![]()
ਵਾਤਾਵਰਣ ਨੂੰ ਬਚਾਉਣਾ ਸੱਭ ਦੀ ਜਿੰਮੇਵਾਰੀ : ਸੰਤ ਬੱਦੋਵਾਲ

ਲੁਧਿਆਣਾ,9 ਅਪ੍ਰੈਲ (ਸਤ ਪਾਲ ਸੋਨੀ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਪੁਲਿਸ ਦੇ ਏ.ਆਈ.ਜੀ. ਅਡਵਾਈਜ਼ਰ ਟੂ ਡੀ.ਜੀ.ਪੀ. ਪੰਜਾਬ ਪੁਲਿਸ ਇਕਬਾਲ ਸਿੰਘ ਗਿੱਲ ਨੇ ਅੱਜ ਪਿੰਡ ਚੂੜਵਾਲ ਨੇੜੇ ਮਿਹਰਬਾਨ ਵਿਚ ਭਾਈ ਘੱਨਈਆ ਚੈਰੀਟੇਬਲ ਟਰਸਟ ਅਤੇ ਪਬਲਿਕ ਸੇਵਾ ਸੁਸਾਇਟੀ ਸੇਵਾ ਪੰਥੀ ਡੇਰਾ ਬੱਦੋਵਾਲ ਅਤੇ ਪੰਜਾਬੀ ਕਲਚਰਲ ਕੌਂਸਲ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ 550 ਬੂਟੇ ਲਗਾ ਕੇ 6ਵੇਂ ਪੜਾਅ ਦੀ ਆਰੰਭਤਾ ਕੀਤੀ । ਇਸ ਮੌਕੇ ਇਕਬਾਲ ਸਿੰਘ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਂਲ ਲਈ ਪ੍ਰੇਰਿਤ ਕੀਤਾ ਸੀ ।
ਇਸ ਮੌਕੇ ਭਾਈ ਘੱਨਈਆ ਚੈਰੀਟੇਬਲ ਟਰਸਟ ਦੇ ਮੁੱਖੀ ਸੰਤ ਜਸਪਾਲ ਸਿੰਘ ਬੱਦੋਵਾਲ ਤੇ ਪੰਜਾਬੀ ਕਲਚਰਲ ਕੌਂਸਲ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਛਾਪਾ ਨੇ ਇਕਬਾਲ ਸਿੰਘ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸੰਤ ਜਸਪਾਲ ਸਿੰਘ ਬੱਦੋਵਾਲ ਨੇ ਕਿਹਾ ਕਿ ਫਲ, ਫੁੱਲ ਅਤੇ ਛਾਂਦਾਰ ਬੂਟੇ ਲਗਾ ਕੇ ਆਉਂਦੇ ਦਿਨਾਂ ਵਿਚ ਲਹਿਰ “ਰੁੱਖ ਬਚਾਓ, ਕੁੱਖ ਬਚਾਓ” ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅੰਗਰੇਜ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ ਮੈਂਬਰ ਪੰਚਾਇਤ, ਮਹਿੰਦਰ ਸਿੰਘ ਕਮੇਟੀ ਮੈਂਬਰ, ਗੁਰਨਾਮ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਪ੍ਰਕਾਸ਼ ਸਿੰਘ, ਸ਼ੁੱਕਰ ਸਿੰਘ, ਬਲਦੇਵ ਸਿੰਘ, ਤੇਜਾ ਸਿੰਘ, ਕਸ਼ਮੀਰਾ ਸਿੰਘ, ਬੂਟਾ ਸਿੰਘ, ਗੁਰਵਿੰਦਰ ਸਿੰਘ, ਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ ।