ਪ੍ਰਿੰ. ਕ੍ਰਿਸ਼ਨ ਸਿੰਘ ਰਚਿਤ ਪੁਸਤਕ ਦਾ ਲੋਕ ਅਰਪਣ ਸਮਾਗਮ

Loading

ਲੁਧਿਆਣਾ, 2 ਮਈ  ( ਸਤ ਪਾਲ ਸੋਨੀ ) : ਸਾਹਿਤਕ ਸੰਸਥਾ ‘ਸਿਰਜਣਧਾਰਾ’ ਵੱਲੋਂ ਪੁਸਤਕ ”ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ-ਡਾ. ਈਸ਼ਰ ਸਿੰਘ ਸੋਬਤੀ” ਪੁਸਤਕ ਦਾ ਲੋਕ ਅਰਪਣ ਮਿਤੀ 3 ਮਈ, 2018 ਨੂੰ ਬਾਅਦ ਦੁਪਹਿਰ 3.30 ਵਜੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿਖੇ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਹੋਣ ਜਾ ਰਿਹਾ ਹੈ, ਜਿਸ ਵਿੱਚ ‘ਸਿਰਜਣਧਾਰਾ’ ਦੇ ਸਮੂਹ ਨੁਮਾਇੰਦੇ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਮੂਹ ਅਹੁਦੇਦਾਰ ਤੇ ਸਾਹਿਤ-ਪ੍ਰੇਮੀ ਸ਼ਿਰਕਤ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਪੁਸਤਕ ਦੇ ਲੇਖਕ ਪ੍ਰਿੰ. ਕ੍ਰਿਸ਼ਨ ਸਿੰਘ ਪੰਜਾਬੀ ਆਲੋਚਨਾ ਜਗਤ ਵਿਚ ਪਹਿਲਾਂ ਵੀ ਛੇ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਜਿਨਾਂ ਵਿੱਚ ਪੁਸਤਕਾਂ ਯਾਦਾਂ ਦੇ ਝਰੋਖੇ ਚੋਂ ਉਭਰਦੇ ਮਾਨਵੀ ਸਰੋਕਾਰ, ਗੁਰਮਤਿ ਦਰਸ਼ਨ ਦੇ ਮਾਨਵੀ ਸਰੋਕਾਰ, ਪਰਮਜੀਤ ਸੋਹਲ-ਕਾਵਿ ਦਾ ਪਾਠਗਤ ਵਿਸ਼ਲੇਸ਼ਣ, ਕੁਲਵੰਤ ਜਗਰਾਉਂ ਦੀ ਕਾਵਿ-ਚੇਤਨਾ, ਸਾਹਿਤ: ਸੰਵਾਦ ਤੇ ਸਰੋਕਾਰ, ਪਾਠ: ਪਾਠਕ ਤੇ ਪ੍ਰਤਿਕਰਮ ਹਨ।ਸਮਾਗਮ ਦੌਰਾਨ ਕੁਲਦੀਪ ਸਿੰਘ ਵੈਦ ਐੱਮ. ਐੱਲ. ਏ. ਹਲਕਾ ਗਿੱਲ ਮੁੱਖ ਮਹਿਮਾਨ ਹੋਣਗੇ।ਮੂਲੋਂ ਹੀ ਨਿਵੇਕਲੇ ਰੰਗ ਦੀ ਉਨਾਂ ਦੀ ਇਸ ਵਿਸ਼ਲੇਸ਼ਣਮਈ ਪੁਸਤਕ ‘ਚੋਂ ਉੱਭਰਦੇ ਗੰਭੀਰ ਮਸਲਿਆਂ ਦੀ ਅਜੋਕੀ ਪ੍ਰਾਸੰਗਿਕਤਾ ਸੰਬੰਧੀ ਡਾ. ਗੁਲਜ਼ਾਰ ਪੰਧੇਰ ਤੇ ਡਾ. ਕੁਲਵਿੰਦਰ ਮਿਨਹਾਸ ਵਿਚਾਰ ਚਰਚਾ ਕਰਨਗੇ।ਮੰਚ ਸੰਚਾਲਨ ਦੀ ਡਿਊਟੀ ਸ. ਚਰਨਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਨਿਭਾਉਣਗੇ।ਸਮੂਹ ਸਾਹਿਤ-ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਲਈ ਖੁੱਲਾ ਸੱਦਾ ਹੈ।

17660cookie-checkਪ੍ਰਿੰ. ਕ੍ਰਿਸ਼ਨ ਸਿੰਘ ਰਚਿਤ ਪੁਸਤਕ ਦਾ ਲੋਕ ਅਰਪਣ ਸਮਾਗਮ

Leave a Reply

Your email address will not be published. Required fields are marked *

error: Content is protected !!