ਦਿਨੋਂ ਦਿਨ ਗ੍ਰਾਹਕਾਂ ਦੀ ਪਸੰਦ ਬਣਦਾ ਜਾ ਰਿਹੈ ‘ਪੇਂਡੂ ਕਿਰਤੀਆਂ ਦਾ ਬਾਜ਼ਾਰ’

Loading

ਅੱਗੇ ਵਧਣ ਲਈ ਦਿੱਤੇ ਮੌਕੇ ਲਈ ਜ਼ਿਲਾ ਪ੍ਰਸਾਸ਼ਨ ਦਾ ਧੰਨਵਾਦ-ਪੇਂਡੂ ਦੁਕਾਨਦਾਰ

ਮਿੰਨੀ ਸਕੱਤਰੇਤ ਵਿਖੇ ਲੱਗੇ ਚੌਥੇ ਬਾਜ਼ਾਰ ਵਿੱਚ ਖਾਧ ਪਦਾਰਥ ਰਹੇ ਖਿੱਚ ਦਾ ਕੇਂਦਰ

ਲੁਧਿਆਣਾ, 6 ਅਪ੍ਰੈੱਲ (ਸਤ ਪਾਲ  ਸੋਨੀ): ਪੇਂਡੂ ਕਿਰਤੀਆਂ ਨੂੰ ਉਨਾਂ ਦੇ ਉਤਪਾਦਾਂ ਨੂੰ ਵੇਚਣ ਲਈ ਉੱਚਿਤ ਮੰਡੀ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ‘ਪੇਂਡੂ ਕਿਰਤੀਆਂ ਦੇ ਬਾਜ਼ਾਰ’ ਨੂੰ ਆਮ ਲੋਕਾਂ ਵੱਲੋਂ ਭਾਰੀ ਉਤਸ਼ਾਹ ਮਿਲ ਰਿਹਾ ਹੈ। ਅੱਜ ਇਸ ਲਡ਼ੀ ਦਾ ਚੌਥਾ ਬਾਜ਼ਾਰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਖਾਧ ਪਦਾਰਥ ਆਮ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਸਫ਼ਲ ਰਹੇ। ਇਹ ਬਾਜ਼ਾਰ ਦਿਨੋਂ ਦਿਨ ਗ੍ਰਾਹਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ।ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਅਤੇ  ਸੰਯਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੇ ਜਾ ਰਹੇ ਇਸ ਬਾਜ਼ਾਰ ਬਾਰੇ ਜਾਣਕਾਰੀ ਦਿੰਦਿਆਂ  ਅਵਤਾਰ ਸਿੰਘ, ਸਹਾਇਕ ਪ੍ਰੋਜੈਕਟ ਅਫਸਰ (ਐਮ) ਦਫ਼ਤਰ ਏ.ਡੀ.ਸੀ.(ਡੀ) ਨੇ ਦੱਸਿਆ ਕਿ ਇਸ ਨਿਵੇਕਲੇ ਉਪਰਾਲੇ ਤਹਿਤ ਡੀ.ਆਰ.ਡੀ.ਏ ਅਧੀਨ ਸੈੱਲਫ ਹੈੱਲਪ ਗਰੁੱਪਾਂ ਲਈ ਤਿੰਨ ਰੰਗ ਦੀਆਂ ਬਣਾਈਆਂ ਗਈਆਂ 9 ਕਨੋਪੀਆਂ ਰਾਹੀਂ ਬਾਜ਼ਾਰ ਵਿੱਚ ਸੈੱਲਫ ਹੈੱਲਪ ਗਰੁੱਪਾਂ ਨੇ ਆਪਣੀ ਸ਼ਮੂਲੀਅਤ ਕੀਤੀ ਅਤੇ ਅੱਜ ਭੂਮੀ ਸੈੱਲਫ ਹੈੱਲਪ ਗਰੁੱਪ (ਐਨ.ਆਰ.ਐਲ.ਐਮ) ਵੱਲੋਂ ਮੌਕੇ ‘ਤੇ ਤਿਆਰ ਕੀਤੇ ਗਰਮ-ਗਰਮ ਲਾਜੀਜ਼ ਆਲੂ ਦੇ ਪਰਾਂਠੇ, ਮੱਖਣ ਅਤੇ ਦਹੀਂ ਨਾਲ ਖਵਾ ਕੇ ਗਹਾਕਾਂ ਦਾ ਮਨ ਖਿੱਚਿਆ ਅਤੇ ਨਾਲ ਹੀ ਸ਼ਾਂਤੀ ਸੈੱਲਫ ਹੈੱਲਪ ਗਰੁੱਪ (ਐਨ.ਆਰ.ਐਲ.ਐਮ) ਵੱਲੋਂ ਠੰਢੀ-ਠੰਢੀ ਦਹੀਂ ਨਾਲ ਤਿਆਰ ਕੀਤੀ ਭੱਲਾ-ਪਾਪਡ਼ੀ ਚਾਟ ਅਤੇ ਸ਼ਿਕੰਜਵੀ ਨਾਲ ਗ੍ਰਾਹਕਾਂ ਦਾ ਦਿਲ ਖਿੱਚਿਆ ਗਿਆ।

