ਪਿੰਡ ਖੰਡੂਰ ਵਿਖੇ ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਸਲਾਨਾ ਸਹੀਦੀ ਸਮਾਗਮ 6 ਤੋਂ ਸੁਰੂ

Loading

ਜੋਧਾਂ, 29 ਦਸੰਬਰ ( ਦਲਜੀਤ ਸਿੰਘ ਰੰਧਾਵਾ ) ਸਿੱਖ ਕੌਮ ਦੇ ਗੌਰਵਮਈ ਇਤਿਹਾਸ ਦੇ ਸੁਨਿਹਰੀ ਪੰਨੇ ‘ਚ ਜਡ਼ੇ ਬੇਸਕੀਮਤੀ ਨਗੀਨੇ ਸ੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਤੇ ਚਮਕੌਰ ਗਡ਼ੀ ਦੇ ਸੂਮਹ ਸ਼ਹੀਦਾਂ ਦੀ ਯਾਦ ‘ਚ ਇਤਿਹਾਸਕ ਪਿੰਡ ਖੰਡੂਰ ਵਿਖੇ ਸਲਾਨਾ ਮਹਾਨ ਸਹੀਦੀ ਸਮਾਗਮ ਮਿਤੀ 6 ਜਨਵਰੀ ਤੋਂ 8 ਜਨਵਰੀ ਤੱਕ ਬਡ਼ੀ ਹੀ ਸਰਧਾ ਅਤੇ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਸ ਸਮਾਗਮ ਸਬੰਧੀ ਸ੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਮੰਚ ਦੇ ਸਕੱਤਰ ਭਾਈ ਦਲਜੀਤ ਸਿੰਘ ਖੰਡੂਰ ਅਤੇ ਪ੍ਰਧਾਨ ਭਾਈ ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਦੀ ਤਰਾਂ ਗੁਰਸਿੱਖ ਸੰਗਤਾਂ ਦੇ ਵਿਸੇਸ ਸਹਿਯੋਗ ਨਾਲ ਇਸ ਵਾਰ ਵੀ 3 ਦਿਨਾਂ ਮਹਾਨ ਸਹੀਦੀ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਮਿਤੀ 6 ਜਨਵਰੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਵਿਸੇਸ ਅਗਵਾਈ ਹੇਠ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਗਿਆਨੀ ਬਲਵੀਰ ਸਿੰਘ ਗਹੌਰ ਵਾਲਿਆਂ ਦਾ ਢਾਡੀ ਜੱਥਾ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਏਗਾ। ਮਿਤੀ 7 ਜਨਵਰੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਮਹਾਨ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਰਾਗੀ ਭਾਈ ਮਨਜੀਤ ਸਿੰਘ ਰਾਜ ਲੁਧਿਆਣਾ ਵਾਲੇ, ਭਾਈ ਜਸਵਿੰਦਰ ਸਿੰਘ ਮੁੱਲਾਂਪੁਰ ਵਾਲੇ, ਭਾਈ ਜਸਵੀਰ ਸਿੰਘ ਗਗਡ਼ੇ ਵਾਲਿਆਂ ਦੇ ਜੱਥਿਆਂ ਵਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਰਾਹੀ ਨਿਹਾਲ ਕੀਤਾ ਜਾਵੇਗਾ।  ਉਕਤ ਸੇਵਾਦਾਰਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨਾਂ ਸਮਾਗਮਾਂ ਵਿੱਚ ਵਧ ਚਡ਼ ਕੇ ਹਾਜਰੀਆਂ ਭਰਨ ਦੀ ਕ੍ਰਿਪਾਲਤਾ ਕਰਨ , ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

 

30770cookie-checkਪਿੰਡ ਖੰਡੂਰ ਵਿਖੇ ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਸਲਾਨਾ ਸਹੀਦੀ ਸਮਾਗਮ 6 ਤੋਂ ਸੁਰੂ

Leave a Reply

Your email address will not be published. Required fields are marked *

error: Content is protected !!