ਦਰਸ਼ਨ ਸਿੰਘ  ਸ਼ੰਕਰ ‘ਆਪ’ ਦੇ ਬੁਲਾਰੇ ਨਿਯੁਕਤ

Loading

ਪੂਰੀ ਸ਼ਿੱਦਤ ਨਾਲ ਨਿਭਾਵਾਂਗਾ ਜਿੰਮੇਵਾਰੀ: ਸ਼ਕਰ
ਲੁਧਿਆਣਾ, 4 ਦਸੰਬਰ -( ਸਤ ਪਾਲ ਸੋਨੀ ) :  ਆਮ ਆਦਮੀ  ਪਾਰਟੀ ਪੰਜਾਬ  ਵਲੋਂ  ਸੂਬਾ ਪੱਧਰ ਦੇ ਨਵੇੰ ਅਹੁਦੇਦਾਰਾਂ ਦੀ ਜਾਰੀ ਕੀਤੀ  ਸੂਚੀ ਵਿਚ ਲੁਧਿਆਣਾ ਜ਼ੋਨ  ਦੇ ਸਾਬਕਾ ਅਬਜ਼ਰਵਰ  ਅਤੇ ਸੂਬਾ ਮੀਡੀਆ  ਟੀਮ  ਦੇ ਮੈਂਬਰ  ਦਰਸ਼ਨ ਸਿੰਘ  ਸ਼ੰਕਰ ਨੂੰ  ਉਨਾਂ  ਦੀ ਪਾਰਟੀ  ਅੰਦਰ ਸ਼ਾਨਦਾਰ ਕਾਰਗੁਜਾਰੀ ਨੂੰ  ਮੁੱਖ  ਰੱਖਦੇ  ਪਾਰਟੀ  ਦਾਬੁਲਾਰਾ ਨਿਯੁਕਤ  ਕੀਤਾ  ਗਿਆ  ਹੈ।
ਨਵੀਂ  ਨਿਯੁਕਤੀ  ਉਪਰੰਤ, ਸ. ਸ਼ੰਕਰ  ਨੇ  ਪਾਰਟੀ  ਸੂਬਾ ਪ੍ਰਧਾਨ ਭਗਵੰਤ  ਮਾਨ, ਸਹਿ- ਪ੍ਰਧਾਨ ਅਮਨ ਅਰੋਡ਼ਾ , ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ  ਖਹਿਰਾ ,  ਸਕੱਤਰ  ਗੁਲਸ਼ਨ ਛਾਬਡ਼ਾ ,  ਜਥੇਬੰਦੀ  ਉਸਾਰੀ  ਦੇ ਮੁੱਖੀ ਗੈਰੀ ਬਡ਼ਿੰਗ ਅਤੇ  ਮੁੱਖ ਬੁਲਾਰੇ ਹਰਜੋਤ ਬੈਂਸ  ਦਾ ਉਨਾਂ  ਦੀ ਯੋਗਤਾ ਉਪਰ ਭਰੋਸਾ ਕਰਕੇ  ਦਿਤੀ  ਇਸ ਮਹੱਤਵ ਪੂਰਣ ਜਿੰਮੇਵਾਰੀ  ਲਈ  ਧੰਨਵਾਦ  ਕੀਤਾ  ਅਤੇ  ਯਕੀਨ ਦਵਾਇਆ ਕਿ ਉਹ ਪਾਰਟੀ  ਦੀਆਂ  ਉਮੀਦਾਂ ਤੇ ਖਰਾ ਉਤਰਨ ਲਈ  ਪੂਰੀ ਸ਼ਿੱਦਤ ਨਾਲ ਯਤਨ ਕਰਨਗੇ। ਉਨ੍ਹਾਂ  ਕਿਹਾ ਕਿ  ਭਵਿਖ ਵਿਚ ਉਹ ਆਪਣੀ ਨਵੀਂ  ਜਿੰਮੇਵਾਰੀ  ਨਿਭਾਉੰਦੇ ਪਾਰਟੀ  ਦੀਆਂ   ਨੀਤੀਆਂ  ਅਤੇ  ਪ੍ਰੋਗਰਾਮਾਂ  ਨੂੰ ਹੇਠਲੇ ਪੱਧਰ ਤਕ  ਜਨਤਾ  ਵਿਚ ਪਹੁੰਚਾਉਣ ਲਈ  ਪੂਰੀ ਲਗਨ ਅਤੇ ਮਿਹਨਤ ਨਾਲ ਯਤਨ ਕਰਨਗੇ।
ਪਾਰਟੀ  ਦੇ ਬੁਲਾਰੇ  ਵਜੋਂ  ਸ. ਸ਼ੰਕਰ  ਦੀ ਨਿਯੁਕਤੀ  ਦਾ ਵਿਰੋਧੀ ਧਿਰ ਦੀ ਉੱਪ ਨੇਤਾ ਅਤੇ  ਵਧਾਇਕ  ਸਰਵਜੀਤ ਕੌਰ , ਜਨਰਲ ਸਕੱਤਰ  ਅਹਿਬਾਬ ਸਿੰਘ  ਗਰੇਵਾਲ , ਲੁਧਿਆਣਾ  ਸ਼ਹਿਰੀ ਪ੍ਰਧਾਨ ਦਲਜੀਤ ਸਿੰਘ  ਗਰੇਵਾਲ, ਲੁਧਿਆਣਾ  ਦਿਹਾਤੀ  ਪ੍ਰਧਾਨ  ਰਣਜੀਤ  ਸਿੰਘ  ਧਮੋਟ, ਹਲਕਾ ਗਿੱਲ  ਦੇ ਪ੍ਰਧਾਨ ਜੀਵਨ ਸਿੰਘ  ਸੰਗੋਵਾਲ, ਜਗਰੂਪ ਸਿੰਘ  ਜਰਖਡ਼, ਸੀਨੀਅਰ ਯੂਥ ਆਗੂ  ਅਮਨਦੀਪ ਸਿੰਘ ਮੋਹੀ, ਮੋਹਣ ਸਿੰਘ  ਵਿਰਕ ਅਤੇ ਅਮਰਿੰਦਰ  ਸਿੰਘ  ਜਸੋਵਾਲ  ਨੇ ਸੁਆਗਤ ਕੀਤਾ ਅਤੇ  ਕਿਹਾ  ਕਿ ਨਵੀਆਂ  ਨਿਯੁਕਤੀਆਂ ਨਾਲ ਪਾਰਟੀ  ਦੀ ਕਾਰਗੁਜਾਰੀ ਵਿਚ ਹੋਰ ਚੁਸਤੀ ਆਵੇਗੀ।

9090cookie-checkਦਰਸ਼ਨ ਸਿੰਘ  ਸ਼ੰਕਰ ‘ਆਪ’ ਦੇ ਬੁਲਾਰੇ ਨਿਯੁਕਤ

Leave a Reply

Your email address will not be published. Required fields are marked *

error: Content is protected !!