ਪਿੰਡ ਖੇਡ਼ਾ ਦੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਚੋਣ

Loading

 

ਬਿੱਟੂ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਵਿੱਚ ਇੱਕ ਸਿਖ਼ਲਾਈ ਕਮ ਕੰਪਿਊਟਰ ਕੇਂਦਰ ਦੀ ਸ਼ੁਰੂਆਤ

ਲੁਧਿਆਣਾ, 6 ਨਵੰਬਰ ( ਸਤ ਪਾਲ ਸੋਨੀ ) :   ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੇ ਵਿਸ਼ੇਸ਼ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਖੇਡ਼ਾ ਦੀ ਚੋਣ ਭਾਰਤ ਸਰਕਾਰ ਦੀ ਪ੍ਰ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕੀਤੀ ਗਈ ਹੈ। ਜਿਸ ਤਹਿਤ ਭਾਰਤ ਸਰਕਾਰ ਵੱਲੋਂ ਪਿੰਡ ਵਿੱਚ ਇੱਕ ਸਿਖ਼ਲਾਈ ਕਮ ਕੰਪਿਊਟਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਸਿਖ਼ਲਾਈ ਕੇਂਦਰ ਦਾ  ਰਵਨੀਤ ਸਿੰਘ ਬਿੱਟੂ ਨੇ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ,  ਮਹਿੰਦਰ ਕੌਰ ਗਰੇਵਾਲ ਪ੍ਰਿੰਸੀਪਲ ਸਰਕਾਰੀ ਕਾਲਜ (ਲਡ਼ਕੀਆਂ) ਲੁਧਿਆਣਾ, ਡਾਇਰੈਕਟਰ  ਮਨਜੀਤ ਸਿੰਘ ਦਰਦੀ, ਪ੍ਰਿੰਸੀਪਲ ਪ੍ਰੀਤ ਚੌਹਾਨ, ਐਡਵੋਕੇਟ ਧਰਮਜੀਤ ਸਿੰਘ ਖੇਡ਼ਾ, ਨਿੱਜੀ ਸਹਾਇਕ  ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ  ਬਿੱਟੂ ਨੇ ਕਿਹਾ ਕਿ ਅੱਜ ਜ਼ਮਾਨਾ ਬਦਲ ਗਿਆ ਹੈ, ਪਹਿਲੇ ਜ਼ਮਾਨੇ ਵਿੱਚ ਜੇਕਰ ਕੋਈ ਬੱਚਾ ਵਧੀਆ ਪਡ਼ ਜਾਂਦਾ ਸੀ ਤਾਂ ਉਸ ਨੂੰ ਯਕੀਨਨ ਸਰਕਾਰੀ ਨੌਕਰੀ ਮਿਲ ਜਾਂਦੀ ਸੀ ਅਤੇ ਜੋ ਨਹੀਂ ਪਡ਼ਦੇ ਸਨ ਉਹ ਖੇਤੀਬਾਡ਼ੀ ਅਤੇ ਹੋਰ ਸਹਾਇਕ ਧੰਦਿਆਂ ਦੇ ਸਿਰ ‘ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਸਰ ਕਰ ਲੈਂਦੇ ਸਨ ਪਰ ਹੁਣ ਹਾਲਾਤ ਇਹ ਨਹੀਂ ਰਹੇ ਹਨ। ਉਨਾਂ ਕਿਹਾ ਕਿ ਅੱਜ ਹਰੇਕ ਪਡ਼ੇ  ਲਿਖੇ ਨੌਜਵਾਨ ਨੂੰ ਨੌਕਰੀ ਉਸਦੀ ਯੋਗਤਾ ਮੁਤਾਬਿਕ ਨੌਕਰੀ ਮੁਹੱਈਆ ਕਰਾਉਣਾ ਕਾਫੀ ਕਠਿਨ ਕੰਮ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਇਹੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਪਡ਼ਾਈ ਦੇ ਨਾਲ-ਨਾਲ ਹੁਨਰਮੰਦ ਵੀ ਬਣਾਇਆ ਜਾਵੇ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਡ਼ਾਈ ਦੇ ਨਾਲ-ਨਾਲ ਕਿੱਤਾਮੁੱਖੀ ਸਿੱਖਿਆ ਵੀ ਗ੍ਰਹਿਣ ਕਰਨ।
