ਪੇਡਾ ਵੱਲੋਂ ਪਿੰਡਾਂ ਵਿੱਚ ਖੇਤੀਬਾੜੀ ਵਾਸਤੇ ਸੋਲਰ ਪੰਪ ਯੋਜਨਾ ਸ਼ੁਰੂ

Loading

ਸੂਬੇ ਭਰ ਵਿੱਚ 2700 ਸੋਲਰ ਪੰਪ ਲਗਾਉਣ ਦਾ ਟੀਚਾ:ਸ਼ੇਨਾ ਅਗਰਵਾਲ

15 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਅਰਜ਼ੀਆ

ਲੁਧਿਆਣਾ,  5 ਅਕਤੂਬਰ ( ਸਤ ਪਾਲ ਸੋਨੀ ) :   ਸੂਬੇ ਵਿੱਚ ਖੇਤੀਬਾੜੀ ਕੰਮਾਂ ਲਈ ਬਿਜਲੀ ਦੀ ਲੋੜ ਤੋਂ ਵੱਧ ਵਰਤੋਂ ਨੂੰ ਰੋਕਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪਿੰਡਾਂ ਵਿੱਚ ਸੋਲਰ ਪੰਪ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜੋ ਕਿ ਕਿਸਾਨਾਂ ਲਈ ਆਰਥਿਕ ਤੌਰ ‘ਤੇ ਅਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨ ਵਿੱਚ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸੋਲਰ ਪੰਪ ਆਪਣੇ ਖੇਤਾਂ ਵਿੱਚ ਲਗਾਉਣ ਤੇ ਇਸ ਦਾ ਭਰਪੂਰ ਫਾਇਦਾ ਲੈਣ।ਇਹ ਸਕੀਮ ਪੇਡਾ ਵੱਲੋਂ ਪਹਿਲੀ ਅਕਤੂਬਰ ਤੋਂ ਲਾਗੂ ਕੀਤੀ ਗਈ ਹੈ, ਜੋ ਕਿ 15 ਅਕਤੂਬਰ, 2018 ਤੱਕ ਲਾਗੂ ਰਹੇਗੀ।

ਉਨਾਂ ਇਸ ਯੋਜਨਾ ਦਾ ਵੇਰਵਾ ਦੱਸਦਿਆਂ ਕਿਹਾ ਕਿ ਕਿਸਾਨ ਨੂੰ ਸੋਲਰ ਪੰਪ ਲਗਾਉਣ ਲਈ ਫਾਰਮ ਪੇਡਾ ਦੀ ਵੈੱਬਸਾਈਟ www.peda.gov.in ‘ਤੇ ਅਪਲੋਡ ਕਰਕੇ ਸਿੱਧੇ ਤੌਰ ‘ਤੇ ਮੁੱਖ ਦਫ਼ਤਰ ਵਿਖੇ ਜਮਾਂ  ਕਰਵਾਉਣਾ ਹੋਵੇਗਾ। ਉਨਾਂ  ਕਿਹਾ ਕਿ ਅੱਜ ਦੇ ਇਸ ਯੁੱਗ ਵਿੱਚ ਵਾਤਾਵਰਨ ਦੀ ਸੰਭਾਲ ਲਈ ਕਈ  ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੀ ਅਗਲੀ ਪੀੜੀ ਨੂੰ ਇੱਕ ਸੁਚੱਜਾ ਤੇ ਵਧੀਆ ਵਾਤਾਵਰਨ ਦਿੱਤਾ ਜਾ ਸਕੇ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਦੀ ਤਰੱਕੀ ਨੇ ਸਾਨੂੰ ਰੋਜ਼ਗਾਰ ਹੀ ਨਹੀਂ ਦਿੱਤਾ ਪਰ ਸਾਡੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਵੀ ਕੀਤਾ ਹੈ।ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਤਾਂ ਕੁਦਰਤੀ ਸੋਮਿਆਂ ਦੇ ਸਹੀ ਇਸਤੇਮਾਲ ਨਾਲ ਊਰਜਾ ਵੀ ਪੈਦਾ ਕੀਤੀ ਜਾ ਸਕਦੀ ਹੈ।

ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਸੋਲਰ ਪੰਪ ਦੀ ਕੀਮਤ ਏ.ਸੀ. ਪੰਪਸ 3 ਹੋਰਸ ਪਾਵਰ ਦੀ 48 ਹਜ਼ਾਰ ਰੁਪਏ ਅਤੇ ਸੋਲਰ ਡੀ.ਸੀ. ਪੰਪਸ ਦੀ 3 ਹੋਰਸ ਪਾਵਰ ਕੀ ਕੀਮਤ 51 ਹਜ਼ਾਰ ਰੁਪਏ ਅਤੇ ਏ.ਸੀ. ਪੰਪਸ 5 ਹੋਰਸ ਪਾਵਰ ਦੀ 65 ਹਜ਼ਾਰ ਰੁਪਏ ਅਤੇ ਸੋਲਰ ਡੀ.ਸੀ. ਪੰਪਸ ਦੀ 5 ਹੋਰਸ ਪਾਵਰ ਦੀ ਕੀਮਤ 75 ਹਜ਼ਾਰ ਰੁਪਏ ਰੱਖੀ ਗਈ ਹੈ।ਉਨਾਂ  ਇਹ ਵੀ ਦੱਸਿਆ ਕਿ ਇਹ ਪੰਪ ਲਗਾਉਣ ਨਾਲ ਤਕਰੀਬਨ ਜ਼ਮੀਨ ਵਿੱਚੋਂ ਪ੍ਰਤੀ 24 ਘੰਟੇ 1.5 ਤੋਂ 2.5 ਲੱਖ ਲੀਟਰ ਤੱਕ ਪਾਣੀ 100 ਫੁੱਟ ਤੱਕ ਕੱਢਿਆ ਜਾ ਸਕਦਾ ਹੈ।ਇਸ ਨਾਲ ਪਾਣੀ ਦੀ ਬੱਚਤ ਹੀ ਨਹੀਂ ਹੋਵੇਗੀ ਸਗੋਂ ਵਾਤਾਵਰਨ ਵੀ ਸੁੱਧ ਰਹੇਗਾ।ਉਨਾਂ  ਜ਼ਮੀਨਦਾਰਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।

ਉਨਾਂ  ਕਿਹਾ ਕਿ ਇਸ ਵਾਸਤੇ ਜਾਣਕਾਰੀ ਲਈ ਪੇਡਾ ਦੇ ਜ਼ਿਲਾ ਮੈਨੇਜਰ (ਮੋਬਾਇਲ ਨੰਬਰ 9463140744) ‘ਤੇ ਸਿੱਧੇ ਤੌਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ  ਦੱਸਿਆ ਕਿ ਸੂਬੇ ਭਰ ਵਿੱਚ ਇਸ ਵਾਰ 2700 ਸੋਲਰ ਪੰਪ ਲਗਾਉਣ ਦਾ ਟੀਚਾ ਹੈ। ਇੱਕ ਪੰਪ ਵਾਸਤੇ ਤਿੰਨ ਏਕਡ਼ ਦੇ ਕਰੀਬ ਜਗਾ ਲੋਡ਼ੀਂਦੀ ਹੈ ਅਤੇ ਪੋਲੀ ਹਾਊਸ ਵਾਸਤੇ ਪਹਿਲ ਦੇ ਆਧਾਰ ‘ਤੇ ਅਰਜ਼ੀ ਨੂੰ ਮਨਜ਼ੂਰ ਕੀਤਾ ਜਾ ਸਕਦਾ ਹੈ।ਸੋਲਰ ਪੰਪਾਂ ਦੀ ਯੋਜਨਾ ‘ਪਹਿਲੇ ਆਓ ਤੇ ਪਹਿਲੇ ਪਾਓ’ ਦੇ ਆਧਾਰ ‘ਤੇ ਨਿਰਧਾਰਿਤ ਕੀਤੀ ਗਈ ਹੈ।

26620cookie-checkਪੇਡਾ ਵੱਲੋਂ ਪਿੰਡਾਂ ਵਿੱਚ ਖੇਤੀਬਾੜੀ ਵਾਸਤੇ ਸੋਲਰ ਪੰਪ ਯੋਜਨਾ ਸ਼ੁਰੂ

Leave a Reply

Your email address will not be published. Required fields are marked *

error: Content is protected !!