ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2017

Loading

 

”ਜੇਕਰ ਵੋਟਰ ਸ਼ਨਾਖ਼ਤੀ ਕਾਰਡ ਨਹੀਂ ਤਾਂ ਵੋਟ ਪਾਉਣ ਲਈ ਦਿਖਾਓ ਇਹ ਦਸਤਾਵੇਜ਼”

ਲੁਧਿਆਣਾ, 12 ਦਸੰਬਰ ( ਸਤ ਪਾਲ ਸੋਨੀ )  :  ਆਗਾਮੀ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2017 ਦੌਰਾਨ ਜੇਕਰ ਕਿਸੇ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਹੈ ਪਰ ਉਸ ਕੋਲ ਵੋਟਰ ਸ਼ਨਾਖ਼ਤੀ ਕਾਰਡ ਨਹੀਂ ਹੈ ਤਾਂ ਉਹ ਆਪਣਾ ਹੋਰ ਫੋਟੋ ਸ਼ਨਾਖ਼ਤੀ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਇਸ ਸੰਬੰਧੀ ਵਰਤੇ ਜਾ ਸਕਣ ਵਾਲੇ ਦਸਤਾਵੇਜ਼ਾਂ ਦਾ ਵੇਰਵਾ ਜਾਰੀ ਕਰਦਿਆਂ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਹੈ ਪਰ ਉਸ ਕੋਲ ਆਪਣਾ ਵੋਟਰ ਸ਼ਨਾਖ਼ਤੀ ਕਾਰਡ ਨਹੀਂ ਹੈ ਤਾਂ ਉਹ ਆਪਣਾ ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ ਸਰਕਾਰ/ਰਾਜ ਸਰਕਾਰ/ਸਰਕਾਰੀ/ਅਰਧ ਸਰਕਾਰੀ ਕੰਪਨੀ ਵੱਲੋਂ ਜਾਰੀ ਫੋਟੋ ਸ਼ਨਾਖ਼ਤੀ ਕਾਰਡ, ਬੈਂਕ ਜਾਂ ਡਾਕਖਾਨੇ ਵੱਲੋਂ ਜਾਰੀ ਫੋਟੋਸ਼ੁਦਾ ਖ਼ਾਤਾ ਬੁੱਕ, ਪੈਨ ਕਾਰਡ, ਆਧਾਰ ਕਾਰਡ, ਨੈਸ਼ਨਲ ਪਾਪੂਲੇਸ਼ਨ ਰਜਿਸਟਰ ਤਹਿਤ ਰਜਿਸਟਰਾਰ ਜਨਰਲ ਆਫ਼ ਇੰਡੀਆ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਜਾਇਦਾਦ ਦਸਤਾਵੇਜ਼ (ਪਟਾ, ਰਜਿਸਟਰਡ ਡੀਡ ਆਦਿ), ਕੇਂਦਰੀ ਕਿਰਤ ਵਿਭਾਗ ਦੀ ਸਿਹਤ ਯੋਜਨਾ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਕਾਰਡ, ਫਰੀਡਮ ਫਾਈਟਰ ਸ਼ਨਾਖ਼ਤੀ ਨਾਲ ਆਪਣੀ ਵੋਟ ਪਾ ਸਕਦਾ ਹੈ।
ਇਸ ਤੋਂ ਇਲਾਵਾ ਫੋਟੋ ਸਹਿਤ ਰਾਸ਼ਨ ਕਾਰਡ, ਅਸਲਾ ਲਾਇਸੰਸ, ਜਾਤੀ ਸਰਟੀਫਿਕੇਟ, ਅਪੰਗਤਾ ਸਰਟੀਫਿਕੇਟ ਅਤੇ ਨਰੇਗਾ ਜਾਬ ਕਾਰਡ ਦਿਖਾ ਕੇ ਵੀ ਵੋਟ ਦਾ ਇਸਤੇਮਾਲ ਕੀਤਾ ਜਾ ਸਕੇਗਾ ਪਰ ਇਹ ਸਾਰੇ ਦਸਤਾਵੇਜ਼ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਹੋਏ ਹੋਣ।
ਉਨਾਂ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਵੋਟਰ ਸ਼ਨਾਖ਼ਤੀ ਕਾਰਡ ਵਿੱਚ ਜਾਂ ਇਸ ਦੇ ਸੀਰੀਅਲ ਨੰਬਰ ਵਿੱਚ ਥੋਡ਼ੀ ਬਹੁਤੀ ਗਲਤੀ ਹੈ ਤਾਂ ਵੀ ਵੋਟਰ ਨੂੰ ਵੋਟ ਦਾ ਇਸਤੇਮਾਲ ਕਰਨ ਦਿੱਤਾ ਜਾਵੇ ਪਰ ਵੋਟਰ ਦੀ ਪਛਾਣ ਸਪੱਸ਼ਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਵੋਟਰ ਦਾ ਵੋਟਰ ਸ਼ਨਾਖ਼ਤੀ ਕਾਰਡ ਕਿਸੇ ਦੂਜੇ ਪੋਲਿੰਗ ਸਟੇਸ਼ਨ ਦਾ ਹੈ ਤਾਂ ਵੀ ਉਸਨੂੰ ਵੋਟ ਪਾਉਣ ਦੇਣੀ ਚਾਹੀਦੀ ਹੈ ਪਰ ਉਸਦੇ ਖੱਬੇ ਹੱਥ ਦੀ ਮੁੱਢਲੀ ਉਂਗਲ ਦੇਖ ਕੇ ਇਹ ਜ਼ਰੂਰ ਯਕੀਨੀ ਬਣਾ ਲੈਣ ਚਾਹੀਦਾ ਹੈ ਕਿ ਉਸ ਨੇ ਇਸ ਤੋਂ ਪਹਿਲਾਂ ਹੋਰ ਥਾਂ ‘ਤੇ ਵੋਟ ਦਾ ਇਸਤੇਮਾਲ ਨਾ ਕੀਤਾ ਹੋਵੇ।

9600cookie-checkਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2017

Leave a Reply

Your email address will not be published. Required fields are marked *

error: Content is protected !!