ਨਾਬਾਰਡ ਵਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ

Loading

ਨਾਬਾਰਡ ਵੱਲੋਂ ਤਿਆਰ ਕੀਤੀ ਯੋਜਨਾ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਜਾਰੀ

ਲੁਧਿਆਣਾ, 30 ਨਵੰਬਰ ( ਸਤ ਪਾਲ ਸੋਨੀ ) :   ਨਾਬਾਰਡ ਵੱਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਇਸ ਯੋਜਨਾ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ)  ਸੁਰਭੀ ਮਲਿਕ, ਜ਼ਿਲਾ ਲੀਡ ਮੈਨੇਜਰ ਸ੍ਰ. ਅਨੂਪ ਸਿੰਘ ਚਾਵਲਾ, ਨਾਬਾਰਡ ਦੇ ਡੀ. ਡੀ. ਐੱਮ. ਸ੍ਰੀ ਪ੍ਰਵੀਨ ਭਾਟੀਆ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਕੰਵਲਜੀਤ ਸਿੰਘ, ਵਿਜੇ ਕੁਮਾਰ ਡਾਇਰੈਕਟਰ ਆਰਸੇਟੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਾਰੀ ਯੋਜਨਾ ਵਿਚ ਇਸ ਸਾਲ ਲਈ ਥੀਮ ‘ਪਾਣੀ ਬਚਾਓ-ਪ੍ਰਤੀ ਤੁਪਕਾ ਵਧੇਰੇ ਫਸਲ’ ਰੱਖਿਆ ਗਿਆ ਹੈ, ਤਾਂ ਜੋ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸੰਜਮ ਨਾਲ ਵਰਤੋਂ ਬਾਰੇ ਜਾਗਰੂਕ ਵੀ ਕੀਤਾ ਜਾ ਸਕੇ।  ਅਗਰਵਾਲ ਨੇ ਉਮੀਦ ਜਤਾਈ ਕਿ ਇਹ ਕਰਜ਼ਾ ਯੋਜਨਾ ਆਪਣਾ ਟੀਚਾ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਿਲਾ ਲੁਧਿਆਣਾ ਦੇ ਕਿਸਾਨਾਂ, ਗੈਰ ਕਾਸ਼ਤਕਾਰਾਂ ਅਤੇ ਹੋਰ ਸਾਰੀਆਂ ਧਿਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਪ੍ਰਵੀਨ ਭਾਟੀਆ ਨੇ ਯੋਜਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ। ਨਾਬਾਰਡ ਵਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਜੋ ਕਿ ਬਲਾਕ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ‘ਤੇ ਕੇਂਦਰਿਤ ਰਹੇਗੀ।

8790cookie-checkਨਾਬਾਰਡ ਵਲੋਂ ਵਿੱਤੀ ਸਾਲ 2018-19 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4706617.06 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ

Leave a Reply

Your email address will not be published. Required fields are marked *

error: Content is protected !!