ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ-ਰਾਜਪਾਲ ਐੱਨ. ਐੱਨ. ਵੋਹਰਾ

Loading

 

ਸਰਕਾਰੀ ਕਾਲਜ (ਲੜਕੇ) ਦੇ ਸਾਲਾਨਾ ਸਮਾਰੋਹ 340 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ

ਲੁਧਿਆਣਾ, 27 ਮਈ ( ਸਤ ਪਾਲ ਸੋਨੀ ) : ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸ੍ਰੀ ਐੱਨ. ਐੱਨ. ਵੋਹਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਆਪਣੇ ਪੈਰਾਂਤੇ ਖਡ਼ੇ  ਹੋਣ ਅਤੇ ਦੇਸ਼ ਵਿੱਚ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਉਹ ਅੱਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਜਿਸ ਦੌਰਾਨ ਉਨਾਂ ਕਾਲਜ ਦੇ ਪੋਸਟ ਗ੍ਰੇਜੂਏਸ਼ਨ ਕਰ ਚੁੱਕੇ 340 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਵੱਖਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੇ 40 ਤੋਂ ਵਧੇਰੇ ਵਿਦਿਆਰਥੀਆਂ ਨੂੰਰੋਲ ਆਫ਼ ਆਨਰ‘, ‘ਕਾਲਜ ਕਲਰਅਤੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। 

ਸੈਂਕਡ਼ੇ ਵਿਦਿਆਰਥੀਆਂ ਨਾਲ ਭਰੇ ਸਾਹਿਰ ਆਡੀਟੋਰੀਅਮ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਕਿਸੇ ਦੇਸ਼ ਦੀ ਤਾਕਤ ਉਥੋਂ ਦੇ ਨੌਜਵਾਨ ਹੁੰਦੇ ਹਨ, ਜਿਸ ਦੇਸ਼ ਦੇ ਨੌਜਵਾਨ ਚੰਗੀ ਸਿੱਖਿਆ ਹਾਸਲ ਕਰਕੇ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਉਂਦੇ ਹਨ, ਉਹ ਦੇਸ਼ ਵਿਸ਼ਵ ਦ੍ਰਿਸ਼ਟੀਕੋਣ ਤੋਂ ਸਰਬਪੱਖੀ ਤਰੱਕੀ ਕਰਦੇ ਹਨ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਘੱਟ ਮਿਲਦੇ ਸਨ, ਜਦਕਿ ਹੁਣ ਕਾਰਜ ਕਰਨ ਯੋਗ ਖੇਤਰ ਬਹੁਤ ਵਿਸ਼ਾਲ ਹੋ ਗਏ ਹਨ ਅਤੇ ਮੌਕਿਆਂ ਦੀ ਗਿਣਤੀ ਵੀ ਵਧ ਗਈ ਹੈ।

ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਮਯਾਬੀ ਅਤੇ ਅੱਗੇ ਵਧਣ ਲਈ ਆਪਣੇ ਨਿਸ਼ਾਨੇ ਮਿੱਥ ਲੈਣ, ਕਿਉਂਕਿ ਪੜਾਈ ਉਨਾਂ ਦੀ ਨਿੱਜੀ ਜ਼ਿੰਦਗੀ ਨੂੰ ਸੰਵਾਰਨ ਲਈ ਬਹੁਤ ਜ਼ਰੂਰੀ ਹੈ। ਉਨਾਂ ਜ਼ੋਰ ਦਿੱਤਾ ਕਿ ਕੋਈ ਮੁਕਾਮ ਹਾਸਿਲ ਕਰਨ ਲਈ ਪਡ਼ਾਈ ਦੇ ਨਾਲਨਾਲ ਆਤਮ ਵਿਸ਼ਵਾਸ਼ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਨਾਂ ਕਿਹਾ ਕਿ ਅੱਜ ਸਮੇਂ ਦੇ ਨਾਲਨਾਲ ਭਾਰਤੀ ਵਿਦਿਆਰਥੀਆਂ ਵਿਸ਼ਵ ਦੇ ਮੁਕਾਬਲੇ ਜਿਆਦਾ ਆਤਮ ਵਿਸ਼ਵਾਸ਼ੀ ਬਣਦੇ ਜਾ ਰਹੇ ਹਨ। ਉਨਾਂ ਸੰਬੋਧਨ ਦੌਰਾਨ ਕਾਲਜ ਵਿੱਚ ਵਿਦਿਆਰਥੀ ਵਜੋਂ ਅਤੇ ਅਧਿਆਪਕ ਵਜੋਂ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਾਲਜ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ। 

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਧਰਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਦੇ ਸੈਸ਼ਨ ਦੀ ਰਿਪੋਰਟ ਪੜ ਕੇ ਸੁਣਾਈ ਤੇ ਪ੍ਰਾਪਤੀਆਂ ਦੱਸੀਆਂ। ਇਸ ਮੌਕੇ ਕਾਲਜ ਦਾ ਮੈਗਜ਼ੀਨਸਤਲੁੱਜਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਐੱਨ. ਐੱਨ. ਵੋਹਰਾ ਨੂੰ ਕਾਲਜ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈਲਾਈਫ਼ਟਾਈਮ ਅਚੀਵਮੈਂਟ ਅਵਾਰਡਨਾਲ ਸਨਮਾਨਿਤ ਕੀਤਾ। ਹਲਕਾ ਗਿੱਲ ਦੇ ਵਿਧਾਇਕ  ਕੁਲਦੀਪ ਸਿੰਘ ਵੈਦ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਲਈ ਧੰਨਵਾਦੀ ਸ਼ਬਦ ਬੋਲੇ। ਇਸ ਮੌਕੇ ਸੇਵਾਮੁਕਤ ਪ੍ਰੋਫੈਸਰ ਰਾਜਿੰਦਰ ਜੈਨ, ਪ੍ਰੋਫੈਸਰ  ਡੀ. ਐੱਸ. ਸਿੱਧੂ, ਪ੍ਰੋਫੈਸਰ ਹਰਜਾਪ ਕੌਰ, ਪ੍ਰੋਫੈਸਰ  ਹਰਵਿੰਦਰ ਸਿੰਘ ਜੋਸ਼ੀ, ਪ੍ਰੋਫੈਸਰ  ਪਰਮਜੀਤ ਸਿੰਘ ਸੈਂਕਡ਼ੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ

19380cookie-checkਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ-ਰਾਜਪਾਲ ਐੱਨ. ਐੱਨ. ਵੋਹਰਾ

Leave a Reply

Your email address will not be published. Required fields are marked *

error: Content is protected !!