ਜਸਪ੍ਰੀਤ ਸਿੰਘ ਖੇਡ਼ਾ, ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਰਜਿਸਟਰਡ ਸੈੱਲਫ ਹੈੱਲਪ ਗਰੁੱਪਾਂ ਵਿੱਚੋਂ ਅੱਜ ਕਿਸਾਨ ਮਿਲਕਫੂਡ ਪਿੰਡ ਗੋਸਲ ਵੱਲੋਂ ਠੰਡੀ ਮਿਲਕ ਬਦਾਮ, ਗਾਂ ਅਤੇ ਮੱਝ ਦਾ ਖਾਲਸ ਦੇਸੀ ਘਿਉ, ਤਾਜ਼ਾ ਪਨੀਰ ਅਤੇ ਪੰਜਾਬ ਨੇਟੀਵ ਸੀਡ ਗਰੋਅਰ ਐਫ.ਆਈ.ਜੀ ਵੱਲੋਂ ਰੌਗੀ ਤੋਂ ਤਿਆਰ ਕੀਤੇ ਬਿਸਕੁਟ ਅਤੇ ਅੰਗੂਰਾਂ ਦਾ ਸਿਰਕਾ ਗ੍ਰਾਹਕਾਂ ਦੀ ਪਸੰਦ ਦਾ ਕੇਂਦਰ ਬਣਿਆ। ਅਗਾਂਹਵਧੂ ਕਿਸਾਨ ਬੀਬੀ ਸ਼੍ਰੀਮਤੀ ਚਰਨਜੀਤ ਕੌਰ, ਮੈਂਬਰ ਆਤਮਾ ਕਿਸਾਨ ਬਾਜ਼ਾਰ ਲੁਧਿਆਣਾ ਵੱਲੋਂ ਗੁਡ਼ ਅਤੇ ਦਾਲਾਂ ਦਾ ਅਤੇ ਨਾਲ ਹੀ ਮਿਸ ਮਨਜੀਤ ਕੌਰ ‘ਸਿੰਗਿੰਗ ਇੰਨ ਕਿਚਨ’ ਵੱਲੋਂ ਵੱਖ-ਵੱਖ ਤਰਾਂ ਦੇ ਕੇਕ, ਜਿਸ ਵਿੱਚ ਵਾਲਨੱਟ ਅਤੇ ਫਰੂਟ ਕੇਕ, ਨੇ ਗ੍ਰਾਹਕਾਂ ਦੇ ਦਿਲਾਂ ਵਿੱਚ ਜਗਾ ਬਣਾਈ। ਚਰਨਜੀਤ ਕੌਰ ਨੇ ਜ਼ਿਲਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਪੇਂਡੂ ਉੱਦਮੀਆਂ ਨੂੰ ਆਪਣੇ ਉਤਪਾਦ ਲੋਕਾਂ ਤੱਕ ਲਿਜਾਣ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਵਾਇਆ ਹੈ।

ਇਸ ਮੌਕੇ ਬ੍ਰਿਜ ਮੋਹਨ ਭਾਰਦਵਾਜ (ਇਲੈਕਸ਼ਨ ਇੰਚਾਰਜ), ਗੁਰਚਰਨ ਸਿੰਘ (ਸਟੈਨੋ ਜ਼ਿਲਾ ਸ਼ੈਸਨ ਜੱਜ )ਮਨਦੀਪ ਸਿੰਘ, ਜਗਦੀਪ ਸਿੰਘ, ਗਗਨਜੋਤ ਸਿੰਘ,  ਰਜਿੰਦਰ ਸਿੰਘ (ਲੇਖਾਕਾਰ ਆਤਮਾ) ਮਨਜੀਤ ਸਿੰਘ ਅਤੇ ਹੋਰ ਵੀ ਮੌਜੁਦ ਸਨ।

37650cookie-checkਦਿਨੋਂ ਦਿਨ ਗ੍ਰਾਹਕਾਂ ਦੀ ਪਸੰਦ ਬਣਦਾ ਜਾ ਰਿਹੈ ‘ਪੇਂਡੂ ਕਿਰਤੀਆਂ ਦਾ ਬਾਜ਼ਾਰ’
error: Content is protected !!