![]()

ਜੇਤੂਆਂ ਨੂੰ ਗੋਸ਼ਾ ਤੇ ਡਾ ਸੋਫ਼ਤ ਨੇ ਤਾਜ ਤੇ ਸੋਨ ਤਮਗਿਆਂ ਦੇ ਕੇ ਕੀਤਾ ਸਨਮਾਨਿਤ
ਲੁਧਿਆਣਾ, 10 ਜੂਨ, (ਸਤ ਪਾਲ ਸੋਨੀ) : ਜੀ.ਐਮ.ਡੀ ਮਾਲ ਲੁਧਿਆਣਾ ਵਿਖੇ ਪ੍ਰਫੈਕਟ ਕ੍ਰੀਏਸ਼ਨ ਵਲੋਂ ਪ੍ਰਫੈਕਟ ਮਿਸਟਰ ਪੰਜਾਬ ਅਤੇ ਪ੍ਰੋਫੈਕਟ ਮਿਸ ਪੰਜਾਬ 2019 ਦੀ ਚੋਣ ਕਰਨ ਲਈ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ 24 ਲਡ਼ਕੇ ਅਤੇ ਲਡ਼ਕੀਆਂ ਨੇ ਹਿੱਸਾ ਲਿਆ। ਪ੍ਰਫੈਕਟਰ ਮਿਸਟਰ ਪੰਜਾਬ ਦਾ ਗੁਰਲਾਲ ਸਿੰਘ ਅੰਮ੍ਰਿਤਸਰ ਤੇ ਪ੍ਰਫੈਕਟ ਮਿਸ ਪੰਜਾਬ-2019 ਦਾ ਖਿਤਾਬ ਜਸਮਹਿਕ ਕੌਰ ਮੋਹੀ ਮੁੱਲਾਂਪੁਰ ਨੇ ਜਿੱਤਿਆ। ਸ਼ੋਅ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਡਾਕਟਰ ਸੁਮਿਤਾ ਸੋਫ਼ਤ ਨੇ ਜੇਤੂ ਪ੍ਰਫੈਕਟ ਮਿਸਟਰ ਐਂਡ ਮਿਸ ਪੰਜਾਬ 2019 ਨੂੰ ਤਾਜ ਤੇ ਸੋਨ ਤਮਗੇ ਨਾਲ ਸਨਮਾਨਿਤ ਕੀਤਾ। ਪਹਿਲਾ ਉਪ ਜੇਤੂ ਲਡ਼ਕਾ ਸਹਿਜਬੀਰ ਸਿੰਘ ਚੰਡੀਗਡ਼ ਤੇ ਦੂਸਰਾ ਉਪ ਜੇਤੂ ਸ਼ੇਰੀ ਜਲੰਧਰ ਅਤੇ ਲਡ਼ਕੀਆਂ ਵਿਚੋਂ ਪਹਿਲੀ ਉਪ ਜੇਤੂ ਹਰਮੀਤ ਕੌਰ ਸੁਧਾਰ ਤੇ ਦੂਸਰੀ ਉਪ ਜੇਤੂ ਜਾਨਵੀ ਪੱਟੀ ਬਣੀ। ਸ਼ੋਅ ਦੀ ਮੁੱਖ ਪ੍ਰਬੰਧਕ ਚਾਂਦਨੀ ਕੋਹਲ ਨੇ ਦੱਸਿਆ ਕਿ ਉਨਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਆਡੀਸ਼ਨ ਕੀਤੇ ਗਏ, ਜਿਨਾਂ ਵਿਚ 250 ਦੇ ਕਰੀਬ ਲਡ਼ਕੇ ਅਤੇ ਲਡ਼ਕੀਆਂ ਨੇ ਹਿੱਸਾ ਲਿਆ ਤੇ ਜੱਜਾਂ ਵਲੋਂ ਲਏ ਗਏ ਨਿਰਣੇ ਉਪਰੰਤ 24 ਲਡ਼ਕੇ ਅਤੇ ਲਡ਼ਕੀਆਂ ਫਾਈਨਲ ਗਰਾਊਂਡ ਵਿਚ ਆਏ ਹਨ।
