ਪ੍ਰਵਾਸੀ ਕਵੀ ਹੈਬੀ ਸਰਾਂ ਦਾ ਕਾਵਿ ਸੰਗ੍ਰਹਿ ਲੂ’ਰੂਹਦਾਰੀਆਂ’ ਲੋਕ ਅਰਪਿਤ

Loading

ਲੁਧਿਆਣਾ, 6 ਅਗਸਤ ( ਸਤ ਪਾਲ ਸੋਨੀ ) : ਪ੍ਰਵਾਸੀ ਕਵੀ ਹੈਬੀ ਸਰਾਂ, ਜੋ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੇ ਹਨ, ਦੁਆਰਾ ਰਚਿਤ ਪਹਿਲਾ ਕਾਵਿ ਸੰਗ੍ਰਹਿਰੂਹਦਾਰੀਆਂਲੋਕ ਅਰਪਿਤ ਕਰਨ ਲਈ ਪਿੰਡ ਪ੍ਰਤਾਪ ਸਿੰਘ ਵਾਲਾ ਵਿੱਚ ਪ੍ਰੋ: ਹਰਜੀਤ ਸਿੰਘ ਧਾਲੀਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਮੁੱਖਮਹਿਮਾਨ ਵਜੋਂ ਹਾਜ਼ਰ ਹੋਏ।

. ਨੱਥੋਵਾਲ ਨੇ ਹੈਬੀ ਸਰਾਂ ਦਾ ਪਹਿਲਾ ਕਾਵਿ ਸੰਗ੍ਰਹਿ ਲੋਕ ਅਰਪਿਤ ਕਰਦਿਆਂ ਕਿਹਾ ਕਿ ਨੌਜਵਾਨ ਕਵੀ ਹੈਬੀ ਸਰਾਂ ਨੇ ਆਪਣੇ ਕਾਵਿ ਸੰਗ੍ਰਹਿ ਵਿਚ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਿੰਡੇਤੇ ਜੋ ਦਰਦ ਹੰਢਾਇਆ ਹੈ, ਨੂੰ ਆਪਣੀਆਂ ਰਚਨਾਵਾਂ ਰਾਹੀਂ ਸਿਰਜ ਕੇ ਸਮਾਜ ਦੇ ਸਨਮੁੱਖ ਕੀਤਾ ਹੈ। ਉਨਾਂ ਕਿਹਾ ਕਿ ਕਵੀ ਸਰਾਂ ਨੇ ਜੋ ਲਿਖਿਆ ਹੈ ਸੱਚ ਹੈ, ਕਿਉਂਕਿ ਜਦੋਂ ਵੀ ਭਾਰਤੀ ਰੁਜ਼ਗਾਰ ਦੀ ਭਾਲ ਵਿਚ ਸੱਤ ਸਮੁੰਦਰੋਂ ਪਾਰ ਜਾਂਦਾ ਹੈ ਤਾਂ ਉਸਨੂੰ ਕੇਵਲ ਸਰੀਰਕ ਤੌਰਤੇ ਹੀ ਨਹੀਂ ਸਗੋਂ ਮਾਨਸਿਕ, ਪਰਿਵਾਰਕ, ਸੱਭਿਆਚਾਰਕ, ਸਮਾਜਿਕ ਤੌਰਤੇ ਵੀ ਬਹੁਤ ਦਰਦ ਝੱਲਣਾ ਪੈਂਦਾ ਹੈ। ਇਸ ਮੌਕੇ . ਨੱਥੋਵਾਲ ਨੇ ਕਾਮਨਾ ਕੀਤੀ ਕਿ ਹੈਬੀ ਸਰਾਂ ਭਵਿੱਖ ਵਿੱਚ ਇਸ ਤੋਂ ਹੋਰ ਚੰਗਾ ਸਾਹਿਤ ਸਿਰਜ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਵੇ।

ਇਸ ਮੌਕੇ ਪ੍ਰੋ: ਧਾਲੀਵਾਲ ਨੇ ਕਵੀ ਸਰਾਂ ਦੇ ਜੀਵਨ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ, ਜਦੋਂਕਿ ਸਾਹਿਤਕਾਰ ਸੁਖਦੇਵ ਸਿੰਘ ਨੇ ਹੈਬੀ ਸਰਾਂ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ। ਇਸ ਮੌਕੇ ਪ੍ਰੋ: ਰਵਿੰਦਰ ਕੌਰ ਧਾਲੀਵਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਪੀ. . ਯੂ. ਲੁਧਿਆਣਾ, ਡਾ: ਜਸਵੀਰ ਸਿੰੰਘ ਗਰੇਵਾਲ, ਸ਼ਿੰਦਰਪਾਲ ਕੌਰ ਗਰੇਵਾਲ, ਕੁਲਦੀਪ ਸਿੰਘ ਖੰਗੂੜਾ , ਮਨਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਬਸੈਮੀ, ਮਾਸਟਰ ਅਮਰਜੀਤ ਸਿੰਘ, ਕਰਮਪਾਲ ਸਿੰਘ ਗਰੇਵਾਲ, ਅਨਮੋਲ ਪੰਧੇਰ, ਡਾ: ਅਮਰ ਸਿੰਘ ਸਰਾਂ ਆਦਿ ਬੁੱਧੀਜੀਵੀ ਹਾਜ਼ਰ ਸਨ

23170cookie-checkਪ੍ਰਵਾਸੀ ਕਵੀ ਹੈਬੀ ਸਰਾਂ ਦਾ ਕਾਵਿ ਸੰਗ੍ਰਹਿ ਲੂ’ਰੂਹਦਾਰੀਆਂ’ ਲੋਕ ਅਰਪਿਤ

Leave a Reply

Your email address will not be published. Required fields are marked *

error: Content is protected !!