![]()

ਪੰਜਾਬ ਦੀ ਧਰਤੀ ਨੂੰ ਖੁਸ਼ਹਾਲ ਬਣਾਉਣ ਲਈ ਪੁੱਤਰ ਅਤੇ ਪੌਦੇ ਦੋਵੇ ਬਚਾਉਣ ਪੈਣਗੇ : ਸੋਢੀ
ਸਰਾਭਾ/ਜੋਧਾ, 17 ਜੁਲਾਈ (ਗੁਰਦੇਵ ਸਿੰਘ ਡਾਗੋ/ਦੇਵ ਸਰਾਭਾ) : ਪੰਜਾਬ ਦੀ ਧਰਤੀ ਜੋ ਪੰਜ ਦਰਿਆਵਾ ਦੀ ਧਰਤੀ ਜਿਥੇ ਛੇਵਾਂ ਦਰਿਆ ਨਸ਼ਿਆ ਦਾ ਸੱਤਵਾਂ ਲਚਰ ਗਾਇਕੀ ਦਾ ਉਥੇ ਪਤਾ ਨਹੀ ਹੋਰ ਵਾਧੂ ਦਰਿਆ ਠਾਂਠੇ ਮਾਰਦੇ ਨੇ ਸੋ ਇਨਾਂ ਸਾਰੇ ਦਰਿਆਵਾਂ ਨੂੰ ਠੱਲ ਪਾਉਣ ਲਈ ਸਾਨੂੰ ਪੁਤ ਅਤੇ ਪੋਦੇ ਬਚਾਉਣੇ ਪੈਣਗੇ । ਇਸ ਸ਼ਬਦ ਦਾ ਪ੍ਰਗਟਾਵਾ ਦਲਜੀਤ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਸਾਂਝੇ ਕੀਤੇ ਅਤੇ ਉਨਾਂ ਦੇ ਅੱਗੇ ਆਖਿਆਂ ਕਿ ਅੱਜ ਚੰਦ ਪੈਸਿਆ ਲਈ ਕੁੱਝ ਗੰਦੀ ਸੋਚ ਰੱਖਣ ਵਾਲੇ ਲੋਕ ਜੋ ਨਸ਼ਿਆ ਦਾ ਕਾਰੋਬਾਰ ਚਲਾਉਦੇ ਨੇ ਉਹ ਸ਼ਾਂਤ ਪੰਜਾਬ ਦੇ ਪੁੱਤਾ ਨੂੰ ਉਜਾੜਨ ਵਿੱਚ ਆਪਣਾ ਯੋਗਦਾਨ ਪਾਉਦੇ ਨੇ ਇਸੇ ਤਰਾਂ ਪੇੜ ਪੌਦਿਆਂ ਨੂੰ ਕੱਟ ਕੇ ਪੰਜਾਬ ਦੀ ਧਰਤੀ ਨੂੰ ਬਰਬਾਦੀ ਦੀ ਰਾਹ ਤੇ ਪਾ ਰਹੇ ਹਨ ਉਨਾਂ ਨੇ ਆਖਰ ਵਿੱਚ ਆਖਿਆਂ ਕਿ ਥੋੜਾ ਜਿਹਾ ਉਪਰਾਲਾ ਕਰਕੇ ਪਿੰਡ ਗੜੀ ਮਹਾਂ ਸਿੰਘ ਵਿੱਚ ਪੰਜ ਸੋ ਤੋ ਉਪਰ ਪੌਦੇ ਲਗਾ ਕੇ ਆਪਣੇ ਵੱਲੋਂ ਪੰਜਾਬ ਨੂੰ ਖੁਸ਼ਹਾਲ ਪਾਉਣ ਲਈ ਯੋਗਦਾਨ ਪਾਉਣ ਦਾ ਉਪਰਾਲਾ ਕੀਤਾ । ਇਸ ਮੌਕੇ ਦਲਜੀਤ ਸਿੰਘ ਸੋਢੀ ਤੋਂ ਇਲਾਵਾ ਜਸਵਿੰਦਰ ਸਿੰਘ ਜੋਧਾਂ, ਜਗਰੂਪ ਸਿੰਘ, ਸੁਖਾ ਜੋਧਾ, ਸੋਨੂੰ ਹੈਪੀ, ਗੁਰਦੀਪ ਸਿੰਘ ਰਤਨ, ਹਰਦੀਪ ਸਿੰਘ ਜਤਿੰਦਰ ਸਿੰਘ, ਕਿੰਦੂ ਆਦਿ ਨੌਜਵਾਨ ਹਾਜ਼ਰ ਸਨ ।