![]()

ਕਿਸਾਨਾਂ ਨਾਲ ਪੂਰੀ ਤਰਾਂ ਖਡ਼ੇਗੀ ਆਪ: ਮਾਣੂਕੇ
ਲੁਧਿਆਣਾ , 16 ਅਕਤੂਬਰ (ਬਿਊਰੋ ਚਡ਼੍ਹਤ ਪਜਾਬ ਦੀ ) : ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਅਤੇ ਲੁਧਿਆਣਾ ਦਿਹਾਤੀ ਦੇ ਸੈਂਕਡ਼ੇ ਵਲੰਟੀਅਰਾਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਅਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੀ ਅਗਵਾਈ ਵਿਚ ਪਰਾਲੀ ਸਾਡ਼ਨ ਦੇ ਮਾਮਲੇ ਤੇ ਕਿਸਾਨਾਂ ਵਿਰੁੱਧ ਕਾਰਵਾਈ ਕਰਨ ਵਿਰੁੱਧ ਇਕ ਮੈਮੋਰੈਂਡਮ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ । ਇਸ ਸਮੇਂ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ, ਲੁਧਿਆਣਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਧਮੋਟ, ਅਹਿਬਾਬ ਸਿੰਘ ਗਰੇਵਾਲ, ਨਵਜੋਤ ਸਿੰਘ ਜਰਗ (ਦੋਵੇਂ ਸੂਬਾ ਜਨਰਲ ਸਕੱਤਰ ), ਸੂਬਾ ਮੀਡੀਆ ਟੀਮ ਦੇ ਮੈਂਬਰ ਦਰਸ਼ਨ ਸਿੰਘ ਸ਼ੰਕਰ, ਜੀਵਨ ਸਿੰਘ ਸੰਗੋਵਾਲ, ਗੁਰਪ੍ਰੀਤ ਸਿੰਘ ਲਾਪਰਾਂ, ਅਨਿਲ ਦੱਤ ਫੱਲੀ, ਸਰਬੰਸ ਸਿੰਘ ਮਾਣਕੀ ਸਮੇਤ ਜਿਲਾ ਜਥੇਬੰਦੀ ਦੇ ਸਾਰੇ ਅਹੁਦੇਦਾਰ ਮੌਜੂਦ ਸਨ।
ਮੈਮੋਰੈਂਡਮ ਵਿਚ ਨੈਸ਼ਨਲ ਗਰੀਨ ਟਿ੍ਉਨਲ ਦੇ ਆਦੇਸ਼ ਅਨੁਸਾਰ ਸਰਕਾਰ ਨੂੰ ਝੋਨੇ ਦੀ ਪਰਾਲੀ ਸਹੀ ਢੰਗ ਨਾਲ ਸੰਭਾਲਣ ਲਈ ਲੋਡ਼ੀਂਦੀ ਮਸ਼ੀਨਰੀ ਮੁਹੱਈਆ ਕਰਾਉਣ ਜਾਂ ਢੁਕਵੀਂ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਜਦ ਤਕ ਸਰਕਾਰ ਪਰਾਲੀ ਸੰਭਾਲਣ ਦੇ ਪ੍ਰਬੰਧ ਨਹੀਂ ਕਰਦੀ ਤਦ ਤਕ ਪਰਾਲੀ ਸਾਡ਼ਨ ਲਈ ਕਿਸਾਨਾਂ ਖਿਲਾਫ਼ ਕੋਈ ਜੁਰਮਾਨਾ ਨਾ ਲਗਾਇਆ ਜਾਵੇ ਅਤੇ ਨਾਂ ਹੀ ਜਮੀਨਾਂ ਦੀਆਂ ਜਮਾਂਬੰਦੀਆਂ ਵਿਚ ਲਾਲ ਸਿਆਹੀ ਨਾਲ ਇੰਦਰਾਜ਼ ਕੀਤੇ ਜਾਣ। ਆਪ ਨੇਤਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਵਿਰੁੱਧ ਕਾਰਵਾਈ ਜਾਰੀ ਰੱਖੀ ਤਾਂ ਉਹ ਪਰਾਲੀ ਸਾਡ਼ਨ ਲਈ ਕਿਸਾਨਾਂ ਦਾ ਸਾਥ ਦੇਣਗੇ। ਉਨਾਂ ਕਿਹਾ ਕਿ ਆਮਆਦਮੀ ਪਾਰਟੀ ਪ੍ਰਦੂਸ਼ਣ ਫੈਲਾਉਣ ਦੇ ਸਖਤ ਖਿਲਾਫ ਹੈ, ਪ੍ਰੰਤੂ ਸਰਕਾਰ ਅੈਨ ਜੀ ਟੀ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਪਰਾਲੀ ਸੰਭਾਲਣ ਦੇ ਪ੍ਰਬੰਧ ਕਰਨ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ ਅਤੇ ਉਲਟਾ ਹੁਣ ਕਿਸਾਨਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਹੀ ਹੈ ਜਦ ਕਿ ਕਿਸਾਨਾਂ ਪਾਸ ਪਰਾਲੀ ਸਾਡ਼ਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ । ਹੁਣ ਕਿਸਾਨਾਂ ਨੇ ਤੁਰੰਤ ਖੇਤਾਂ ਨੂੰ ਤਿਆਰ ਕਰਕੇ ਕੁੱਝ ਹੀ ਦਿਨਾਂ ਵਿਚ ਕਣਕ ਦੀ ਬਿਜਾਈ ਕਰਨੀ ਹੈ। ਆਪ ਨੇਤਾਵਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਉਨਾਂ ਦੇ ਸਾਰੇ ਕਰਜੇ ਮੁਆਫ ਕਰਨ ਦੇ ਵਾਅਦੇ ਤੋਂ ਮੁੱਕਰਨ ਤੇ ਭਾਰੀ ਨਿਰਾਸ਼ਾ ਵਿਚ ਹਨ ਅਤੇ ਹੁਣ ਸਰਕਾਰ ਪਰਾਲੀ ਸਾਡ਼ਨ ਦੇ ਮਾਮਲੇ ਤੇ ਹੋਰ ਪ੍ਰੇਸ਼ਾਨ ਕਰ ਰਹੀ ਹੈ।