![]()

ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ ਨੇ ਕੀਤਾ ਉਦਘਾਟਨ
ਲੁਧਿਆਣਾ, 20 ਮਾਰਚ( ਸਤ ਪਾਲ ਸੋਨੀ ) : ਦੂਜਾ ਸ਼੍ਰੀ ਜੀ.ਕੇ. ਚਤਰਥ ਮੈਮੋਰੀਅਲ ਲੀਗਲ ਐਂਡ ਕਲਚਰਲ ਫੈਸਟ ‘ਅਸਤ੍ਰਿਆ-2018’ ਦਾ ਉਦਘਾਟਨ ਅੱਜ ਯੂਨੀਵਰਸਿਟੀ ਇੰਸਟੀਟਿਊੇਟ ਆਫ ਲਾਅਜ਼, ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਵਿਖੇ ਕੀਤਾ ਗਿਆ।ਸੂਬੇ ਭਰ ਵਿਚ 15 ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।ਇਸ ਪ੍ਰੋਗ੍ਰਾਮ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਅਸ਼ਵਨੀ ਕਪੂਰ ਮੁੱਖ ਹਾਜ਼ਰੀ ਦੇ ਤੌਰ ‘ਤੇ ਹਾਜ਼ਰ ਸਨ, ਜਿਨਾਂ ਨੇ ਪ੍ਰੋਫੈਸਰ ਹਰਮੀਤ ਸਿੰਘ ਸੰਧੂ, ਪੀ.ਯੂ.ਆਰ.ਸੀ. ਲੁਧਿਆਣਾ ਦੇ ਡਾਇਰੈਕਟਰ, ਡਾ. ਆਰਤੀ ਪੁਰੀ ਅਤੇ ਡਾ. ਅਮਨ ਅੰਮ੍ਰਿਤ ਚੀਮਾ ਦੇ ਨਾਲ ਉਦਘਾਟਨ ਕੀਤਾ। ਆਰਤੀ ਪੁਰੀ ਨੇ ਸ੍ਰੀ ਚਤਰਥ ਨੂੰ ਯਾਦ ਕਰਦੇ ਹੋਏ ਰਸਮੀ ਤੌਰ ‘ਤੇ ਮੀਟਿੰਗ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ, ਜਿਸਦਾ ਉਦੇਸ਼ ਇਕ ਸਮਾਨ ਛੱਤ ਹੇਠ ਵੱਖ ਵੱਖ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਲਿਆਉਣ ਲਈ ਇਕ ਸਾਂਝੇ ਟੀਚੇ ਨੂੰ ਹਾਸਿਲ ਕਰਨਾ ਹੈ। ਪੀ.ਯੂ.ਆਰ.ਸੀ. ਡਾਇਰੈਕਟਰ ਪ੍ਰੋ. ਹਰਮੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਅਤੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।
ਸਮਾਗਮ ਦਾ ਪਹਿਲਾ ਦਿਨ ਕਾਨੂੰਨੀ ਪ੍ਰੋਗਰਾਮਾਂ ਲਈ ਤਿਆਰ ਕੀਤਾ ਗਿਆ ਸੀ ਜਿਵੇਂ ਕਲਾਇੰਟ ਕਾਉਂਸਲਿੰਗ, ਗਰੇਟ ਬੈਅਰ ਐਕਟ, ਲੀਗਲ ਕੈਪਸੂਲ ਆਦਿ । ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਪਹਿਲੇ ਦਿਨ ਦੇ ਮੁੱਖ ਆਕਰਸ਼ਣਾਂ ਵਿੱਚ ਪ੍ਰਤਿਭਾ ਖੋਜ ਅਤੇ ਕਲਾਈਂਟ ਕਾਉਂਸਲਿੰਗ ਪ੍ਰਮੁੱਖ ਸਨ।