![]()
ਸ਼ਹਿਰ ਵਾਸੀਆਂ ਨੂੰ ਪਲਾਸਟਿਕ ਕੈਰੀਬੈਗਜ਼ ਨਾ ਵਰਤਣ ਲਈ ਕੀਤਾ ਗਿਆ ਜਾਗਰੂਕ-ਡਾ. ਪੂਨਮ ਪ੍ਰੀਤ ਕੌਰ

ਗਿੱਲੇ ਦੇ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜਾਦਾਨਾਂ ‘ਚ ਰੱਖਿਆ ਜਾਵੇ
ਲੁਧਿਆਣਾ, 16 ਸਤੰਬਰ-( ਸਤ ਪਾਲ ਸੋਨੀ ) : ਸਵੱਛਤਾ ਸਰਵੇਖਣ-2019 ਲਈ ਸ਼ਹਿਰ ਦੀ ਰੈਂਕਿੰਗ ਨੂੰ ਬੇਹਤਰ ਬਣਾਉਣ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ। ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਜਾਗਰੂਕਤਾ ਰੈਲੀਆਂ ਦਾ ਆਯੋਜਨ ਕਰਕੇ ਉਨਾਂ ਨੂੰ ਪਲਾਸਟਿਕ ਕੈਰੀਬੈਗਜ਼ ਨਾ ਵਰਤਣ ਲਈ ਪ੍ਰੇਰੇ ਜਾਣ ਤੋਂ ਇਲਾਵਾ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਰੰਗਾਂ ਵਾਲੇ ਕੂੜਾਦਾਨਾਂ ‘ਚ ਰੱਖਣ ਦਾ ਸੁਨੇਹਾ ਦਿੱਤਾ ਗਿਆ।
ਜਾਇੰਟ ਕਮਿਸ਼ਨਰ ਨਗਰ ਨਿਗਮ ਡਾ. ਪੂਨਮਪ੍ਰੀਤ ਕੌਰ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਵਿੱਢੇ ਯਤਨਾਂ ਦਾ ਹਾਂ-ਪੱਖੀ ਹੁੰਗਾਰਾ ਭਰਦਿਆਂ ਅੱਜ ਬਹੁਤ ਸਾਰੀਆਂ ਰੈਜ਼ੀਡੈਂਟ ਵੈਲਫ਼ੇਅਰ ਆਰਗੇਨਾਈਜ਼ੇਸ਼ਨਾਂ ਤੇ ਐਨ.ਜੀ.ਓਜ਼ ਵੱਲੋਂ ਸ਼ਹਿਰ ਦੀ ਸਫ਼ਾਈ ‘ਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਉਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼-ਸੁੱਥਰਾ ਰੱਖਣ ਲਈ ਕੀਤੇ ਜਾਣ ਵਾਲੇ ਯਤਨਾਂ ਜਿਵੇਂ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਰੱਖਣਾ ਆਦਿ ਬਾਰੇ ਦੱਸਿਆ ਜਾਵੇਗਾ।ਉਨਾਂ ਕਿਹਾ ਕਿ ਗਿੱਲਾ ਕੂੜਾ ਜਿਵੇਂ ਪਕਾਇਆ ਜਾਂ ਕੱਚਾ ਭੋਜਨ, ਹੱਡੀਆਂ, ਅੰਡੇ ਦੇ ਛਿੱਲਡ਼, ਫੁੱਲ, ਸਬਜ਼ੀਆਂ, ਸਬਜ਼ੀਆਂ ਦੀ ਰਹਿੰਦ-ਖੂੰਹਦ, ਪੌਦਿਆਂ ਦੀ ਰਹਿੰਦ-ਖੂੰਹਦ, ਵਰਤੇ ਹੋਏ
ਹੀ ਸਵੱਛ ਸਰਵ ਟਾਇਲਟ ਪੇਪਰ, ਪੇਪਰ ਟਾਵਲ ਆਦਿ ਨੂੰ ਹਰੇ ਰੰਗ ਦੇ ਕੂੜਾਦਾਨਾਂ ‘ਚ ਰੱਖਿਆ ਜਾਵੇ। ਇਸੇ ਤਰਾਂਪੁਰਾਣੇ ਅਖਬਾਰ, ਕਾਪੀਆਂ, ਗੱਤੇ ਤੇ ਗੱਤੇ ਦੇ ਡੱਬੇ, ਵਰਤੇ ਹੋਏ ਟੈਟਰਾਪੈਕ, ਪਲਾਸਿਟਕ ਰਹਿੰਦ-ਖੂੰਹਦ, ਲੱਕੜ ਦੀ ਰਹਿੰਦ-ਖੂੰਹਦ, ਪੁਰਾਣੇ ਤੇ ਵਰਤੇ ਹੋਏ ਕੱਪੜੇ ਆਦਿ ਨੂੰ ਨੀਲੇ ਰੰਗ ਦੇ ਕੂੜਾਦਾਨ ਵਿੱਚ ਰੱਖਿਆ ਜਾਵੇ।
ਅੱਜ ਸੈਕਟਰ 39 ਦੀ ਗੁਰੂ ਰਾਮਦਾਸ ਕਲੋਨੀ, ਮਾਡਲ ਟਾਊਨ ਦੇ ਡੀ ਬਲਾਕ, ਫ਼ਤਿਹਗਡ਼ ਮੁਹੱਲਾ, ਮੋਤੀ ਨਗਰ ਆਦਿ ਵਿਖੇ ਕੀਤੀਆਂ ਗਈਆਂ ਜਾਗਰੂਕਤਾ ਰੈਲੀਆਂ ‘ਚ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ।
ਅਸ਼ਵਨੀ ਸਹੋਤਾ ਨੇ ਦੱਸਿਆ ਕਿ ਲੋਕਾਂ ਨੂੰ ਗੰਦ ਨਾ ਪਾਉਣ, ਗਿੱਲਾ ਤੇ ਸੁੱਕਾ ਕੂੜਾ ਹਰੇ ਤੇ ਨੀਲੇ ਰੰਗ ਦੇ ਕੂੜਾਦਾਨਾਂ ‘ਚ ਰੱਖਣ, ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਦੀ ਬਜਾਏ ਹੋਰਨਾਂ ਗਲਣਸ਼ੀਲ ਪਦਾਰਥਾਂ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਆ ਗਿਆ।
ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੇ ਨਾਲ ਸਵੱਛਤਾ ਸਰਵੇਖਣ- 2019 ਦੇ ਬੈਨਰ ਵੀ ਲਾਏ ਗਏ ਤਾਂ ਜੋ ਲੁਧਿਆਣਾ ਦੇ ਲੋਕਾਂ ਨੂੰ ਸਵੱਛਤਾ ਸਰਵੇਖਣ ਵਿੱਚ ਆਪਣੇ ਸ਼ਹਿਰ ਪ੍ਰਤੀ ਜ਼ਿੰਮੇਂਵਾਰੀ ਦਾ ਅਹਿਸਾਸ ਕਰਵਾ ਕੇ, ਉਨਾਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕੇ। ਉਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੱਛਤਾ ਸਰਵੇਖਣ-2019 ‘ਚ ਸ਼ਹਿਰ ਵਾਸੀਆਂ ਦੀ ਫ਼ੀਡਬੈਕ ਤੇ ਜ਼ਿੰਮੇਂਵਾਰੀ ਇਸ ਵਾਰ ਬਹੁਤ ਹੀ ਅਹਿਮ ਹੋਣ ਕਾਰਨ, ਉਨਾਂ ਨੂੰ ਆਪਣੇ ਸ਼ਹਿਰ ਚਾਹੀਦਾ ਹੈ। ਦੀ ਦਰਜਾਬੰਦੀ ਨੂੰ ਸਿਖਰਾਂ ‘ਤੇ ਲਿਆਉਣ ਲਈ ਨਗਰ ਨਿਗਮ ਦਾ ਪੂਰਣ ਸਹਿਯੋਗ ਕਰਨਾ ਚਾਹੀਦਾ ਹੈ।