![]()

ਲੁਧਿਆਣਾ, (ਬਿਊਰੋ ) : ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਮੰਚ ਖੰਡੂਰ ਵੱਲੋਂ ਸਮੂਹ ਨਗਰ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਪਿੰਡ ਖੰਡੂਰ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਮਹਾਨ ਸਮਾਗਮ ਆਰੰਭ ਹੋਏ ਜਿਸ ਵਿਚ ਬੱਚਿਆਂ ਨੇ ਗੁਰਬਾਣੀ ਸ਼ਬਦ ਕੀਰਤਨ ਗਾਇਨ ਕੀਤੇ, ਭਾਈ ਇੰਦਰਜੀਤ ਸਿੰਘ ਜਗਰਾਓਂ ਸਾਥੀ ਭਾਈ ਦਲਜੀਤ ਸਿੰਘ ਖੰਡੂਰ ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਜਸਵੀਰ ਸਿੰਘ ਗਗੜਾ ਦੇ ਜੱਥੇ ਵੱਲੋਂ ਵੀ ਹਾਜਰੀ ਲਗਵਾਈ ਗਈ, ਇਸ ਮੌਕੇ ਪ੍ਰੋ ਜਸਵੀਰ ਸਿੰਘ ਰੁੜਕਾ ਨੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਨੇ ਸਿੱਖ ਕੌਮ ਦੀ ਖਾਤਰ ਅਪਣਾ ਸਾਰਾ ਪਰਵਾਰ ਵਾਰ ਦਿੱਤਾ ਸੀ, ਜਿਸ ਕਰਕੇ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਚਮਕਦੀ ਰਹੇਗੀ।
ਇਸ ਮੌਕੇ ਵਿਦਿਅਕ ਭਲਾਈ ਮੰਚ ਖੰਡੂਰ ਦੇ ਆਗੂ ਜਗਰੂਪ ਸਿੰਘ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਆਏ ਪ੍ਰਚਾਰਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਕੱਤਰ ਅਮਨਦੀਪ ਸਿੰਘ, ਇਕਬਾਲ ਸਿੰਘ ਮਦਾਨ, ਭਾਗ ਸਿੰਘ, ਨਿਰਮਲ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਤੇਜ ਸਿੰਘ, ਜਤਿੰਦਰ ਸਿੰਘ, ਜਸਵੀਰ ਸਿੰਘ ਬਿੱਲਾ, ਪਵਨਜੀਤ ਸਿੰਘ, ਗਾਇਕ ਲਵ ਰੰਧਾਵਾ, ਰਛਪਾਲ ਸਿੰਘ ਪਾਲੀ, ਕਾਲਾ ਖੰਡੂਰ, ਚੰਨਵੀਰ ਸਿੰਘ, ਚਰਨਜੀਤ ਸਿੰਘ ਮਦਾਨ, ਜਸਪ੍ਰੀਤ ਸਿੰਘ, ਜਗਦੇਵ ਸਿੰਘ, ਬਲਕਰਨ ਸਿੰਘ , ਤੇਜਿੰਦਰ ਸਿੰਘ ਰਾਜੂ, ਰਾਜਵਿੰਦਰ ਸਿੰਘ ਰਾਜੂ, ਬਿੰਦਰ ਬਿਜਲੀ ਵਾਲਾ, ਦਲਜੀਤ ਸਿੰਘ ਲਵੀ, ਬਲਵਿੰਦਰ ਸਿੰਘ, ਨਰਿੰਦਰ ਨਿੱਕਾ ਖੰਡੂਰ, ਸਤਨਾਮ ਸਿੰਘ ਆਦਿ ਹਾਜ਼ਰ ਸਨ।