ਦਿੱਲੀ ਪਬਲਿਕ ਸਕੂਲ ਖੰਨਾ ਨੇ ਨਾਰਥ ਇੰਡੀਆ ਗੋਲਫ ਟੂਰਨਾਮੈਂਟ ਵਿੱਚ ਆਪਣੀ ਛਾਪ ਛੱਡੀ

Loading


ਖੰਨਾ, ਲੁਧਿਆਣਾ 04 ਅਪ੍ਰੈੱਲ ( ਚਡ਼੍ਹਤ ਪੰਜਾਬ ਦੀ ) :  ਦਿੱਲੀ ਪਬਲਿਕ ਸਕੂਲ ਖੰਨਾ ਦੇ ਵਿਦਿਆਰਥੀ ਬੁੱਧ ਸਿੰਘ ਪੰਨੂੰ ਅਤੇ ਕੀਰਤ ਕੌਰ ਹੰਸ ਨੇ ਲਖਨਊ ਵਿੱਚ ਆਯੋਜਿਤ ਕਰਵਾਏ ਗਏ ਇੰਡੀਆ ਗੋਲਫ ਟੂਰਨਾਮੈਂਟ ਦੌਰਾਨ ਪਹਿਲੀਆਂ 10 ਪੁਜ਼ੀਸਨਾਂ ਵਿੱਚ ਆਪਣਾ ਸਥਾਨ ਬਣਾਇਆ। ਬੁੱਧ ਸਿੰਘ ਪੰਨੂੰ (9 ਸਾਲ) ਨੇ ਡੀ ਕੈਟਾਗਿਰੀ ਵਿੱਚ 10ਵਾਂ ਸਥਾਨ ਅਤੇ ਕੀਰਤ ਕੌਰ ਹੰਸ (7 ਸਾਲ) ਈ ਕੈਟਾਗਿਰੀ ਵਿੱਚ ਚੋਥਾ ਸਥਾਨ ਹਾਸਿਲ ਕੀਤਾ।
ਇੰਡੀਅਨ ਗੋਲਫ ਟੂਰਨਾਮੈਂਟ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਸ ਦੌਰਾਨ ਹਾਸਲ ਕੀਤੀ ਗਈ ਰੈਂਕਿੰਗ ਰਾਹੀਂ ਹੀ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ‘ਤੇ ਗੋਲਫ ਖੇਡ ਸਕਦੇ ਹਨ। ਸਕੂਲ ਦੇ ਤਿੰਨ ਹੋਰ ਵਿਦਿਆਰਥੀ ਜਸਕਰਨ ਸਿੰਘ, ਆਕਾਸ਼ਦੀਪ ਸਿੰਘ ਅਤੇ ਇਸ਼ਾਂਤ ਸਿੰਘ ਨੇ ਵੀ ਇੰਡੀਅਨ ਗੋਲਫ ਟੂਰਨਾਮੈਂਟ ਵਿੱਚ ਬਿਹਤਰ ਪੁਜ਼ੀਸਨਾਂ ਹਾਸਿਲ ਕੀਤੀਆਂ।
ਬਹੁਤ ਮਾਣ ਵਾਲੀ ਗੱਲ ਹੈ ਕਿ ਦਿੱਲੀ ਪਬਲਿਕ ਸਕੂਲ ਖੰਨਾ ”ਨਾਈਨ ਹੋਲ ਗੋਲਫ ਕੋਰਸ” ਨੂੰ ਗੋਲਫ ਅਕੈਡਮੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਅਗਲਾ ਟੂਰਨਾਮੈਂਟ ਜੋ ਕਿ 28 ਅਪ੍ਰ੍ਰੈਲ ਤੋਂ 30 ਅਪ੍ਰੈਲ ਤੱਕ ਕਪੂਰਥਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਲਈ ਤਿਆਰ ਕੀਤਾ ਜਾ ਰਿਹਾ ਹੈ।

15790cookie-checkਦਿੱਲੀ ਪਬਲਿਕ ਸਕੂਲ ਖੰਨਾ ਨੇ ਨਾਰਥ ਇੰਡੀਆ ਗੋਲਫ ਟੂਰਨਾਮੈਂਟ ਵਿੱਚ ਆਪਣੀ ਛਾਪ ਛੱਡੀ

Leave a Reply

Your email address will not be published. Required fields are marked *

error: Content is protected !!