ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 8447 ਕੇਸ ਰੱਖੇ ਗਏ, ਜਿਨਾਂ ਵਿੱਚੋਂ  3610 ਕੇਸਾਂ ਦਾ ਦੋਵਾਂ ਧਿਰਾ ਦੀ ਆਪਸੀ ਸਹਿਮਤੀ ਕਰਵਾਇਆ ਨਿਪਟਾਰਾ

Loading

 

65 ਕਰੋਡ਼ ਰੁਪਏ ਦੀ ਰਕਮ ਦੇ ਕਲੇਮ ਕੀਤੇ ਪਾਸ

ਲੁਧਿਆਣਾ 9 ਸਤੰਬਰ ( ਸਤ ਪਾਲ ਸੋਨੀ ) :  ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗਡ਼ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਜ਼ਿਲਾ  ਕਚਹਿਰੀ ਲੁਧਿਆਣਾ ਵਿਖੇ ਸ੍ਰੀ ਗੁਰਬੀਰ ਸਿੰਘ ਜ਼ਿਲਾ  ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਸ੍ਰੀ ਗੁਰਬੀਰ ਸਿੰਘ, ਜ਼ਿਲਾ  ਤੇ ਸੈਸ਼ਨ ਜੱਜ, ਲੁਧਿਆਣਾ-ਕਮ-ਚੇਅਰਮੈਨ, ਜ਼ਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਇਸ ਲੋਕ ਅਦਾਲਤ ਵਿੱਚ ਰਾਜ਼ੀਨਾਮਾ ਹੋਣ ਯੋਗ ਫੌਜਦਾਰੀ ਮਾਮਲੇ, ਧਾਰਾ 138 ਅਧੀਨ ਐੱਨ. ਆਈ. ਐਕਟ ਮਾਮਲੇ, ਮੋਟਰ ਐਕਸੀਡੈਂਟ ਕਲੇਮ, ਵਿਵਹਾਰਕ ਝਗਡ਼ੇ/ਪਰਿਵਾਰਕ ਅਦਾਲਤ ਮਾਮਲੇ, ਕਿਰਤੀਆਂ ਦੇ ਝਗਡ਼ੇ, ਜ਼ਮੀਨ ਕਬਜ਼ੇ ਮਾਮਲੇ, ਕਿਰਾਇਆ ਮਾਮਲੇ, ਬੈਂਕ ਰਿਕਵਰੀ, ਕਰਜ਼ਾ ਵਸੂਲੀ, ਟ੍ਰਿਬਿਊਨਲ ਮਾਮਲੇ, ਮਾਲ ਵਿਭਾਗ ਦੇ ਮਾਮਲੇ, ਮਨਰੇਗਾ ਮਾਮਲੇ, ਬਿਜਲੀ ਪਾਣੀ ਦੇ ਝਗਡ਼ੇ, ਕਰ ਮਾਮਲੇ, ਸਰਵਿਸ ਮਾਮਲੇ, ਜੰਗਲਾਤ ਵਿਭਾਗ ਦੇ ਮਾਮਲੇ, ਛਾਉਣੀ ਬੋਰਡ ਮਾਮਲੇ, ਰੇਲਵੇ ਕਲੇਮ ਮਾਮਲੇ, ਕੁਦਰਤੀ ਆਫਤਾਂ ਨਾਲ ਸਬੰਧਤ ਮੁਆਵਜ਼ਾ ਮਾਮਲੇ ਅਤੇ ਪ੍ਰੀਲਿਟੀਗੇਟਿਵ ਕੇਸ ਸੁਣਵਾਈ ਲਈ ਰੱਖੇ ਗਏ ਹਨ।
ਡਾ. ਗੁਰਪ੍ਰੀਤ ਕੌਰ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਦੱਸਿਆ ਕਿ ਕੇਸਾਂ ਆਦਿ ਦੇ ਨਿਪਟਾਰੇ ਲਈ 13 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ ਜਿਸਦੀ ਪ੍ਰਧਾਨਗੀ ਨਿਆਇਕ ਅਧਿਕਾਰੀ ਸਾਹਿਬਾਨ, ਸ੍ਰੀ ਜਤਿੰਦਰਪਾਲ ਸਿੰਘ ਖੁਰਮੀ, ਵਧੀਕ ਜ਼ਿਲਾ  ਅਤੇ ਸੈਸ਼ਨਜ਼, ਲੁਧਿਆਣਾ, ਸ੍ਰੀ ਜ਼ਸਵੀਰ ਸਿੰਘ ਕੰਮ, ਵਧੀਕ ਜ਼ਿਲਾ  ਅਤੇ ਸੈਸ਼ਨਜ਼ ਜੱਜ, ਸ੍ਰੀ ਦਲਜੀਤ ਸਿੰਘ ਰਲਣ, ਵਧੀਕ ਜ਼ਿਲਾ  ਅਤੇ ਸੈਸ਼ਨਜ਼ ਜੱਜ, ਸ੍ਰੀ ਟੀ.ਐਸ. ਬਿੰਦਰਾ, ਵਧੀਕ ਜ਼ਿਲਾ  ਅਤੇ ਸੈਸ਼ਨ ਜੱਜ, ਮੈਡਮ ਸੰਜੀਤਾ, ਵਧੀਕ ਜ਼ਿਲਾ  ਅਤੇ ਸੈਸ਼ਨਜ਼ ਜੱਜ, ਸ੍ਰੀ ਮੈਡਮ ਮਨਦੀਪ ਕੌਰ ਬੇਦੀ, ਪ੍ਰਧਾਨਗੀ ਅਫਸਰ, ਇੰਡਸਟਰੀਅਲ ਟ੍ਰਬਿਊਨਲ, ਲੁਧਿਆਣਾ, ਸ੍ਰੀ ਜੇ.ਐਸ. ਚਾਵਲਾ, ਚੇਅਰਮੈਨ, ਸਥਾਈ ਲੋਕ ਅਦਾਲਤ, ਲੁਧਿਆਣਾ, ਸ੍ਰੀ ਜਾਪਇੰਦਰ ਸਿੰਘ, ਸੀ.ਜੇ.ਐਮ. ਲੁਧਿਆਣਾ, ਸ੍ਰੀ ਐਸ.ਕੇ. ਗੋਇਲ, ਸਿਵਲ ਜੱਜ ਸੀਨੀਅਰ ਡਵੀਜ਼ਨ, ਮੈਡਮ ਸੁਰੇਖਾ ਰਾਣੀ, ਮੈਡਮ ਪਵਲੀਨ ਸਿੰਘ, ਸ੍ਰੀ ਰਾਜਿੰਦਰ ਸਿੰਘ ਤੇਜ਼ੀ, ਮੈਡਮ ਸੁਮਿਤ ਸਬਰਵਾਲ, ਸ੍ਰੀ ਭੁਪਿੰਦਰ ਮਿੱਤਰ, ਸ੍ਰੀ ਮਨਮੋਹਨ ਭੱਟੀ, ਸ੍ਰੀ ਵਿਜ਼ੈ ਸਿੰਘ ਡਡਵਾਲ ਅਤੇ ਸ੍ਰੀ ਵਿਸ਼ਵ ਗੁਪਤਾ, ਜੇ.ਐਮ.ਆਈ.ਸੀ., ਲੁਧਿਆਣਾ ਵੱਲੋਂ ਕੀਤੀ ਗਈ ਅਤੇ ਲੋਕ ਅਦਾਲਤ ਬੈਂਚਾਂ ਦੇ ਪ੍ਰਧਾਨਗੀ ਅਫਸਰਾਂ ਦੀ ਸਹਾਇਤਾ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਉੱਘ ਸਮਾਜ ਸੇਵਕ ਅਤੇ ਇੱਕ ਸੀਨੀਅਰ ਐਡਵੋਕੇਟ ਨੂੰ ਉ  ਦੇ ਸਹਿਯੋਗ ਲਈ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ।

ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 8447 ਕੇਸ ਲਗਾਏ ਗਏ ਜ਼ਿਨਾਂ  ਵਿੱਚੋਂ 3610 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜ਼ਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਇਸ ਨੈਸ਼ਨਲ ਲੋਕ ਅਦਾਲਤ ਦੇ ਪੁਰਜੋਰ ਪ੍ਰਚਾਰ ਕਾਰਨ ਇਸ ਨੈਸ਼ਨਲ ਲੋਕ ਅਦਾਲਤ ਦੇ ਦੌਰਾਨ ਕਰੀਬ 65 ਕਰੋਡ਼ ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ  ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਨੈਸਨਲ ਲੋਕ ਅਦਾਲਤ ਵਿੱਚ ਲੋਕ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੇ ਲਾਭਾਂ ਤੇ ਚਾਨਣਾ ਪਾਉਦੇ ਹੋਏ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇ  ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ  ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸਮਣੀ ਘਟਦੀ ਹੈ ਅਤੇ ਪਿਆਰ ਵੱਧਦਾ ਹੈ ਅਤੇ  ਇਸ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਹੈ, ਝਗਡ਼ਾ ਹਮੇਸਾ ਲਈ ਖਤਮ ਹੋ ਜਾਂਦਾ ਹੈ।

3590cookie-checkਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 8447 ਕੇਸ ਰੱਖੇ ਗਏ, ਜਿਨਾਂ ਵਿੱਚੋਂ  3610 ਕੇਸਾਂ ਦਾ ਦੋਵਾਂ ਧਿਰਾ ਦੀ ਆਪਸੀ ਸਹਿਮਤੀ ਕਰਵਾਇਆ ਨਿਪਟਾਰਾ

Leave a Reply

Your email address will not be published. Required fields are marked *

error: Content is protected !!