![]()

ਲੁਧਿਆਣਾ 1 ਅਪ੍ਰੈਲ, ( ਸਤ ਪਾਲ ਸੋਨੀ ) : ਪੰਜਾਬ ਅਨਏਡਿਡ ਕਾਲੇਜਿਜ਼ ਐਸੋਸੀਏਸ਼ਨ (ਪੁੱਕਾ) ਨੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਬਕਾਇਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਨੂੰ ਜਲਦ ਰਿਲਿਜ਼ ਕਰਨ ਦੀ ਬੇਨਤੀ ਕੀਤੀ ਹੈ।
ਪੁੱਕਾ ਦੇ ਪ੍ਰੈਜੀਡੈਂਟ, ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਨਵਾਂ ਵਿੱਤੀ ਸਾਲ ਸ਼ੁਰੂ ਹੋ ਚੁਕਾ ਹੈ ਅਤੇ ਪਿਛਲੇ 2-3 ਵਿੱਤੀ ਸਾਲਾਂ ਤੋਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਫੰਡ ਦੇ ਨਾ ਰਿਲਿਜ਼ ਹੋਣ ਦੇ ਕਾਰਨ ਕਾਲੇਜਿਜ਼ ਮੁਸ਼ਕਿਲ ਵਿਚ ਹਨ।
ਕਟਾਰੀਆ ਨੇ ਅੱਗੇ ਕਿਹਾ ਕਿ ਸਾਲ 2015-16 ਦੇ 328.72 ਕਰੋਡ਼ ਰੁਪਏ, 2016-17 ਦੇ 719.52 ਕਰੋਡ਼ ਰੁਪਏ ਅਤੇ 2017-18 ਦੇ 567.55 ਕਰੋਡ਼ ਰੁਪਏ ਪੋਸਟ ਮੈਟ੍ਰਿਕ ਸਕੌਲਰਸ਼ਿਪ ਦੇ ਅੰਤਰਗਤ ਬਕਾਇਆ ਹਨ।
ਪੁੱਕਾ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ, ਅਮਿਤ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਨੇ ਸਰਕਾਰੀ ਸੰਸਥਾਵਾਂ ਨੂੰ ਬਕਾਇਆ 115 ਕਰੋਡ਼ ਰਿਲਿਜ਼ ਕਰ ਦਿੱਤੇ ਹਨ ਅਤੇ ਯੁਟਿਲਿਟੀ ਸਰਟੀਫਿਕੇਟ ਪਹਿਲਾ ਤੋਂ ਹੀ ਕੇਂਦਰ ਸਰਕਾਰ ਨੂੰ ਜਮਾ ਕਰਵਾ ਦਿਤਾ ਗਿਆ ਹੈ।
ਪੁੱਕਾ ਦੇ ਟ੍ਰੈਸ਼ਰ, ਅਸ਼ੌਕ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਐਸ ਸੀ, ਐਸ ਟੀ ਸਕੀਮ ਦੇ ਤਹਿਤ ਲੱਗਭਗ ਤਿੰਨ ਲੱਖ ਤੋਂ ਜ਼ਿਆਦਾ ਬੱਚੇ ਪਡ਼ ਰਹੇ ਹਨ। ਜਦੋਂ ਕੋਈ ਵੀ ਬੱਚਾ ਵਿਆਹ ਤੋਂ ਬਾਅਦ , ਵਿਦੇਸ਼ ਚਲੇ ਜਾਣ ਤੋਂ ਬਾਅਦ ਜਾਂ ਫਿਰ ਕਿਸੇ ਵੀ ਤਰਾਂ ਦੀ ਦਿੱਕਤ ਆਉਣ ਦੇ ਕਾਰਨ ਪਡ਼ਾਈ ਛੱਡ ਦਿੰਦਾ ਹੈ ਤਾਂ ਉਹ ਪਡ਼ਾਈ ਬੱਚਾ ਆਪ ਡਰਾਪ ਕਰਦਾ ਹੈ, ਜਿਹਡ਼ੀ ਕਿ ਖਾਸ ਕਰਕੇ ਪੰਜਾਬ ਵਿੱਚ ਬਹੁਤ ਜ਼ਿਆਦਾ ਬੱਚਿਆਂ ਵੱਲੋਂ ਡਰਾਪ ਕੀਤੀ ਜਾਂਦੀ ਹੈ। ਇਸ ਲਈ ਉਸ ਡਰਾਪਿੰਗ ਨੂੰ ਕਿਸੇ ਵੀ ਤਰਾਂ ਦਾ ਸਕੈਮ ਨਾ ਮੰਨਿਆ ਜਾਵੇ।
155700cookie-checkਪੁੱਕਾ ਨੇ ਕੇਂਦਰ ਸਰਕਾਰ ਨੂੰ ਪੋਸਟ ਮੈਟ੍ਰਿਕ ਸਕੌਲਰਸ਼ਿਪ ਵਿੱਚ ਹੋਰ ਜ਼ਿਆਦਾ ਫੰਡ ਰਿਲੀਜ਼ ਕਰਨ ਦੀ ਬੇਨਤੀ ਕੀਤੀ