![]()

ਸ਼ਿਵਸੈਨਾ ਹਿੰਦੁਸਤਾਨ ਨੇ ਕਾਂਗਰਸੀ ਨੇਤਾ ਸ਼ਸ਼ਿ ਥਰੂਰ ਵਲੋਂ ਸਮੋਕ ਲੈਸ ਦੀਵਾਲੀ ਮਨਾਓਣ ਦੇ ਬਿਆਨ ਦੀ ਕੀਤੀ ਨਿੰਦਾ
ਲੁਧਿਆਣਾ 13, ਅਕਤੂਬਰ ( ਸਤ ਪਾਲ ਸੋਨੀ ) : ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰ ਦਿਵਾਲੀ ਦੇ ਮੌਕੇ ਤੇ ਪਟਾਖਿਆਂ ਤੇ ਰੋਕ ਲਗਾਉਣ ਤੇ ਹਿੰਦੂ ਸਮਾਜ ਵਿੱਚ ਕਡ਼ਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ ਦੀ ਅਗੁਵਾਈ ਵਿੱਚ ਰੇਖੀ ਚੌਕ ਤੇ ਰੋਸ਼ ਜਾਹਿਰ ਕਰਦੇ ਹੋਏ ਸੁਪ੍ਰੀਮ ਕੋਰਟ ਵਲੋਂ ਪਟਾਖਿਆਂ ਤੇ ਲਗਾਈ ਰੋਕ ਨੂੰ ਹਟਾਣ ਦੀ ਮੰਗ ਕੀਤੀ ਹੈ। ਚੰਦਰਕਾਂਤ ਚੱਢਾ ਦੀ ਅਗੁਵਾਈ ਵਿੱਚ ਇਕੱਠੇ ਹੋਏ ਸ਼ਿਵਸੈਨਿਕਾਂ ਵਲੋਂ ਪੰਫਲੇਟਸ ਦੇ ਮਾਧਿਅਮ ਰਾਹੀਂ ਦਿੱਲੀ,ਮੁਂਬਈ ਸਮੇਤ ਦੇਸ਼ ਭਰ ਦੇ ਹਿੰਦੂ ਸਮਾਜ ਨੂੰ ਪਿਛਲੇ ਸਾਲ ਤੋਂ ਚਾਰ ਗੁਣਾ ਵੱਧ ਪਟਾਕੇ ਚਲਾਣ ਦੀ ਅਪੀਲ ਕੀਤੀ ਹੈ। ਚੰਦਰਕਾਂਤ ਚੱਢਾ ਨੇ ਕਿਹਾ ਕਿ ਹਿੰਦੂਆਂ ਦੇ ਤਿਓਹਾਰਾਂ ਨਾਲ ਛੇਡ਼ਛਾਡ਼ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਕਾਂਗਰਸੀ ਨੇਤਾ ਸ਼ਸ਼ਿ ਥਰੂਰ ਅਤੇ ਦਿੱਲੀ ਐਸ.ਜੀ.ਪੀ.ਸੀ ਦੇ ਸਕੱਤਰ ਮਨਜਿੰਦਰ ਸਿਰਸਾ ਵਲੋਂ ਗਰੀਨ ਅਤੇ ਸਮੋਕ ਲੈਸ ਦੀਵਾਲੀ ਮਨਾਉਣ ਅਤੇ ਪਰਿਆਵਰਣ ਦੇ ਰੱਖ ਰਖਾਵ ਦੇ ਬਿਆਨ ਤੇ ਟਿੱਪਣੀ ਕਰਦੇ ਹੋਏ ਚੰਦਰਕਾਂਤ ਚੱਢਾ ਨੇ ਕਿਹਾ ਕਿ ਪਹਿਲਾਂ ਇਹ ਦੋਨਾਂ ਨੇਤਾਗਣ ਆਪਣੀਆਂ ਲਕਸਰੀ ਗੱਡੀਆਂ ਅਤੇ ਏ.ਸੀ ਦਫਤਰਾਂ ਦਾ ਤਿਆਗ ਕਰ ਪਰਿਆਵਰਣ ਨੂੰ ਸਾਫ਼ ਸਾਫ਼ ਬਣਾਉਣ ਵਿੱਚ ਯੋਗਦਾਨ ਕਰਨ ਉਸ ਤੋਂ ਬਾਅਦ ਹੀ ਅਜਿਹਾ ਕੋਈ ਬਿਆਨ ਦੇਣ। ਚੰਦਰਕਾਂਤ ਚੱਢਾ ਨੇ ਦੇਸ਼ਭਰ ਦੇ ਹਿੰਦੂ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦਿਵਾਲੀ ਜਿਹੇ ਪਵਿੱਤਰ ਦਿਹਾਡ਼ੇ ਤੇ ਪਟਾਖਿਆਂ ਦੀ ਵਿਕਰੀ ਤੇ ਲੱਗੀ ਪਾਬੰਦੀ ਦੇ ਆਦੇਸ਼ਾਂ ਦਾ ਜ਼ੋਰਦਾਰ ਆਤਿਸ਼ਬਾਜੀ ਚਲਾ ਕੇ ਸਵਾਗਤ ਕਰ ਇੱਕ ਜੁੱਟਤਾ ਦਾ ਪ੍ਰਮਾਣ ਦਿਤਾ ਜਾਵੇ।ਇਸ ਮੌਕੇ ਤੇ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੇ ਸੂਬਾ ਮੀਤ ਪ੍ਰਧਾਨ ਯੋਗੇਸ਼ ਬਕਸ਼ੀ,ਲੀਗਲ ਸੇਲ ਦੇ ਜਿਲਾ ਪ੍ਰਧਾਨ ਐਡਵੋਕੇਟ ਨਿਤੀਨ ਘੰਡ,ਯੂਥ ਜਿਲਾ ਪ੍ਰਧਾਨ ਵਪਾਰ ਵਿੰਗ ਕੁਣਾਲ ਸੂਦ,ਜੌਨੀ ਮਹਿਰਾ,ਮਨੋਜ ਕੁਮਾਰ,ਵਿੱਕੀ ਨਾਗਪਾਲ, ਕੁਲਜੀਤ ਸਿੰਘ,ਰਾਜ ਕੁਮਾਰ ਆਦਿ ਮੌਜੂਦ ਸਨ।