![]()

ਲੁਧਿਆਣਾ,21 ਦਸੰਬਰ (ਸਤ ਪਾਲ ਸੋਨੀ): ਪਰਸੂਰਾਮ ਫਾਉਡੇਸ਼ਨ ਵਲੋਂ ਫਾਉਡੇਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਦਾਨੀ ਸਜਣਾਂ ਦੇ ਸਹਿਯੋਗ ਨਾਲ ਮਰੀਜਾਂ, ਅੰਗਹੀਣਾ ਅਤੇ ਬਜੁਰਗਾਂ ਦੀ ਸਹੂਲਤ ਲਈ ਜਨਤੱਕ ਥਾਵਾਂ ‘ਤੇ ਵਹੀਲ ਚੇਅਰ ਵੰਡਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸ਼੍ਰੀ ਰਾਮਾ ਚੈਰੀਟੇਬਲ ਹਸਪਤਾਲ ਢੋਲੇਵਾਲ ਵਿਖੇ ਮਰੀਜਾਂ ਦੀ ਸਹੂਲਤ ਲਈ ਇਕ ਵਹੀਲ ਚੇਅਰ ਦਾਨ ਕੀਤੀ ਗਈ। ਇਸ ਮੋਕੇ ਤੇ ਰਾਕੇਸ਼ ਸ਼ਰਮਾ ਨੇ ਕਿਹਾ ਕਿ ਕਿਸੇ ਅੰਗਹੀਣ, ਮਰੀਜ ਜਾਂ ਬਜੁਰਗ ਦੀ ਮਦਦ ਕਰਨਾ, ਧਾਰਮਿਕ ਸਥਾਨਾਂ ਤੇ ਦਾਨ ਕਰਨ ਨਾਲੋ ਕਈ ਗੁਣਾ ਚੰਗਾਂ ਹੈ। ਉਨਾ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਮਸ਼ਾਨ ਘਾਟ, ਸੈਸ਼ਨ ਕੋਰਟ, ਰੇਲਵੇ ਸਟੇਸ਼ਨ ਅਤੇ ਮਿਨੀ ਸਕਤਰੇਤ ਵਿਖੇ ਜਰੂਰਤਮੰਦਾਂ ਦੀ ਸਹਾਇਤਾ ਲਈ ਵਹੀਲ ਚੇਅਰਜ਼ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਦਾਨੀ ਸਜਣਾਂ ਦੇ ਸਹਿਯੋਗ ਨਾਲ ਅਗੇ ਤੋਂ ਵੀ ਜਾਰੀ ਰਹੇਗਾ। ਇਸ ਮੋਕੇ ਤੇ ਹਸਪਤਾਲ ਦੇ ਸਟਾਫ ਵਲੋਂ ਪਰਸ਼ੂਰਾਮ ਫਾਉਡੇਸ਼ਨ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਰਾਕੇਸ਼ ਸ਼ਰਮਾ ਤੋਂ ਇਲਾਵਾ ਦੇਵ ਰਾਜ ਸ਼ਰਮਾ, ਸੰਜੀਵ ਕੁਮਾਰ, ਪੀ. ਰਾਜ ਸ਼ਰਮਾ, ਪ੍ਰਦੀਪ ਕੁਮਾਰ, ਐਡਵੋਕੇਟ ਵਨੀਤ ਸ਼ਰਮਾ, ਰਾਕੇਸ਼ ਤਲਵਾਰ, ਐਡਵੋਕੇਟ ਗੋਰਵ ਸ਼ਰਮਾ, ਸ਼ਾਮ ਲਾਲ ਕਾਲੀਆ, ਐਸ.ਕੇ. ਭੰਡਾਰੀ, ਗਨੇਸ਼ ਕੁਮਾਰ ਆਦਿ ਹਾਜਰ ਸਨ।