ਸ਼ੋਅ ਦੀ ਸ਼ੁਰੂਆਤ ਗੱਤਕਾ ਮੁਕਾਬਲਾ ਕਰਵਾ ਕੇ ਕੀਤੀ ਗਈ। ਮੁਕਾਬਲੇ ਲਈ ਲਡ਼ਕੇ ਅਤੇ ਲਡ਼ਕੀਆਂ ਦੇ ਪੰਜ ਗੇਡ਼ ਹੋਏ ਜਿਨਾਂ ਵਿਚ ਪ੍ਰਸ਼ਨ ਉਤਰ ਗੇਡ਼, ਡਾਂਸ ਗੇਡ਼, ਪੱਛਮੀ ਦਿਖ ਗੇਡ਼, ਪੰਜਾਬੀ ਸੂਟ ਗੇਡ਼ ਅਤੇ ਵਿਆਹ ਦਿਖ ਗੇਡ਼ ਸ਼ਾਮਿਲ ਸਨ। ਸ਼ੋਅ ਵਿਚ ਜੱਜ ਦੀ ਭੂਮਿਕਾ ਮਿਸਜ਼ ਬਲਜੀਤ ਸ਼ਰਮਾ (ਮਿਸ ਇੰਡੀਆ ਯੂਨੀਵਰਸ), ਰਾਜ ਅਰੋਡ਼ਾ (ਮਾਡਲ ਤੇ ਐਕਟਰ), ਜਸਸਿਮਰਨ ਕੌਰ (ਪੰਜਾਬੀ ਸਿੰਗਰ), ਸੁਰਿੰਦਰ ਲਾਡੀ (ਪੰਜਾਬੀ ਸਿੰਗਰ), ਅਮਰ ਸੰਧੂ (ਪੰਜਾਬੀ ਸਿੰਗਰ), ਪਾਰਥ (ਪੰਜਾਬੀ ਰੈਪ ਸਿੰਗਰ), ਚਾਂਦਨੀ ਕੋਹਲ (ਮਾਡਲ), ਪ੍ਰਦੀਪ ਅੱਪੂ (ਫਿਟਨੈਸ ਟਰੇਨਰ), ਮੁਨੀਸ਼ ਕੁਮਾਰ (ਮਿਸਟਰ ਵਰਲਡ), ਰਾਜਨ ਜੱਗੀ (ਮੇਕਅਪ ਐਕਸਪਰਟ), ਅਰਚਨਾ ਬਾਂਸਲ (ਮੇਕਅਪ ਆਰਟਿਸਟ), ਨਵੀਨ ਗੁਲਾਟੀ ਵਲੋਂ ਨਿਭਾਈ ਗਈ। ਸ਼ੋਅ ਦੇ ਡਾਇਰੈਕਟਰ ਗੁਰਵਿੰਦਰ ਦੁਸਾਂਝ ਨੇ ਦੱਸਿਆ ਕਿ ਇਹ ਸ਼ੋਅ ਹਰ ਸਾਲ ਕਰਾਇਆ ਜਾਵੇਗਾ, ਤਾਂ ਜੋ ਹੋਣਹਾਰ ਲਡ਼ਕੇ ਅਤੇ ਲਡ਼ਕੀਆਂ ਨੂੰ ਇਕ ਚੰਗਾ ਪਲੇਟਫਾਰਮ ਮਿਲ ਸਕੇ ਤੇ ਉਹ ਭਵਿੱਖ ਵਿਚ ਆਪਣੇ ਜ਼ਿਲੇ ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਵਰਿੰਦਰਪਾਲ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਚਾਵਲਾ, ਜਸਕਿਰਨ ਕੌਰ, ਅਮਰ ਸੰਧੂ, ਗੁਰਿੰਦਰ ਲਾਡੀ, ਪਾਰਥ ਸਾਰਥੀ, ਪ੍ਰੀਤ ਸਿਆਨ, ਹੈਪੀ ਲੌਂਗੀਆ, ਸੋਨੀ ਕਿਰੀਓ ਅਤੇ ਜੇਸ਼ਦੀਪ ਵਲੋਂ ਆਪਣੀ ਕਲਾਕਾਰੀ ਦਾ ਹੁਨਰ ਦਿਖਾ ਕੇ ਖੂਬ ਰੰਗ ਬੰਨਿਆ। ਇਸ ਮੌਕੇ ਡਾ. ਪ੍ਰਸ਼ਾਂਤ ਜੈਰਿਥ, ਕਮਲ ਕੁਮਾਰ ਭੁੰਦਲਾ, ਬਲਜਿੰਦਰ ਸਿੰਘ, ਗੁਰਵਿੰਦਰ ਦੁਸਾਂਝ, ਮੁਨੀਸ਼ ਕੁਮਾਰ, ਇਸ਼ਾ ਚਿੱਬ, ਅਰਚਨਾ ਬਾਂਸਲ, ਪਲਵਿੰਦਰ ਸਿੰਘ, ਸਮਾਇਲ, ਦੀਪਕ ਕੁਮਾਰ, ਡੀ.ਜੇ ਰਿਕਸ, ਨਵੀਨ ਗੁਲਾਟੀ, ਸੁਨੀਲ ਬੇਦੀ, ਪ੍ਰਿਤਪਾਲ ਸਿੰਘ ਚਾਵਲਾ, ਅਮਨ ਕਲਸੀ, ਰਾਜਨ ਜੱਗੀ ਆਦਿ ਹਾਜ਼ਰ ਸਨ।