇਗਾ। ਕਿ ਸਰਕਾਰਾਂ ਅਜਿਹੇ ਗਲਤ ਅਨਸਰਾਂ ਨੂੰ ਨੱਥ ਪਾਉਣ ਤੋਂ ਅਸਮਰੱਥ ਹੋਈਆਂ ਜਾਪਦੀਆਂ ਹਨ। ਉਹਨਾਂ ਨੇ ਪੰਜਾਬ ਸਰਕਾਰ ਨਾਲ ਗਿਲਾ ਕਰਦਿਆ ਕਿਹਾ ਕਿ ਅਗਰ ਇਹਨਾਂ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸ਼ਜਾ ਨਾ ਦਿੱਤੀ ਤਾਂ ਪੱਤਰਕਾਰ ਭਾਈਚਾਰਾ ਸਡ਼ਕਾਂ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗਾ। ਇਸ ਮੌਕੇ ਸਰਬਜੀਤ ਸਿੰਘ ਲੁਧਿਆਣਵੀ ਤੋਂ ਇਲਾਵਾ ਸਮਰਾਟ ਸ਼ਰਮਾ, ਮਹੇਸ਼ਇੰਦਰ ਸਿੰਘ ਮਾਂਗਟ, ਵਰਿੰਦਰ ਸਹਿਗਲ, ਅਸ਼ੋਕਪੁਰੀ, ਮਨਜੀਤ ਸਿੰਘ ਦੁੱਗਰੀ, ਪਿਤਪਾਲ ਸਿੰਘ ਪਾਲੀ, ਗੁਰਮੀਤ ਸਿੰਘ, ਨੀਲ ਕਮਲ ਸ਼ਰਮਾ, ਪਰਮਜੀਤ ਸਿੰਘ ਬੰਟੀ, ਰਾਜ ਕੁਮਾਰ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਮਿੰਟੂ, ਸਰਬਜੀਤ ਸਿੰਘ ਪਨੇਸਰ, ਬਖਸ਼ੀਸ਼ ਸਿੰਘ, ਸੁਰਿੰਦਰ ਕੁਮਾਰ, ਬੰਟੀ ਹੀਰੋ, ਹਰੀਦੱਤ ਸ਼ਰਮਾ, ਕੇਵਲ ਸਿੰਘ ਸੰਧੂ, ਇੰਦਰਪਾਲ ਸਿੰਘ ਧੁੰਨਾ, ਅਜੈ ਕੁਮਾਰ ਪਾਹਵਾ, ਕ੍ਰਿਸ਼ਨਕਾਂਤ, ਜਸਵਿੰਦਰ ਸਿੰਘ ਚਾਵਲਾ, ਦਵਿੰਦਰਪਾਲ ਸਿੰਘ ਘੁੰਮਣ, ਨਿਤਿਨ ਗਰਗ, ਸਰਬਜੀਤ ਸਿੰਘ ਖਾਲਸਾ, ਅਮਨ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

4990cookie-checkਪ੍ਰੈਸ ਲਾਇਨਜ਼ ਕਲੱਬ ਰਜ਼ਿ ਨੇ ਕੀਤੀ ਪੱਤਰਕਾਰ ਕੇ.ਜੇ ਸਿੰਘ ਤੇ ਉਸਦੀ ਮਾਤਾ ਦੇ ਕਤਲ ਦੀ ਸ਼ਖਤ ਸ਼ਬਦਾਂ ‘ਚ ਨਿੰਦਾ

Leave a Reply

Your email address will not be published. Required fields are marked *

error: Content is protected !!