‘ਪਡ਼ੋ ਪੰਜਾਬ  ਪਡ਼ਾਓ ਪੰਜਾਬ” ਤਹਿਤ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਸਮਰ ਕੈਂਪ ਦਾ ਆਯੋਜਨ

Loading


ਵਿਦਿਆਰਥੀਆਂ ਵੱਲੋਂ ਗਣਿਤ ਵਿਸ਼ੇ ਵਿੱਚੋਂ 100/100 ਅੰਕ ਪ੍ਰਾਪਤ ਕਰਨ ਦਾ ਟੀਚਾ
ਲੁਧਿਆਣਾ 22  ਜੂਨ ( ਸਤ ਪਾਲ ਸੋਨੀ ) :  ”ਪਡ਼ੋ ਪੰਜਾਬ ਪਡ਼ਾਓ ਪੰਜਾਬ” ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ  ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ ਅਨੁਸਾਰ ਗਣਿਤ ਵਿਸ਼ੇ ਦਾ ਸਮਰ ਕੈਂਪ ਮਿਤੀ 04 ਜੂਨ-2018 ਤੋਂ 22-ਜੂਨ-2018 ਤੱਕ ਗੁਰੂ ਨਾਨਕ ਦੇਵ ਭਵਨ ਮਿੰਨੀ ਆਡੋਟੋਰੀਅਮ ਵਿਖੇ ਜ਼ਿਲਾ ਸਿੱਖਿਆ ਅਫਸਰ   ਸਵਰਨਜੀਤ ਕੌਰ ਦੀ ਯੋਗ ਅਗਵਾਈ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾਡ਼ਿਆ ਗਿਆ। ਇਸ ਸਮਰ ਕੈਂਪ ਦੌਰਾਨ ਬਲਵਿੰਦਰ ਕੌਰ (ਡੀ.ਐਸ.ਐਸ.) ਅਤੇ ਡਾ. ਚਰਨਜੀਤ ਸਿੰਘ (ਡੀ.ਡੀ.ਈ.ਓ.) ਲੁਧਿਆਣਾ ਵੱਲੋਂ ਪੂਰਨ ਸਹਿਯੋਗ ਪਾਇਆ ਗਿਆ।
ਜ਼ਿਲਾ ਸਿੱਖਿਆ ਅਫਸਰ (ਸ) ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਲੁਧਿਆਣਾ ਜ਼ਿਲੇ  ਦੇ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪਡ਼ਦੇ 300 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ ਲੁਧਿਆਣਾ ਗਣਿਤ ਟੀਮ ਵੱਲੋਂ ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਸਿਲੇਬਸ ਦਾ ਕਰੋਸ ਕੋਰਸ ਕਰਵਾਇਆ ਗਿਆ। ਇਸ ਕੈਂਪ ਦੌਰਾਨ ਰੋਜ਼ਾਨਾ ਵਿਦਿਆਰਥੀਆਂ ਨੂੰ ਕਿਸੇ ਪ੍ਰਮੁੱਖ ਸ਼ਖਸ਼ੀਅਤ ਵੱਲੋਂ ਪ੍ਰੇਰਨਾਦਾਇਕ ਲੈਕਚਰ, ਕੁਇੱਜ ਅਤੇ ਪਡ਼ਾਏ ਗਏ ਵਿਸ਼ੇ ਦੀ ਅਸਾਈਨਮੈਂਟ ਘਰੋਂ ਤਿਆਰ ਕਰਨ ਵਾਸਤੇ ਦਿੱਤੀ ਜਾਂਦੀ ਸੀ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਸਮਾਜ ਸੇਵੀ ਸੰਸਥਾਵਾਂ (ਜਿਵੇਂ ਕਿ ਜੈਨ ਭਰਾਵਾਂ, ਵਰਧਮਾਨ, ਰੈੱਡ ਹਿੱਲ, ਬੋਨ ਬਰਿੱਡ ਆਦਿ) ਵੱਲੋਂ ਵਧੀਆ ਰਿਫਰੈਸ਼ਮੈਂਟ ਦਿੱਤੀ ਜਾਂਦੀ ਰਹੀ ਹੈ। ਗਣਿਤ ਡੀ.ਐਮ. ਲੁਧਿਆਣਾ ਸੰਜੀਵ ਕੁਮਾਰ ਤਨੇਜਾ ਅਨੁਸਾਰ ਇਹ ਵਿਦਿਆਰਥੀ ਅੱਗੇ ਜਾ ਕੇ ਆਪਣੇ ਸਕੂਲ ਦੇ ਗਣਿਤ ਅਧਿਆਪਕਾਂ ਦੇ ਸਹਿਯੋਗੀ ਦੇ ਤੌਰ ‘ਤੇ ਵਿਦਿਆਰਥੀਆਂ ਨੂੰ ਸਮਰ ਕੈਂਪ ਦੌਰਾਨ ਜਾਣੀਆਂ ਗਈਆਂ ਤਕਨੀਕਾ ਰਾਹੀਂ ਗਣਿਤ ਵਿਸ਼ੇ ਨੂੰ ਪਡ਼ਨ ਵਿੱਚ ਸਹਿਯੋਗ ਕਰਨਗੇ। ਇਨਾਂ ਵਿਦਿਆਰਥੀਆਂ ਦਾ ਟੀਚਾ ਗਣਿਤ ਵਿਸ਼ੇ ਵਿੱਚ 100/100 ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਸਕੂਲ ਦਾ ਅਤੇ ਆਪਣੇ ਜ਼ਿਲੇ  ਦਾ ਨਾਂ ਰੋਸ਼ਨ ਕਰਨਾ ਹੋਵੇਗਾ। ਅੱਜ ਸਮਾਪਤ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਵਿਦਿਆਰਥੀਆਂ ਨਾਲ ਗਣਿਤ ਵਿਸ਼ੇ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।

20930cookie-check‘ਪਡ਼ੋ ਪੰਜਾਬ  ਪਡ਼ਾਓ ਪੰਜਾਬ” ਤਹਿਤ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਸਮਰ ਕੈਂਪ ਦਾ ਆਯੋਜਨ

Leave a Reply

Your email address will not be published. Required fields are marked *

error: Content is protected !!