![]()

ਲੁਧਿਆਣਾ 4 ਨਵੰਬਰ ( ਸਤ ਪਾਲ ਸੋਨੀ ) : ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਵਿਖੇ ਬਤੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਭਾਈ ਨਿਰਮਲ ਸਿੰਘ, ਭਾਈ ਗੁਰਇਕਬਾਲ ਸਿੰਘ, ਭਾਈ ਤੇਜਿੰਦਰ ਸਿੰਘ ਜੋਸ,ਭਾਈ ਨਿਰਮਲ ਸਿੰਘ ਵਡਾਲਾ, ਭਾਈ ਦਿਲਬਾਗ ਸਿੰਘ, ਭਾਈ ਜੋਰਾ ਸਿੰਘ ਪ੍ਰੀਤ ਅਤੇ ਬੀਬੀਆਂ ਦੇ ਸਬਦੀ ਜਥੇ ਸੰਗਤਾਂ ਨੂੰ ਗੁਰੂ ਸਬਦ ਨਾਲ ਜੋਡ਼ਿਆ ਅਤੇ ਕਥਾ ਵਾਚਕ ਭਾਈ ਦਵਿੰਦਰਪਾਲ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਦਾ ਚਾਨਣਾ ਪਾਇਆ। ਅਰਦਾਸ ਭਾਈ ਗਗਨਦੀਪ ਸਿੰਘ ਜੀ ਨੇ ਕੀਤੀ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਨੇ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ।ਜਨਰਲ ਸਕੱਤਰ ਸ ਕੁਲਵੰਤ ਸਿੰਘ ਜੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੂੰ ਸਾਰੇ ਧਾਰਮਿਕ ਸਮਾਗਮਾ ਚ ਵੱਡੀ ਗਿਣਤੀ ਪਹੁੰਚਣ ਲਈ ਬੇਨਤੀ ਕੀਤੀ । ਅਕਾਲੀ ਆਗੂ ਗੁਰਦੀਪ ਸਿੰਘ ਲੀਲ, ਸੁਖਦੇਵ ਸਿੰਘ ਐਲ ਏ,ਡਾ ਮਹਿੰਦਰ ਸਿੰਘ, ਜਥੇਦਾਰ ਜੋਰਾ ਸਿੰਘ, ਹਰੀ ਸਿੰਘ ਦੋਆਬਾ, ਰਤਨ ਚੋਪਡ਼ਾ, ਮਾਸਟਰ ਬਲਰਾਜ ਸਿੰਘ, ਬਾਬਾ ਗਗਨਦੀਪ ਸਿੰਘ, ਬਾਬਾ ਪ੍ਰਗਟ ਸਿੰਘ, ਨਾਹਰ ਸਿੰਘ, ਭਗਤ ਸਿੰਘ, ਵਨੀਤ ਸਭਰਵਾਲ, ਜਗਦੀਸ਼ ਸਿੰਘ ਬਿੱਟੂ, ਦਰਸਨ ਸਿੰਘ, ਰਘਬੀਰ ਸਿੰਘ ਗਿੱਲ, ਸਰਪੰਚ ਨਰੈਣ ਸਿੰਘ ਦੋਲੋ, ਕੁਲਵਿੰਦਰ ਸਿੰਘ ਰਿੰਪੀ, ਅਮਨਦੀਪ ਸਿੰਘ ਸੱਪਲ, ਜਸਪ੍ਰੀਤ ਸਿੰਘ ਹਨੀ, ਅਮਰਜੀਤ ਕੁਮਾਰ,ਚਰਨ ਸਿੰਘ, ਬਲਵੰਤ ਸਿੰਘ, ਰਾਮ ਸ਼ਰਨ ਸਿੰਘ , ਦਵਿੰਦਰ ਸਿੰਘ, ਕੁਲਜੀਤ ਸਿੰਘ ਕਾਕਾ, ਗੁਰਦੀਪ ਸਿੰਘ ਘੁਮਾਣ, ਬਲਜੀਤ ਸਿੰਘ ਬਬਲੂ, ਐਚ ਐਸ ਸੇਠੀ, ਕਰਨਵੀਰ ਸਿੰਘ , ਕਾਕਾ ਵਰੁਣ, ਸਤਪਾਲ ਸਿੰਘ,ਅਮਰਦੀਪ ਸਿੰਘ, ਲਾਲ ਸਿੰਘ, ਅਜੀਤ ਸਿੰਘ, ਗੁਰਿੰਦਰਪਾਲ ਸਿੰਘ ਵਿਸਕੀ, ਸਤਪਾਲ ਸਿੰਘ ਸੋਢੀ, ਗੁਰਿੰਦਰਜੀਤ ਸਿੰਘ ਸਿੱਧੂ, ਕਮਲਜੀਤ ਸਿੰਘ, ਅਮਰਜੀਤ ਸਿੰਘ ਖਾਲਸਾ, ਬਾਬਾ ਕਿਰਪਾਲ ਸਿੰਘ, ਬਾਬਾ ਨੇਕ ਸਿੰਘ, ਬੂਟਾ ਸਿੰਘ, ਦੀਵਾਨ ਸਿੰਘ ਖੇਡ਼ਾ, ਬਲਦੇਵ ਸਿੰਘ, ਹਰਮਿੰਦਰ ਸਿੰਘ, ਜੈਵੀਰ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ।