ਨਗਰ ਨਿਗਮ ਕਮਿਸ਼ਨਰ ਵੱਲੋਂ ਠੇਕੇਦਾਰ ਨੂੰ ਵਾਹਨਾਂ ਲਈ ਸਲਿੱਪ ਸੜਕ ਵਰਤਣ ਲਈ ਯੋਜਨਾ ਬਣਾਉਣ ਦੀ ਹਦਾਇਤ

Loading

ਸੜਕ ਕਾਰਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ-ਕੌਂਸਲਰ ਮਮਤਾ ਆਸ਼ੂ

ਲੁਧਿਆਣਾ, 5 ਸਤੰਬਰ ( ਸਤ ਪਾਲ ਸੋਨੀ ) : ਸਥਾਨਕ ਫਿਰੋਜ਼ਪੁਰ ਸੜਕ ‘ਤੇ ਬਣ ਰਹੀ ਐਲੀਵੇਟਡ ਸਡ਼ਕ ਕਾਰਨ ਪੈਦਾ ਹੋ ਰਹੀ ਆਵਾਜਾਈ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਨੇ ਠੇਕੇਦਾਰ ਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਦੀ ਆਵਾਜਾਈ ਸਹੂਲਤ ਲਈ ਸਲਿੱਪ ਸੜਕ ਨੂੰ ਵਰਤਣ ਲਈ ਤੁਰੰਤ ਤਿਆਰ ਕੀਤੀ ਜਾਵੇ।

ਇਸ ਮੌਕੇ ਉਨਾਂ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਜਲਦ ਇਕ ਯੋਜਨਾ ਬਣਾਈ ਜਾਵੇ ਜਿਸ ਤਹਿਤ ਰਾਹਗੀਰ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਲੈ ਕੇ ਭਾਰਤ ਨਗਰ ਚੌਕ ਤੱਕ ਸਲਿੱਪ ਸੜਕ ਨੂੰ ਆਉਣ ਜਾਣ ਲਈ ਵਾਧੂ ਸੜਕ ਵਜੋਂ ਵਰਤ ਸਕਣ। ਉਨਾਂ ਸਲਿੱਪ ਸੜਕ ‘ਤੇ ਪੈਦਾ ਹੋਈਆਂ ਝਾੜੀਆਂ ਅਤੇ ਹੋਰ ਘਾਹ ਫੂਸ ਦੀ ਵੀ ਸਫਾਈ ਕਰਨ ਦੀ ਹਦਾਇਤ ਕੀਤੀ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਡ਼ਕ ‘ਤੇ ਟ੍ਰੈਫਿਕ ਵਿਵਸਥਾ ਸੁਚਾਰੂ ਤਰੀਕੇ ਨਾਲ ਜਾਰੀ ਰੱਖੀ ਜਾਵੇਗੀ।

ਸਥਾਨਕ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿਖੇ ਕੀਤੀ ਮੀਟਿੰਗ ਵਿੱਚ ਹਾਜ਼ਰ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਇਸ ਸੜਕ ਦੇ ਕੰਮ ਕਾਰਨ ਰਾਹਗੀਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਜਗਾ’ਤੇ ਲੋਕਾਂ ਦੇ ਲਾਂਘੇ ਲਈ ਜਗਾ ਬਹੁਤ ਥੋੜੀ ਰਹਿ ਗਈ ਹੈ। ਉਨਾਂ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਸੰਬੰਧੀ ਰਿਪੋਰਟ ਦਿੱਤੀ ਜਾਵੇ ਜਿਸ ਵਿੱਚ ਦੱਸਿਆ ਜਾਵੇ ਕਿ ਸੜਕ ਦੇ ਕਿਸ ਹਿੱਸੇ ਦੀ ਉਸਾਰੀ ਵੇਲੇ ਕਿੰਨੀ ਜਗਾ ਵਾਹਨਾਂ ਦੀ ਆਵਾਜਾਈ ਲਈ ਦਿੱਤੀ ਜਾਵੇਗੀ। ਸੜਕ ਦੀ ਉਸਾਰੀ ਕਾਰਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਕਮਿਸ਼ਨਰ ਨੇ ਠੇਕੇਦਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸਨੂੰ ਸੜਕ ਦੇ ਉਸਾਰੀ ਕਾਰਜ ਨੂੰ ਉਦੋਂ ਤੱਕ ਅੱਗੇ ਸ਼ੁਰੂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਟ੍ਰੈਫਿਕ ਦਾ ਬਦਲਵਾ ਪ੍ਰਬੰਧ ਅਧਿਕਾਰਤ ਅਥਾਰਟੀ ਨੂੰ ਮਨਜ਼ੂਰ ਨਹੀਂ ਕਰਵਾਇਆ ਜਾਂਦਾ। ਉਨਾਂ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਸੜਕ ‘ਤੇ ਲੱਗੇ ਸਾਰੇ ਬਿਜਲੀ ਸਪਲਾਈ ਵਾਲੇ ਖੰਭਿਆਂ ਨੂੰ ਵੀ ਠੀਕ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਇਨਾਂ ਕਰਕੇ ਕੋਈ ਨੁਕਸਾਨ ਨਾ ਹੋਵੇ।

 

 

24850cookie-checkਨਗਰ ਨਿਗਮ ਕਮਿਸ਼ਨਰ ਵੱਲੋਂ ਠੇਕੇਦਾਰ ਨੂੰ ਵਾਹਨਾਂ ਲਈ ਸਲਿੱਪ ਸੜਕ ਵਰਤਣ ਲਈ ਯੋਜਨਾ ਬਣਾਉਣ ਦੀ ਹਦਾਇਤ

Leave a Reply

Your email address will not be published. Required fields are marked *

error: Content is protected !!