ਉਨਾਂ ਭਾਰਤ ਸਰਕਾਰ ਦੀ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਪਿੰਡਾਂ ਦੀ ਚੋਣ ਨਿਰਧਾਰਤ ਮਾਪਦੰਡ ਪੂਰੇ ਕਰਨ ਉਪਰੰਤ ਕੀਤੀ ਜਾਂਦੀ ਹੈ। ਜ਼ਿਲਾ ਲੁਧਿਆਣਾ ਲਈ ਇਹ ਬਡ਼ੇ  ਮਾਣ ਵਾਲੀ ਗੱਲ ਹੈ ਕਿ ਪਿੰਡ ਖੇਡ਼ਾ ਵਿੱਚ ਇਹ ਕੇਂਦਰ ਖੋਲਣ ਲਈ ਭਾਰਤ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ। ਇਸ ਕੇਂਦਰ ਦੇ ਖੁੱਲਣ ਨਾਲ ਇਕੱਲੇ ਪਿੰਡ ਖੇਡ਼ਾ ਨੂੰ ਹੀ ਨਹੀਂ ਸਗੋਂ ਪੂਰੇ ਇਲਾਕੇ ਨੂੰ ਇਸ ਦਾ ਬਹੁਤ ਲਾਭ ਮਿਲੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਹੁਨਰਮੰਦ ਅਤੇ ਕਿੱਤਾ ਮੁੱਖੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਬਹੁਤ ਵਧੀਆ ਨਤੀਜੇ ਮਿਲਣਗੇ। ਸਮਾਗਮ ਨੂੰ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ।
ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ  ਪ੍ਰੀਤ ਚੌਹਾਨ ਨੇ ਦੱਸਿਆ ਕਿ ਇਸ ਕੇਂਦਰ ਵਿੱਚ 120 ਸੀਟਾਂ ਰੱਖੀਆਂ ਗਈਆਂ ਹਨ, ਜਿਸ ਵਿੱਚ 60 ਸੀਟਾਂ ਕੰਪਿਊਟਰ ਕੋਰਸ ਲਈ ਅਤੇ 60 ਸੀਟਾਂ ਸਿਲਾਈ ਕਢਾਈ ਕੋਰਸ ਲਈ ਹਨ। ਪਹਿਲੇ ਹੀ ਸਾਲ ਇਸ ਕੇਂਦਰ ਦਾ ਇਲਾਕੇ ਦੇ 12 ਪਿੰਡਾਂ ਦੇ ਬੱਚੇ ਲਾਭ ਲੈਣਗੇ। ਉਨਾਂ ਕਿਹਾ ਕਿ ਅਗਲੇ ਸਾਲ ਫਰਵਰੀ ਤੋਂ ਇਸ ਕੇਂਦਰ ਦੀਆਂ ਸੀਟਾਂ ਦੀ ਗਿਣਤੀ ਵਧਾ ਕੇ 480 ਕਰ ਦਿੱਤੀ ਜਾਵੇਗੀ, ਜਿਸ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨ ਮੁੰਡੇ ਕੁਡ਼ੀਆਂ ਨੂੰ ਲਾਭ ਮਿਲੇਗਾ। ਉਨਾਂ ਕਿਹਾ ਕਿ ਇਸ ਕੇਂਦਰ ਦੀ ਨਜ਼ਰਸਾਨੀ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਸੈਂਟਰ, ਨਵੀਂ ਦਿੱਲੀ ਵੱਲੋਂ ਕੀਤੀ ਜਾਵੇਗੀ।

7550cookie-checkਪਿੰਡ ਖੇਡ਼ਾ ਦੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਚੋਣ

Leave a Reply

Your email address will not be published. Required fields are marked *

error: Content is protected !!